ਕੀ ਸ਼ਾਹਿਦ ਕਪੂਰ ਦੀ ਪਤਨੀ ਮੀਰਾ ਨੇ ਕਰਵਾਈ ਹੈ ਲਿਪ ਸਰਜਰੀ, ਹੈਰਾਨ ਕਰਦੀਆਂ ਤਸਵੀਰਾਂ ਹੋਈਆਂ ਵਾਇਰਲ
Saturday, Jul 24, 2021 - 04:55 PM (IST)
ਮੁੰਬਈ-ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਸੋਸ਼ਲ ਮੀਡੀਆ ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਸ ਵੱਲੋਂ ਅਕਸਰ ਤਸਵੀਰਾਂ ਅਤੇ ਵੀਡੀਓ ਸ਼ੇਅਰ ਕੀਤੀਆਂ ਜਾਂਦੀਆਂ ਹਨ।
ਹਾਲ ਹੀ ਵਿੱਚ ਉਸ ਨੇ ਇੱਕ ਅਜਿਹੀ ਤਸਵੀਰ ਸਾਂਝੀ ਕੀਤੀ ਹੈ ਜਿਸ ਨੇ ਹਰ ਇੱਕ ਨੂੰ ਹੈਰਾਨ ਕਰ ਦਿੱਤਾ ਹੈ। ਇਸ ਤਸਵੀਰ ਵਿੱਚ ਮੀਰਾ ਕਾਫ਼ੀ ਬਦਲੀ ਹੋਈ ਨਜ਼ਰ ਆ ਰਹੀ ਹੈ। ਨਵੀਂਆਂ ਤਸਵੀਰਾਂ ਚ ਮੀਰਾ ਦੇ ਬੁੱਲ੍ਹ ਵੱਡੇ ਨਜ਼ਰ ਆ ਰਹੇ ਹਨ।
ਇਨ੍ਹਾਂ ਤਸਵੀਰਾਂ 'ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕੁਮੈਂਟ ਕੀਤੇ ਜਾ ਰਹੇ ਹਨ। ਇਸ ਤਰ੍ਹਾਂ ਲੱਗਦਾ ਹੈ ਕਿ ਉਸ ਦੇ ਬੁੱਲ੍ਹਾਂ ਦੀ ਸਰਜਰੀ ਹੋਈ ਹੈ, ਜਿਸ ਤੋਂ ਬਾਅਦ ਉਸ ਦੀ ਲੁੱਕ ਬਦਲ ਗਈ ਹੈ ਪਰ ਉਨ੍ਹਾਂ ਨੇ ਇਹ ਸਭ ਕੁਝ ਸੱਚਮੁੱਚ ਨਹੀਂ ਕੀਤਾ ਬਲਕਿ ਸਿਰਫ ਮਜ਼ੇ ਲਈ ਕੀਤਾ।
ਮੀਰਾ ਨੇ ਇਨ੍ਹਾਂ ਤਸਵੀਰਾਂ ਲਈ ਇੱਕ ਫਿਲਟਰ ਦੀ ਵਰਤੋਂ ਕੀਤੀ ਹੈ ਜਿਸ ਵਿੱਚ ਉਹ ਕਈ ਤਰ੍ਹਾਂ ਦੇ ਲਿਪ ਫਿਲਰ ਫਿਲਟਰਾਂ ਦੀ ਵਰਤੋਂ ਕਰਦੀ ਨਜ਼ਰ ਆਈ ਸੀ। ਮੀਰਾ ਨੇ ਕੈਪਸ਼ਨ 'ਚ ਲਿਖਿਆ ਹੈ ਕਿ- 'ਮੈਂ ਹੁਣੇ-ਹੁਣੇ ਆਪਣੇ ਬੁੱਲ੍ਹਾਂ 'ਤੇ ਲਾਈਨਿੰਗ ਕੀਤੀ ਹੈ, ਕੁਝ ਹੋਰ ਨਹੀਂ ਕੀਤਾ।