ਦਿਵਿਤਾ ਜੁਨੇਜਾ ਦੇ ਡੈਬਿਊ ਨੇ ਜਿੱਤਿਆ ਦਿਲ, ‘ਹੀਰ ਐਕਸਪ੍ਰੈੱਸ’ ਦੀ ਪਹਿਲੇ ਦਿਨ ਦੀ ਕਮਾਈ ਪੁੱਜੀ 1.28 ਕਰੋੜ

Monday, Sep 15, 2025 - 10:00 AM (IST)

ਦਿਵਿਤਾ ਜੁਨੇਜਾ ਦੇ ਡੈਬਿਊ ਨੇ ਜਿੱਤਿਆ ਦਿਲ, ‘ਹੀਰ ਐਕਸਪ੍ਰੈੱਸ’ ਦੀ ਪਹਿਲੇ ਦਿਨ ਦੀ ਕਮਾਈ ਪੁੱਜੀ 1.28 ਕਰੋੜ

ਮੁੰਬਈ- ਉਮੇਸ਼ ਸ਼ੁਕਲਾ ਨਿਰਦੇਸ਼ਿਤ ਫਿਲਮ ‘ਹੀਰ ਐਕਸਪ੍ਰੈੱਸ’ ਨੇ ਬਾਕਸ ਆਫਿਸ ’ਤੇ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਰਿਲੀਜ਼ ਦੇ ਪਹਿਲੇ ਹੀ ਦਿਨ ਫਿਲਮ ਨੇ 1.28 ਕਰੋੜ ਦੀ ਕਮਾਈ ਕਰ ਕੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।

ਮੇਨ ਅਦਾਕਾਰਾ ਦਿਵਿਤਾ ਜੁਨੇਜਾ, ਜੋ ਇਸ ਫਿਲਮ ਨਾਲ ਡੈਬਿਊ ਕਰ ਰਹੀ ਹੈ ਨੂੰ ਸਮੀਖਿਅਕਾਂ ਅਤੇ ਦਰਸ਼ਕਾਂ ਤੋਂ ਜ਼ਬਰਦਸਤ ਪ੍ਰਸ਼ੰਸਾ ਮਿਲ ਰਹੀ ਹੈ। ਸਾਰਿਆਂ ਦਾ ਕਹਿਣਾ ਹੈ ਕਿ ਦਿਵਿਤਾ ਜੁਨੇਜਾ ਨੇ ਪਹਿਲੀ ਹੀ ਕੋਸ਼ਿਸ਼ ਵਿਚ ਚੰਗਾ ਅਭਿਨੈ ਕਰ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਲੰਬੇ ਸਫਰ ਲਈ ਆਈ ਹੈ। ਸਕ੍ਰੀਨ ਪੇਸ਼ਕਾਰੀ, ਇਮੋਸ਼ਨਸ ਨੂੰ ਜਿਊਣ ਦਾ ਅੰਦਾਜ਼ ਅਤੇ ਕਿਰਦਾਰ ਨਿਭਾਉਣ ਦੀ ਸਾਦਗੀ ਨੇ ਸਭ ਦਾ ਦਿਲ ਜਿੱਤ ਲਿਆ ਹੈ।

ਫਿਲਮ ਵਿਚ ਪ੍ਰੀਤ ਕਮਾਨੀ, ਆਸ਼ੂਤੋਸ਼ ਰਾਣਾ, ਗੁਲਸ਼ਨ ਗਰੋਵਰ, ਸੰਜੈ ਮਿਸ਼ਰਾ ਅਤੇ ਮੇਘਨਾ ਮਲਿਕ ਜਿਹੇ ਦਿੱਗਜ ਕਲਾਕਾਰਾਂ ਨੇ ਵੀ ਆਪਣੇ ਦਮਦਾਰ ਅਭਿਨੈ ਨਾਲ ਕਹਾਣੀ ਨੂੰ ਮਜ਼ਬੂਤੀ ਦਿੱਤੀ ਹੈ। ਉੱਥੇ ਹੀ, ਫਿਲਮ ਦੇ ਗਾਣੇ ਖਾਸਕਰ ‘ਆਈ ਲਵ ਮਾਈ ਇੰਡੀਆ’ ਜਿਸ ਵਿਚ ਲੰਡਨ ਦੀਆਂ ਗਲੀਆਂ ਵਿਚ ਭਾਰਤੀ ਤਿਰੰਗਾ ਲਹਿਰਾਉਂਦਾ ਦਿਸਦਾ ਹੈ, ਦਰਸ਼ਕਾਂ ਨੂੰ ਕਾਫੀ ਭਾਵੁਕ ਕਰ ਰਿਹਾ ਹੈ।

ਸਮੀਖਕਾਂ ਅਤੇ ਦਰਸ਼ਕਾਂ ਦਾ ਕਹਿਣਾ ਹੈ ਕਿ ‘ਹੀਰ ਐਕਸਪੈੱਰੈਸ’ ਅਜੋਕੇ ਦੌਰ ਵਿਚ ਬਣੀ ਇਕ ਚੰਗੀ ਪਰਿਵਾਰਕ ਫਿਲਮ ਹੈ, ਜਿਸ ਨੂੰ ਹਰ ਉਮਰ ਦਾ ਦਰਸ਼ਕ ਆਪਣੇ ਪਰਿਵਾਰ ਨਾਲ ਬੈਠ ਕੇ ਦੇਖ ਸਕਦਾ ਹੈ। ਸੋਸ਼ਲ ਮੀਡੀਆ ’ਤੇ ਵੀ ਫਿਲਮ ਨੂੰ ਲੈ ਕੇ ਪਾਜ਼ੇਟਿਵ ਰਿਵਿਊਜ਼ ਦਾ ਹੜ੍ਹ ਜਿਹਾ ਆ ਗਿਆ ਹੈ।


author

cherry

Content Editor

Related News