ਈਸ਼ਾ ਦਿਓਲ ਨਾਲ ਛੁੱਟੀਆਂ ਮਨਾਉਣ ਗਈ ਹੇਮਾ ਮਾਲਿਨੀ, ਮਾਂ-ਧੀ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ

Thursday, Jun 16, 2022 - 01:28 PM (IST)

ਈਸ਼ਾ ਦਿਓਲ ਨਾਲ ਛੁੱਟੀਆਂ ਮਨਾਉਣ ਗਈ ਹੇਮਾ ਮਾਲਿਨੀ, ਮਾਂ-ਧੀ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ

ਮੁੰਬਈ: ਅਦਾਕਾਰਾ ਹੇਮਾ ਮਾਲਿਨੀ ਅਤੇ ਉਨ੍ਹਾਂ ਦੀ ਧੀ ਈਸ਼ਾ ਦਿਓਲ ਛੁੱਟੀਆਂ ਦਾ ਆਨੰਦ ਲੈ ਰਹੀਆਂ ਹਨ। ਦੋਵੇਂ ਮੁੰਬਈ ਦੇ ਭੀੜ-ਭੜਕੇ ਤੋਂ ਦੂਰ ਇਕੱਠੇ ਸ਼ਾਂਤਮਈ ਪਲ ਬਿਤਾ ਰਹੀਆਂ ਹਨ। ਈਸ਼ਾ ਨੇ ਛੁੱਟੀਆਂ ਦੀਆਂ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਇਹ  ਵੀ ਪੜ੍ਹੋ : ਪਾਰਸ ਛਾਬੜਾ ਨਾਲ ਨਜ਼ਰ ਆਈ ਮਾਹਿਰਾ ਸ਼ਰਮਾ, ਏਅਰਪੋਰਟ 'ਤੇ ਦਿਖਾਇਆ ਗਿਆ ਜੋੜੇ ਦਾ ਮਸਤੀ ਭਰਿਆ ਅੰਦਾਜ਼

ਤਸਵੀਰਾਂ ’ਚ ਹੇਮਾ ਵਾਈਟ ਟੌਪ ਅਤੇ ਡੈਨੀਮ ਜੀਨਸ ’ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਕਾਲੇ ਰੰਗ ਦੀ ਜੁੱਤੀ ਪਾਈ ਹੋਈ ਹੈ। ਅਦਾਕਾਰਾ ਨੇ ਲਾਈਟ ਮੇਕਅੱਪ ਅਤੇ ਟੋਪੀ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ।

PunjabKesari

ਇਸ  ਦੇ ਨਾਲ ਹੀ ਈਸ਼ਾ ਸਫ਼ੇਦ ਰੰਗ ਦੀ ਸ਼ਾਰਟ ਡਰੈੱਸ ’ਚ ਨਜ਼ਰ ਆ ਰਹੀ ਹੈ। ਈਸ਼ਾ ਨੇ ਮਿਨੀਮਲ ਮੇਕਅੱਪ ਕੀਤਾ ਹੋਇਆ ਹੈ ਅਤੇ ਮਹਿਰੂਨ ਰੰਗ ਦੀ ਟੋਪੀ ਪਾਈ ਹੈ। ਮਾਂ-ਧੀ ਦੀ ਟਵਿਨਿੰਗ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀ ਹੈ।

PunjabKesari

 

ਤਸਵੀਰਾਂ ਸਾਂਝੀਆਂ ਕਰ ਰਹੀ ਈਸ਼ਾ ਨੇ ਲਿਖਿਆ ਕਿ ‘ਬਸ ਇਹ ਇਕ ਗਰਲਸ ਟ੍ਰਿਪ ਹੈ। ਮੇਰੀ ਮਾਂ ਮੇਰੇ ਨਾਲ ਛੁੱਟੀ ’ਤੇ।’ ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਬੇਹੱਦ  ਪਸੰਦ ਕਰ ਰਹੇ ਹਨ।

ਇਹ  ਵੀ ਪੜ੍ਹੋ : ਨੇਹਾ ਕੱਕੜ ਨੇ ਕਰਵਾਇਆ ਅਜਿਹਾ ਫ਼ੋਟੋਸ਼ੂਟ, ਦੇਖ ਕੇ ਹੋ ਜਾਓਗੇ ਦੀਵਾਨੇ

PunjabKesari

ਤੁਹਾਨੂੰ ਦੱਸ ਦੇਈਏ ਕਿ ਮਾਲਿਨੀ ਨੇ ਸਾਲ 1980 ’ਚ ਧਰਮਿੰਦਰ ਨਾਲ ਵਿਆਹ ਕੀਤਾ ਸੀ। ਉਸ ਸਮੇਂ ਧਰਮਿੰਦਰ ਵਿਆਹੁਤਾ ਅਤੇ ਚਾਰ ਬੱਚਿਆਂ ਦੇ ਪਿਤਾ ਸੀ। ਹੇਮਾ ਦੀਆਂ ਦੋ ਧੀਆਂ ਹਨ, ਈਸ਼ਾ ਅਤੇ ਅਹਾਨਾ ਦਿਓਲ। ਅਦਾਕਾਰਾ ਆਪਣੇ ਬੱਚਿਆਂ ਨਾਲ ਬੇਹੱਦ ਪਿਆਰ ਕਰਦੀ ਹੈ। ਅਦਾਕਾਰਾ ਨੂੰ ਅਕਸਰ ਆਪਣੀਆਂ ਧੀਆਂ ਨਾਲ ਸਮਾਂ ਬਿਤਾਉਦੇ ਦੇਖਿਆ ਜਾਂਦਾ ਹੈ।


author

Anuradha

Content Editor

Related News