ਹਿਮਾਂਸ਼ੀ ਖੁਰਾਣਾ ਨੇ 'ਕੋਰੋਨਾ' ਤੋਂ ਜਿੱਤੀ ਜੰਗ, ਪੋਸਟ ਸਾਂਝੀ ਕਰਕੇ ਦੱਸਿਆ ਹਾਲ

Thursday, Oct 08, 2020 - 11:04 AM (IST)

ਹਿਮਾਂਸ਼ੀ ਖੁਰਾਣਾ ਨੇ 'ਕੋਰੋਨਾ' ਤੋਂ ਜਿੱਤੀ ਜੰਗ, ਪੋਸਟ ਸਾਂਝੀ ਕਰਕੇ ਦੱਸਿਆ ਹਾਲ

ਜਲੰਧਰ (ਬਿਊਰੋ) — ਮਸ਼ਹੂਰ ਪੰਜਾਬੀ ਗਾਇਕਾ, ਅਦਾਕਾਰਾ ਤੇ 'ਬਿੱਗ ਬੌਸ 13' ਦੀ ਸਾਬਕਾ ਮੁਕਾਬਲੇਬਾਜ਼ ਹਿਮਾਂਸ਼ੀ ਖੁਰਾਣਾ ਨੇ ਕੋਰੋਨਾ ਵਾਇਰਸ ਤੋਂ ਜੰਗ ਜਿੱਤ ਲਈ ਹੈ। ਬੀਤੇ ਦਿਨੀਂ ਉਹ ਇਸ ਖ਼ਤਰਨਾਤ ਵਾਇਰਸ ਦਾ ਸ਼ਿਕਾਰ ਹੋਈ ਸੀ। ਇਸ ਤੋਂ ਬਾਅਦ ਉਸ ਦੀ ਹਾਲਤ ਜ਼ਿਆਦਾ ਖ਼ਰਾਬ ਹੋ ਗਈ ਸੀ, ਅਜਿਹੇ 'ਚ ਹਿਮਾਂਸ਼ੀ ਖੁਰਾਣਾ ਨੂੰ ਹਸਪਤਾਲ 'ਚ ਦਾਖ਼ਲ ਕਰਵਾਉਣ ਪਿਆ ਸੀ। ਹੁਣ ਹਿਮਾਂਸ਼ੀ ਖੁਰਾਣਾ ਨੇ ਖ਼ੁਦ ਕੋਰੋਨਾ ਤੋਂ ਠੀਕ ਹੋਣ ਦੀ ਜਾਣਕਾਰੀ ਦਿੱਤੀ ਹੈ। ਹਿਮਾਂਸ਼ੀ ਖੁਰਾਣਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਸਿਹਤ ਸਬੰਧੀ ਜਾਣਕਾਰੀ ਦਿੱਤੀ ਹੈ। ਉਸ ਨੇ ਇਕ ਤਸਵੀਰ ਸਾਂਝੀ ਕਰਦਿਆਂ ਆਪਣੀ ਸਿਹਤ ਬਾਰੇ ਦੱਸਿਆ ਹੈ। ਉਸ ਨੇ ਲਿਖਿਆ 'ਤੁਹਾਡੀਆਂ ਦੁਆਵਾਂ ਲਈ ਧੰਨਵਾਦ, ਹੁਣ ਮੈਂ ਠੀਕ ਹਾਂ।'

 
 
 
 
 
 
 
 
 
 
 
 
 
 

Thanku everyone I’m fit n fine now 🙏🙏 Nightsuit @twinchicss

A post shared by Himanshi Khurana 👑 (@iamhimanshikhurana) on Oct 7, 2020 at 4:28am PDT

ਦੱਸਣਯੋਗ ਹੈ ਕਿ ਹਿਮਾਂਸ਼ੀ ਖੁਰਾਣਾ ਨੂੰ ਕੋਰੋਨਾ ਵਾਇਰਸ ਕਰਕੇ ਆਕਸੀਜ਼ਨ ਦੀ ਘਾਟ ਹੋ ਗਈ ਸੀ, ਜਿਸ ਕਾਰਨ ਉਸ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਉਸ ਦੀ ਕੋਰੋਨਾ ਪਾਜ਼ੇਟਿਵ ਰਿਪੋਰਟ 26 ਸਤੰਬਰ ਨੂੰ ਸਾਹਮਣੇ ਆਈ ਸੀ। ਇਸ ਤੋਂ ਬਾਅਦ ਹਿਮਾਂਸ਼ੀ ਖੁਰਾਣਾ ਨੇ ਖੁਦ ਨੂੰ ਘਰ 'ਚ ਹੀ ਇਕਾਂਤਵਾਸ ਕਰ ਲਿਆ ਸੀ। ਖ਼ੁਦ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਜਾਣਕਾਰੀ ਹਿਮਾਂਸ਼ੀ ਖੁਰਾਣਾ ਨੇ ਇੰਸਟਾਗ੍ਰਾਮ 'ਤੇ ਪੋਸਟ ਸਾਂਝੀ ਕਰਦਿਆਂ ਦਿੱਤੀ ਸੀ। ਹਿਮਾਂਸ਼ੀ ਖੁਰਾਣਾ ਨੇ ਆਪਣੀ ਪੋਸਟ 'ਚ ਲਿਖਿਆ ਸੀ, 'ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਕੋਵਿਡ 19 ਪਾਜ਼ੇਟਿਵ ਹੋ ਗਈ ਹਾਂ। ਮੈਂ ਸਾਰਿਆਂ ਸਾਵਧਾਨੀਆਂ ਵਰਤ ਰਹੀ ਹਾਂ ਅਤੇ ਆਪਣਾ ਖ਼ਿਆਲ ਰੱਖ ਰਹੀ ਹਾਂ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਮੈਂ ਖੇਤੀ ਪ੍ਰਦਰਸ਼ਨ ਦਾ ਹਿੱਸਾ ਬਣੀ ਸੀ। ਉਥੇ ਬਹੁਤ ਭੀੜ ਸੀ। ਇਸ ਲਈ ਮੈਂ ਸੋਚਿਆ ਕਿ ਅੱਜ ਸ਼ਾਮ ਨੂੰ ਆਪਣੇ ਸ਼ੂਟ 'ਤੇ ਜਾਣ ਤੋਂ ਪਹਿਲਾਂ ਟੈਸਟ ਕਰਵਾ ਲਵਾਂ।'

 
 
 
 
 
 
 
 
 
 
 
 
 
 

Nightsuit @twinchicss

A post shared by Himanshi Khurana 👑 (@iamhimanshikhurana) on Oct 6, 2020 at 2:14am PDT

ਦੱਸਣਯੋਗ ਹੈ ਕਿ ਕੋਰੋਨਾ ਦੀ ਚਪੇਟ 'ਚ ਆਉਣ ਤੋਂ ਬਾਅਦ ਹਿਮਾਂਸ਼ੀ ਖੁਰਾਣਾ ਲਗਾਤਾਰ ਡਾਕਟਰਾਂ ਦੀ ਦੇਖ ਰੇਖ 'ਚ ਆਪਣਾ ਸਮਾਂ ਬਿਤਾ ਰਹੀ ਹੈ। ਸੂਤਰਾਂ ਮੁਤਾਬਕ, ਅਚਨਾਕ ਹਿਮਾਂਸ਼ੀ ਦੀ ਸਿਹਤ ਜ਼ਿਆਦਾ ਖ਼ਰਾਬ ਹੋ ਗਈ ਸੀ, ਜਿਸ ਕਰਕੇ ਉਸ ਨੂੰ ਚੰਡੀਗੜ੍ਹ ਦਾਖ਼ਲ ਕਰਵਾਇਆ ਗਿਆ ਸੀ। ਉਥੋਂ ਉਸ ਨੂੰ ਐਂਬੂਲੈਂਸ ਦੇ ਜਰੀਏ ਲੁਧਿਆਣਾ ਲਿਆਂਦਾ ਗਿਆ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ। ਫ਼ਿਲਹਾਲ ਹੁਣ ਹਿਮਾਂਸ਼ੀ ਖੁਰਾਣਾ ਦੀ ਸਿਹਤ 'ਚ ਪਹਿਲਾਂ ਨਾਲੋਂ ਕਾਫ਼ੀ ਸੁਧਾਰ ਹੈ।

 
 
 
 
 
 
 
 
 
 
 
 
 
 
 
 

A post shared by Himanshi Khurana 👑 (@iamhimanshikhurana) on Oct 5, 2020 at 1:15am PDT


author

sunita

Content Editor

Related News