ਆਸਿਮ ਰਿਆਜ਼ ਨਾਲ ਮੁੜ ਪਿਆਰ ਦੀਆਂ ਪੀਂਘਾਂ ਝੂਟਣ ਲੱਗੀ ਹਿਮਾਂਸ਼ੀ ਖੁਰਾਣਾ, ਵੀਡੀਓ ਵਾਇਰਲ

08/07/2021 11:31:36 AM

ਮੁੰਬਈ (ਬਿਊਰੋ) - 'ਬਿੱਗ ਬੌਸ' ਫੇਮ ਆਸਿਮ ਰਿਆਜ਼ ਤੇ ਹਿਮਾਂਸ਼ੀ ਖੁਰਾਣਾ ਸੋਸ਼ਲ ਮੀਡੀਆ 'ਤੇ ਧਮਾਲ ਮਚਾਉਣ 'ਚ ਕੋਈ ਕਸਰ ਨਹੀਂ ਛੱਡਦੇ। ਮਸ਼ਹੂਰ ਅਦਾਕਾਰਾ ਹਿਮਾਂਸ਼ੀ ਖੁਰਾਣਾ ਇੱਕ ਵਾਰ ਮੁੜ ਤੋਂ ਆਸਿਮ ਰਿਆਜ਼ ਨਾਲ ਰੋਮਾਂਸ ਕਰਦੀ ਨਜ਼ਰ ਆਵੇਗੀ। ਜੀ ਹਾਂ ਇਹ ਰੋਮਾਂਸ ਰੀਅਲ ਲਾਈਫ 'ਚ ਨਹੀਂ ਸਗੋਂ ਰੀਲ ਲਾਈਫ 'ਚ ਕਰਦੀ ਹੋਈ ਨਜ਼ਰ ਆਵੇਗੀ, ਜਿਸ ਦਾ ਇੱਕ ਵੀਡੀਓ ਵੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ। ਇਸ ਵੀਡੀਓ 'ਚ ਆਸਿਮ ਰਿਆਜ਼ ਨਾਲ ਉਹ ਰੋਮਾਂਟਿਕ ਮੂਡ 'ਚ ਨਜ਼ਰ ਆ ਰਹੀ ਹੈ।

 
 
 
 
 
 
 
 
 
 
 
 
 
 
 
 

A post shared by Himanshi Khurana 👑 (@iamhimanshikhurana)

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਹਿਮਾਂਸ਼ੀ ਖੁਰਾਣਾ ਨੇ ਲਿਖਿਆ 'ਗੀਤ ਦੇ ਲਈ ਤਿਆਰ ਰਹੋ।' ਹਿਮਾਂਸ਼ੀ ਖੁਰਾਣਾ ਇਸ ਤੋਂ ਪਹਿਲਾਂ ਵੀ ਆਸਿਮ ਰਿਆਜ਼ ਨਾਲ ਕਈ ਗੀਤਾਂ 'ਚ ਨਜ਼ਰ ਆ ਚੁੱਕੀ ਹੈ। ਇਨ੍ਹਾਂ ਦੋਵਾਂ ਦੀ ਜੋੜੀ 'ਬਿੱਗ ਬੌਸ' 'ਚ ਨਜ਼ਰ ਆਈ ਸੀ। ਇਨ੍ਹਾਂ ਦੋਵਾਂ ਦੀ ਜੋੜੀ ਨੂੰ ਪ੍ਰਸ਼ੰਸਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਸੀ।

 
 
 
 
 
 
 
 
 
 
 
 
 
 
 

A post shared by Himanshi Khurana 👑 (@iamhimanshikhurana)

ਹਿਮਾਂਸ਼ੀ ਖੁਰਾਣਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਗੀਤਾਂ 'ਚ ਬਤੌਰ ਮਾਡਲ ਕੰਮ ਕਰ ਚੁੱਕੀ ਹੈ। ਉਸ ਨੇ ਖ਼ੁਦ ਵੀ ਆਪਣੀ ਆਵਾਜ਼ 'ਚ ਕਈ ਗੀਤ ਕੱਢੇ ਹਨ, ਜਿਨ੍ਹਾਂ ਨੂੰ ਕਾਫ਼ੀ ਪਸੰਦ ਕੀਤਾ ਗਿਆ। ਹਿਮਾਂਸ਼ੀ ਖੁਰਾਣਾ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ਨੂੰ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਇਸ 'ਤੇ ਪ੍ਰਤੀਕਿਰਿਆ ਦੇ ਰਹੇ ਹਨ। ਹਿਮਾਂਸ਼ੀ ਖੁਰਾਣਾ ਨੇ ਅਣਗਿਣਤ ਗੀਤਾਂ 'ਚ ਅਦਾਕਾਰੀ ਕੀਤੀ ਹੈ। 

ਨੋਟ - ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
 


sunita

Content Editor

Related News