ਵਧੇ ਭਾਰ ਨੇ ਮਿਸ ਯੂਨੀਵਰਸ ਹਰਨਾਜ਼ ਸੰਧੂ ਨੂੰ ਕੀਤਾ ਪ੍ਰੇਸ਼ਾਨ, ਕਿਹਾ- ‘ਰੋਣਾ ਆਉਂਦਾ ਸੀ...’

Saturday, Aug 06, 2022 - 12:50 PM (IST)

ਵਧੇ ਭਾਰ ਨੇ ਮਿਸ ਯੂਨੀਵਰਸ ਹਰਨਾਜ਼ ਸੰਧੂ ਨੂੰ ਕੀਤਾ ਪ੍ਰੇਸ਼ਾਨ, ਕਿਹਾ- ‘ਰੋਣਾ ਆਉਂਦਾ ਸੀ...’

ਮੁੰਬਈ (ਬਿਊਰੋ)– ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਦਾ ਵਧਿਆ ਭਾਰ ਪਿਛਲੇ ਦਿਨੀਂ ਕਾਫੀ ਚਰਚਾ ’ਚ ਰਿਹਾ। 2021 ’ਚ ਮਿਸ ਯੂਨੀਵਰਸ ਜਿੱਤਣ ਵਾਲੀ ਹਰਨਾਜ਼ ਇਸ ਸਾਲ ਦੀ ਸ਼ੁਰੂਆਤ ’ਚ ਜਦੋਂ ਟੂਰ ’ਤੇ ਸੀ ਤਾਂ ਤਸਵੀਰਾਂ ’ਚ ਉਸ ਦਾ ਭਾਰ ਕੁਝ ਵਧਿਆ ਹੋਇਆ ਨਜ਼ਰ ਆਇਆ। ਸੋਸ਼ਲ ਮੀਡੀਆ ’ਤੇ ਉਸ ਦਾ ਭਾਰ ਤੁਰੰਤ ਚਰਚਾ ਦਾ ਵਿਸ਼ਾ ਬਣ ਗਿਆ। ਲੋਕ ਉਸ ਦੀ ਲੁੱਕ ’ਚ ਆਏ ਬਦਲਾਅ ’ਤੇ ਗੱਲਾਂ ਕਰਨ ਲੱਗੇ। ਹੁਣ ਹਰਨਾਜ਼ ਨੇ ਦੱਸਿਆ ਹੈ ਕਿ ਵਧੇ ਭਾਰ ਕਾਰਨ ਉਸ ਨੂੰ ਕਿੰਨਾ ਕੁਝ ਝੱਲਣਾ ਪਿਆ।

ਇਸੇ ਸਾਲ ਹਰਨਾਜ਼ ਨੇ ਅਪ੍ਰੈਲ ’ਚ ਵੀ ਭਾਰ ਵਧਣ ’ਤੇ ਗੱਲਬਾਤ ਕੀਤੀ ਸੀ ਕਿ ਉਸ ਨੂੰ ‘ਸਿਲੀਏਫ ਡਿਸੀਜ਼’ ਹੈ, ਇਸ ਕਾਰਨ ਉਹ ਆਟਾ ਤੇ ਬਹੁਤ ਕੁਝ ਖਾ ਨਹੀਂ ਸਕਦੀ। ਹੁਣ ਇਕ ਇੰਟਰਵਿਊ ’ਚ ਉਸ ਨੇ ਦੱਸਿਆ ਕਿ ਆਪਣੇ ਭਾਰ ਨੂੰ ਲੈ ਕੇ ਲੋਕਾਂ ਨੂੰ ਚਰਚਾ ਕਰਦੇ ਦੇਖ ਕੇ ਉਸ ਨੂੰ ਕਿਵੇਂ ਦਾ ਮਹਿਸੂਸ ਹੋਇਆ।

ਪੀਪਲਜ਼ ਮੈਗਜ਼ੀਨ ਨਾਲ ਗੱਲਬਾਤ ਦੌਰਾਨ ਹਰਨਾਜ਼ ਨੇ ਕਿਹਾ, ‘‘ਫਿਜ਼ੀਕਲੀ ਮੈਂ ਥੋੜ੍ਹੀ ਵੱਧ ਗਈ ਹਾਂ। ਕੁਝ ਪਾਊਂਡਸ ਵਧ ਗਏ ਹਨ ਤੇ ਭਾਰ ਵਧ ਗਿਆ ਹੈ, ਜਿਸ ਨੂੰ ਲੈ ਕੇ ਹੁਣ ਮੈਂ ਬਿਲਕੁਲ ਸਹਿਜ ਹਾਂ। ਮੈਨੂੰ ਭਾਰ ਵਧਣ ਲਈ ਬੁਲੀ ਕੀਤਾ ਗਿਆ।’’ ਹਰਨਾਜ਼ ਨੇ ਇਹ ਵੀ ਦੱਸਿਆ ਕਿ ਮਿਸ ਯੂਨੀਵਰਸ ਜਿੱਤਣ ਤੋਂ ਬਾਅਦ ਉਸ ਦਾ ਭਾਰ ਅਚਾਨਕ ਕਿਵੇਂ ਵਧਿਆ।

ਇਹ ਖ਼ਬਰ ਵੀ ਪੜ੍ਹੋ : ‘ਯਾਰ ਮੇਰਾ ਤਿੱਤਲੀਆਂ ਵਰਗਾ’ ਦਾ ਗੀਤ ‘ਇਕੋ ਇਕ ਦਿਲ’ ਰਿਲੀਜ਼, ਸੁਣ ਭੰਗੜਾ ਪਾਉਣ ਦਾ ਕਰੇਗਾ ਦਿਲ (ਵੀਡੀਓ)

ਉਸ ਨੇ ਦੱਸਿਆ, ‘‘ਮੈਂ ਆਪਣੇ ਗੋਲ ਨੂੰ ਲੈ ਕੇ ਬਹੁਤ ਫੋਕਸਡ ਸੀ ਤੇ ਆਪਣੀ ਸਿਹਤ ’ਤੇ ਧਿਆਨ ਦੇ ਰਹੀ ਸੀ। ਪੂਰਾ ਸਮਾਂ ਅਸੀਂ ਵਰਕਆਊਟ ਕਰ ਰਹੇ ਸੀ, ਇੰਨੀ ਸਾਰੀ ਐਕਟੀਵਿਟੀ ਕਰ ਰਹੇ ਸੀ ਤੇ ਜਿੱਤਣ ਦੇ ਤੁਰੰਤ ਬਾਅਦ ਮੇਰੇ ਕੋਲ ਸਿਰਫ ਆਰਾਮ ਕਰਨ ਲਈ ਪੂਰਾ ਇਕ ਮਹੀਨਾ ਸੀ। ਉਸ ਸਮੇਂ ਮੈਂ ਵਰਕਆਊਟ ਨਹੀਂ ਕੀਤਾ ਤੇ ਮੈਂ ਬਸ ਖਾ ਰਹੀ ਸੀ ਤੇ ਆਪਣੇ ਪਰਿਵਾਰ ਨਾਲ ਉਹ ਸਮਾਂ ਬਤੀਤ ਕਰ ਰਹੀ ਸੀ। ਮੈਨੂੰ ਕਦੇ ਅਹਿਸਾਸ ਨਹੀਂ ਹੋਇਆ ਕਿ ਇਸ ਦਾ ਅਸਰ ਮੇਰੇ ਸਰੀਰ ’ਤੇ ਦਿਖਣ ਲੱਗੇਗਾ।’’

ਹਰਨਾਜ਼ ਨੇ ਇਹ ਵੀ ਦੱਸਿਆ ਕਿ ਉਸ ਦੇ ਵਧੇ ਭਾਰ ’ਤੇ ਲੋਕਾਂ ਨੇ ਜਿਸ ਤਰ੍ਹਾਂ ਪ੍ਰਤੀਕਿਰਿਆ ਦਿੱਤੀ, ਉਸ ਨਾਲ ਉਸ ’ਤੇ ਕਿੰਨਾ ਅਸਰ ਪਿਆ। ਉਸ ਨੇ ਕਿਹਾ, ‘‘ਮੈਂ ਕਈ ਵਾਰ ਰੋ ਪਈ। ਕਦੇ-ਕਦੇ ਤਾਂ ਬਹੁਤ ਅਚਾਨਕ ਕਿਸੇ ਸਮੇਂ ’ਤੇ। ਮੈਂ ਸਟੇਜ ’ਤੇ ਜਾਂ ਕਿਸੇ ਚੀਜ਼ ਲਈ ਜਾਣਾ ਹੈ ਤਾਂ ਇਹ ਸਾਰੀਆਂ ਚੀਜ਼ਾਂ ਮੇਰੇ ਦਿਮਾਗ ’ਚ ਆ ਜਾਂਦੀਆਂ ਹਨ। ਇਹ ਬਹੁਤ ਉਦਾਸੀ ਭਰਿਆ ਹੈ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News