ਕੀ ਆਮਿਰ ਖਾਨ ਨੇ GF ਗੌਰੀ ਨਾਲ ਕਰਵਾ ਲਿਆ ਹੈ ਤੀਜਾ ਵਿਆਹ, ਅਦਾਕਾਰ ਨੇ ਕੀਤਾ ਵੱਡਾ ਖੁਲਾਸਾ
Tuesday, Jul 08, 2025 - 03:24 PM (IST)

ਮੁੰਬਈ: ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਇਕ ਵਾਰ ਫਿਰ ਸੁਰਖੀਆਂ 'ਚ ਹਨ। ਹਾਲਾਂਕਿ ਇਸ ਵਾਰ ਕਾਰਨ ਉਨ੍ਹਾਂ ਦੀ ਫਿਲਮ ਨਹੀਂ, ਸਗੋਂ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਹੈ। ਜਿੱਥੇ ਇਕ ਪਾਸੇ ਉਨ੍ਹਾਂ ਦੀ ਫਿਲਮ 'ਸਿਤਾਰੇ ਜ਼ਮੀਨ ਪਰ' ਨੇ 150 ਕਰੋੜ ਦੀ ਕਮਾਈ ਕਰਕੇ ਸਫਲਤਾ ਦੇ ਝੰਡੇ ਗੱਡੇ ਹਨ, ਉਥੇ ਹੀ ਦੂਜੇ ਪਾਸੇ ਉਨ੍ਹਾਂ ਨੇ ਆਪਣੇ ਰਿਸ਼ਤੇ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਕੀਤਾ ਹੈ।
ਆਮਿਰ ਨੇ ਗੌਰੀ ਨਾਲ ਰਿਸ਼ਤੇ 'ਤੇ ਕੀ ਕਿਹਾ?
ਇੱਕ ਇੰਟਰਵਿਊ ਦੌਰਾਨ ਆਮਿਰ ਨੇ ਕਿਹਾ, "ਗੌਰੀ ਅਤੇ ਮੈਂ ਲੰਬੇ ਸਮੇਂ ਤੋਂ ਇਕੱਠੇ ਹਾਂ। ਅਸੀਂ ਇੱਕ-ਦੂਜੇ ਲਈ ਕਾਫ਼ੀ ਸੀਰੀਅਸ ਹਾਂ। ਮੇਰੇ ਦਿਲ 'ਚ ਤਾਂ ਮੈਂ ਉਨ੍ਹਾਂ ਨਾਲ ਪਹਿਲਾਂ ਹੀ ਵਿਆਹ ਕਰਵਾ ਲਿਆ ਹੈ। ਭਾਵੇਂ ਅਸੀਂ ਇਸ ਨੂੰ ਕਾਨੂੰਨੀ ਰੂਪ ਦਿੰਦੇ ਹਾਂ ਜਾਂ ਨਹੀਂ, ਇਹ ਅੱਗੇ ਚਲ ਕੇ ਸੋਚਾਂਗੇ।"
ਇਹ ਵੀ ਪੜ੍ਹੋ: ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ, ਮਸ਼ਹੂਰ ਗੀਤਕਾਰ ਨੇ ਛੱਡੀ ਦੁਨੀਆ
ਗੌਰੀ ਕੌਣ ਹੈ?
ਆਮਿਰ ਨੇ ਆਪਣੇ 60ਵੇਂ ਜਨਮਦਿਨ ਮੌਕੇ ਗੌਰੀ ਨੂੰ ਪਬਲਿਕਲੀ ਇੰਟਰਡਿਊਸ ਕੀਤਾ ਸੀ। ਉਨ੍ਹਾਂ ਦੱਸਿਆ ਕਿ ਉਹ ਦੋਵੇਂ ਪਿਛਲੇ 18 ਮਹੀਨੇ ਤੋਂ ਇਕੱਠੇ ਹਨ ਅਤੇ ਹੁਣ ਉਹ ਸਮਾਂ ਆ ਗਿਆ ਸੀ ਕਿ ਲੋਕਾਂ ਨੂੰ ਆਪਣੇ ਰਿਸ਼ਤੇ ਬਾਰੇ ਦੱਸਿਆ ਜਾਵੇ। ਆਮਿਰ ਨੇ ਇਹ ਵੀ ਖੁਲਾਸਾ ਕੀਤਾ ਕਿ ਗੌਰੀ ਬੈਂਗਲੁਰੂ ਤੋਂ ਹੈ ਅਤੇ ਫਿਲਮ ਇੰਡਸਟਰੀ ਨਾਲ ਕੋਈ ਸਬੰਧ ਨਹੀਂ ਰੱਖਦੀ। ਉਹ ਸਧਾਰਣ ਪਰਿਵਾਰ ਤੋਂ ਹੈ ਅਤੇ ਮੀਡੀਆ ਤੋਂ ਦੂਰ ਰਹਿਣਾ ਪਸੰਦ ਕਰਦੀ ਹੈ।
ਇਹ ਵੀ ਪੜ੍ਹੋ: ਪਿਓ-ਪੁੱਤ ਦੋਵਾਂ ਨਾਲ ਰੋਮਾਂਸ ਕਰ ਚੁੱਕੀ ਹੈ ਇਹ ਅਦਾਕਾਰਾ, ਦਿੱਤੇ ਸਨ ਬੋਲਡ ਸੀਨ
ਆਮਿਰ ਦੇ ਪਿਛਲੇ ਰਿਸ਼ਤੇ
ਆਮਿਰ ਨੇ ਪਹਿਲੀ ਵਾਰ ਰੀਨਾ ਦੱਤਾ ਨਾਲ ਵਿਆਹ ਕੀਤਾ ਸੀ, ਜੋ 2002 ਵਿੱਚ ਤਲਾਕ ਵਿੱਚ ਬਦਲਿਆ। ਉਸ ਤੋਂ ਬਾਅਦ 2005 ਵਿੱਚ ਉਨ੍ਹਾਂ ਨੇ ਕਿਰਣ ਰਾਓ ਨਾਲ ਵਿਆਹ ਕੀਤਾ, ਪਰ ਇਹ ਵਿਆਹ ਵੀ 2021 ਵਿੱਚ ਖਤਮ ਹੋ ਗਿਆ। ਕਿਰਣ ਰਾਓ ਨਾਲ ਉਨ੍ਹਾਂ ਦਾ ਇੱਕ ਪੁੱਤਰ ਵੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8