ਹਿਨਾ ਖਾਨ ਨੇ ਫਲਾਂਟ ਕੀਤਾ ਬੇਬੀ ਬੰਪ, ਜਾਣੋ ਵਾਇਰਲ ਤਸਵੀਰਾਂ ਦੀ ਸੱਚਾਈ

Thursday, Jul 10, 2025 - 10:06 AM (IST)

ਹਿਨਾ ਖਾਨ ਨੇ ਫਲਾਂਟ ਕੀਤਾ ਬੇਬੀ ਬੰਪ, ਜਾਣੋ ਵਾਇਰਲ ਤਸਵੀਰਾਂ ਦੀ ਸੱਚਾਈ

ਐਂਟਰਟੇਨਮੈਂਟ ਡੈਸਕ- ਟੈਲੀਵੀਜ਼ਨ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹਿਨਾ ਖਾਨ ਇਨ੍ਹੀਂ ਦਿਨੀਂ ਆਪਣੇ ਵਿਆਹ ਕਾਰਨ ਚਰਚਾ 'ਚ ਹੈ। ਕੁਝ ਦਿਨ ਪਹਿਲਾਂ ਹੀ ਹਿਨਾ ਨੇ ਆਪਣੇ ਲੰਬੇ ਸਮੇਂ ਦੇ ਬੁਆਏਫ਼ਰੈਂਡ ਰੌਕੀ ਜਾਇਸਵਾਲ ਨਾਲ ਵਿਆਹ ਕਰਕੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਸੀ। ਲੋਕਾਂ ਵਿਚਾਲੇ ਅਜੇ ਹਿਨਾ ਦੇ ਵਿਆਹ ਦੀਆਂ ਚਰਚਾਵਾਂ ਚੱਲ ਰਹੀਆਂ ਸਨ ਕਿ ਇਸੇ ਦਰਮਿਆਨ ਇੰਟਰਨੈੱਟ 'ਤੇ ਉਨ੍ਹਾਂ ਦੇ ਬੇਬੀ ਬੰਪ ਵਾਲੀਆਂ ਤਸਵੀਰਾਂ ਨੇ ਧੂਮ ਮਚਾ ਦਿੱਤਾ।

ਇਹ ਵੀ ਪੜ੍ਹੋ: Air India ਜਹਾਜ਼ ਹਾਦਸੇ ਦਾ ਅਸਲ ਕਾਰਨ ਆਇਆ ਸਾਹਮਣੇ, ਪਾਇਲਟ ਨੇ ਚੱਲਦਾ ਇੰਜਣ ਕਰ ਦਿੱਤਾ ਸੀ ਬੰਦ!

PunjabKesari

ਇਨ੍ਹਾਂ ਤਸਵੀਰਾਂ 'ਚ ਹਿਨਾ ਖਾਨ ਰੌਕੀ ਨਾਲ ਨਜ਼ਰ ਆ ਰਹੀ ਹੈ ਅਤੇ ਆਪਣਾ ਬੇਬੀ ਬੰਪ ਫਲਾਂਟ ਕਰ ਰਹੀ ਹੈ। ਇਹ ਤਸਵੀਰਾਂ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਲੋਕ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ ਪਰ ਕੁਝ ਲੋਕ ਹਿਨਾ ਨੂੰ ਕੈਂਸਰ ਇਲਾਜ ਦੌਰਾਨ ਪ੍ਰੈਗਨੈਂਸੀ ਤੋਂ ਬਚਣ ਦੀ ਸਲਾਹ ਵੀ ਦੇ ਰਹੇ ਹਨ। ਨਾਲ ਹੀ ਉਨ੍ਹਾਂ ਦੇ ਵਿਆਹ ਤੋਂ ਪਹਿਲਾਂ ਗਰਭਵਤੀ ਹੋਣ ਦੀਆਂ ਚਰਚਾਵਾਂ ਵੀ ਹੋਣ ਲੱਗ ਪਈਆਂ।

ਇਹ ਵੀ ਪੜ੍ਹੋ: ਧੀ ਸੋਸ਼ਲ ਮੀਡੀਆ 'ਤੇ ਬਣਾ-ਬਣਾ ਪਾਉਂਦੀ ਸੀ ਵੀਡੀਓਜ਼, ਪਿਓ ਨੇ ਮਾਰ'ਤੀ ਗੋਲੀ

ਹਾਲਾਂਕਿ ਤੁਹਾਨੂੰ ਦੱਸ ਦੇਈਏ ਕਿ ਹਿਨਾ ਦੀਆਂ ਇਨ੍ਹਾਂ ਤਸਵੀਰਾਂ ਦੇ ਪਿੱਛੇ ਸੱਚਾਈ ਕੁੱਝ ਹੋਰ ਹੈ। ਸੱਚਾਈ ਇਹ ਹੈ ਕਿ ਹਿਨਾ ਦੀਆਂ ਇਹ ਤਸਵੀਰਾਂ ਅਸਲ ਨਹੀਂ ਸਨ, ਸਗੋਂ ਇਹ ਕੰਪਿਊਟਰ ਨਾਲ ਬਣਾਈਆਂ ਗਈਆਂ ਫੇਕ AI ਤਸਵੀਰਾਂ ਹਨ। ਇਹ ਪਹਿਲੀ ਵਾਰੀ ਨਹੀਂ ਹੋਇਆ ਕਿ ਕਿਸੇ ਸੈਲਿਬ੍ਰਿਟੀ ਦੀ ਅਜਿਹੀ ਮੈਟਰਨਟੀ ਫੋਟੋਸ਼ੂਟ ਵਾਇਰਲ ਹੋਈ ਹੋਵੇ। ਇਨ੍ਹਾਂ ਤੋਂ ਪਹਿਲਾਂ ਵੀ ਕਈ ਅਭਿਨੇਤਰੀਆਂ ਦੀਆਂ ਅਜਿਹੀਆਂ ਫੇਕ ਤਸਵੀਰਾਂ ਵਾਇਰਲ ਹੋ ਚੁੱਕੀਆਂ ਹਨ।

ਇਹ ਵੀ ਪੜ੍ਹੋ: ਫੇਕ MMS ਨੇ ਬਰਬਾਦ ਕੀਤਾ ਕਰੀਅਰ, ਗਲੈਮਰ ਦੀ ਦੁਨੀਆ ਛੱਡ ਕ੍ਰਿਸ਼ਨ ਭਗਤ ਬਣ ਗਈ ਅਦਾਕਾਰਾ

ਦੱਸ ਦੇਈਏ ਕਿ ਹਿਨਾ ਖਾਨ ਸਟੇਜ 3 ਬ੍ਰੈਸਟ ਕੈਂਸਰ ਨਾਲ ਜੂਝ ਰਹੀ ਹੈ। ਉਨ੍ਹਾਂ ਨੇ ਆਪਣੇ ਇਲਾਜ ਦੌਰਾਨ ਕੀਮੋਥੈਰੇਪੀ ਅਤੇ ਉਸਦੇ ਸਾਈਡ ਇਫੈਕਟਸ ਦੀ ਜਾਣਕਾਰੀ ਵੀ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਨਾਲ ਸਾਂਝੀ ਕੀਤੀ ਸੀ। ਇਸ ਬੀਮਾਰੀ ਨਾਲ ਲੜਾਈ ਦੇ ਵਿਚਕਾਰ ਹੀ ਰੌਕੀ ਨੇ ਉਨ੍ਹਾਂ ਨਾਲ ਵਿਆਹ ਕਰਕੇ ਪਿਆਰ ਦੀ ਨਵੀਂ ਮਿਸਾਲ ਕਾਇਮ ਕੀਤੀ ਹੈ। ਹਿਨਾ ਨੇ ਆਪਣੇ ਵਿਆਹ 'ਚ ਮਨੀਸ਼ ਮਲ੍ਹੋਤਰਾ ਦੀ ਡਿਜ਼ਾਈਨ ਕੀਤੀ ਹੋਈ ਸਾੜੀ ਪਾਈ ਸੀ। ਅਦਾਕਾਰਾ ਦੀ ਖੂਬਸੂਰਤੀ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ।

ਇਹ ਵੀ ਪੜ੍ਹੋ: ਘਰ 'ਚੋਂ ਗਲੀ-ਸੜ੍ਹੀ ਹਾਲਤ 'ਚ ਮਿਲੀ ਮਸ਼ਹੂਰ ਅਦਾਕਾਰਾ ਦੀ ਲਾਸ਼, ਇਲਾਕੇ 'ਚ ਫੈਲੀ ਸਨਸਨੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News