ਸਪਨਾ ਚੌਧਰੀ ਨੇ ਡਿਲੀਟ ਕੀਤੀਆਂ ਸਾਰੀਆਂ ਪੋਸਟਾਂ, ਫੈਨਜ਼ ਹੋਏ ਪਰੇਸ਼ਾਨ

Tuesday, Sep 03, 2024 - 03:39 PM (IST)

ਸਪਨਾ ਚੌਧਰੀ ਨੇ ਡਿਲੀਟ ਕੀਤੀਆਂ ਸਾਰੀਆਂ ਪੋਸਟਾਂ, ਫੈਨਜ਼ ਹੋਏ ਪਰੇਸ਼ਾਨ

ਮੁੰਬਈ- ਹਰਿਆਣਾ ਦੀ ਗਾਇਕਾ ਅਤੇ ਡਾਂਸਰ ਸਪਨਾ ਚੌਧਰੀ ਅਚਾਨਕ ਲਾਈਮਲਾਈਟ 'ਚ ਆ ਗਈ ਹੈ। ਹਰਿਆਣਵੀ ਰਾਣੀ ਆਪਣੇ ਕਿਸੇ ਨਵੇਂ ਗੀਤ ਅਤੇ ਡਾਂਸ ਲਈ ਨਹੀਂ ਬਲਕਿ ਇਸ ਵਾਰ ਇੰਸਟਾਗ੍ਰਾਮ ਕਰਕੇ ਲਾਈਮਲਾਈਟ 'ਚ ਆਈ ਹੈ। ਸਪਨਾ ਚੌਧਰੀ ਨੇ ਅਚਾਨਕ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਆਪਣੀਆਂ ਸਾਰੀਆਂ ਪੋਸਟਾਂ ਹਟਾ ਦਿੱਤੀਆਂ ਹਨ, ਜਿਸ ਨਾਲ ਪ੍ਰਸ਼ੰਸਕ ਹੈਰਾਨ ਹੋਣ ਦੇ ਨਾਲ-ਨਾਲ ਚਿੰਤਤ ਵੀ ਹਨ ਕਿ ਉਨ੍ਹਾਂ ਦੀ ਚਹੇਤੀ ਸਪਨਾ ਚੌਧਰੀ ਨੇ ਇਹ ਕਦਮ ਕਿਉਂ ਚੁੱਕਿਆ ਹੈ। ਬਿੱਗ ਬੌਸ ਤੋਂ ਲੈ ਕੇ ਕਾਨਸ ਤੱਕ ਆਪਣਾ ਜਲਵਾ ਬਿਖੇਰਨ ਵਾਲੀ ਸਪਨਾ ਚੌਧਰੀ ਦੇ ਇੰਸਟਾਗ੍ਰਾਮ 'ਤੇ 6.1 ਮਿਲੀਅਨ ਫਾਲੋਅਰਜ਼ ਹਨ। ਸਪਨਾ ਦੇ ਪ੍ਰਸ਼ੰਸਕ ਉਸ ਦੇ ਡਾਂਸ ਦੇ ਦੀਵਾਨੇ ਹਨ ਅਤੇ ਹੁਣ ਉਸ ਦੇ ਲੁੱਕ ਦੇ ਵੀ ਪ੍ਰਸ਼ੰਸਕ ਬਣ ਗਏ ਹਨ। ਸਪਨਾ ਚੌਧਰੀ ਇੰਸਟਾਗ੍ਰਾਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਪਰ ਅਚਾਨਕ ਹੀ ਸਿੰਗਰ-ਡਾਂਸਰ ਨੇ ਆਪਣੀਆਂ ਸਾਰੀਆਂ ਇੰਸਟਾ ਪੋਸਟਾਂ ਨੂੰ ਹਟਾ ਦਿੱਤਾ ਹੈ, ਜਿਸ ਨੂੰ ਦੇਖ ਕੇ ਉਨ੍ਹਾਂ ਦੇ ਸਾਰੇ ਪ੍ਰਸ਼ੰਸਕ ਪਰੇਸ਼ਾਨ ਹੋ ਗਏ ਹਨ।

PunjabKesari

ਸਪਨਾ ਚੌਧਰੀ ਨੇ ਇੰਸਟਾਗ੍ਰਾਮ ਤੋਂ ਆਪਣੀਆਂ ਸਾਰੀਆਂ ਪੋਸਟਾਂ ਡਿਲੀਟ ਕਰ ਦਿੱਤੀਆਂ ਹਨ ਪਰ 22 ਘੰਟੇ ਪਹਿਲਾਂ ਉਸ ਨੇ ਇਕ ਇੰਸਟਾ ਸਟੋਰੀ ਪੋਸਟ ਕੀਤੀ ਸੀ। ਇੰਸਟਾ ਸਟੋਰੀ ਦੀ ਗੱਲ ਕਰੀਏ ਤਾਂ ਇਕ ਕਲਿੱਪ ਚੱਲ ਰਹੀ ਹੈ ਜਿਸ 'ਤੇ ਕੈਪਸ਼ਨ 'ਚ ਲਿਖਿਆ ਹੈ, '4 ਸਤੰਬਰ ਨੂੰ ਸਭ ਤੋਂ ਵੱਡਾ ਐਲਾਨ।'

ਕਿਉਂ ਹਟਾਈ ਇੰਸਟਾ ਪੋਸਟ?
ਡਾਂਸਰ ਸਪਨਾ ਚੌਧਰੀ ਦੀਆਂ ਇੰਸਟਾ ਪੋਸਟਾਂ ਨੂੰ ਦੇਖ ਕੇ ਲੋਕਾਂ ਦੇ ਦਿਮਾਗ 'ਚ ਸਹੀ ਸਵਾਲ ਉੱਠ ਰਿਹਾ ਹੈ ਕਿ ਉਸ ਨੇ ਆਪਣੀਆਂ ਸਾਰੀਆਂ ਇੰਸਟਾ ਪੋਸਟਾਂ ਡਿਲੀਟ ਕਿਉਂ ਕਰ ਦਿੱਤੀਆਂ ਹਨ? ਅਜਿਹੇ 'ਚ ਸਪਨਾ ਦੀ ਇੰਸਟਾ ਸਟੋਰੀ ਨੂੰ ਦੇਖ ਕੇ ਲੱਗਦਾ ਹੈ ਕਿ ਸਪਨਾ ਜ਼ਰੂਰ ਕੋਈ ਵੱਡਾ ਐਲਾਨ ਕਰਨ ਵਾਲੀ ਹੈ, ਜਿਸ ਕਾਰਨ ਉਸ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਇੰਸਟਾ ਪੋਸਟ ਨੂੰ ਹਟਾ ਦਿੱਤਾ ਹੈ। ਹਾਲਾਂਕਿ ਹੁਣ ਸੱਚਾਈ ਕੀ ਹੈ, ਇਹ ਆਉਣ ਵਾਲੇ ਸਮੇਂ 'ਚ ਸਾਹਮਣੇ ਆਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News