ਲੋਕਾਂ ਵਲੋਂ ਖ਼ੂਬ ਪਸੰਦ ਕੀਤਾ ਜਾ ਰਿਹੈ ਧਾਰਮਿਕ ਟਰੈਕ ''ਰੱਬ'' (ਵੀਡੀਓ)

7/22/2020 2:49:01 PM

ਜਲੰਧਰ (ਵੈੱਬ ਡੈਸਕ) — 'ਨਾਨਕ ਨਾਮ ਜਹਾਜ਼' ਵਰਗੇ ਧਾਰਮਿਕ ਗੀਤਾਂ ਨੂੰ ਆਪਣੇ ਕਲਮ ਨਾਲ ਸ਼ਿੰਗਾਰਨ ਨਾਲ ਵਾਲੇ ਗੀਤਕਾਰ ਗੁਰਪ੍ਰੀਤ ਸੇਖੋਂ ਦਾ ਲਿਖਿਆ ਇੱਕ ਹੋਰ ਧਾਰਮਿਕ ਟਰੈਕ ਬੀਤੇ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ, ਜਿਸ ਦਾ ਟਾਈਟਲ 'ਰੱਬ' ਹੈ। ਇਸ ਧਾਰਮਿਕ ਟਰੈਕ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਧਾਰਮਿਕ ਟਰੈਕ ਨੂੰ ਹੁਣ ਤੱਕ ਯੂਟਿਊਬ 'ਤੇ 1 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਧਾਰਮਿਕ ਟਰੈਕ 'ਰੱਬ' ਦੇ ਬੋਲ ਗੁਰਪ੍ਰੀਤ ਸੇਖੋਂ ਨੇ ਲਿਖੇ ਹਨ, ਜਿਸ ਨੂੰ ਗਾਇਕ ਹਰਮਿੰਦਰ ਸਿੰਘ ਢਪਾਈ ਵਾਲੇ ਨੇ ਆਪਣੀ ਸੁਰੀਲੀ ਆਵਾਜ਼ 'ਚ ਗਾਇਆ ਹੈ। ਇਸ ਧਾਰਮਿਕ ਟਰੈਕ ਦੀ ਵੀਡੀਓ ਨੂੰ ਕਬੀਰ ਸ਼ਾਹ ਨੇ ਬਣਾਇਆ ਹੈ, ਜਿਸ ਦਾ ਸੰਗੀਤ '2eat 3ru੍ਰer' ਵਲੋਂ ਤਿਆਰ ਕੀਤਾ ਗਿਆ ਹੈ। ਇਸ ਧਾਰਮਿਕ ਟਰੈਕ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

ਦੱਸ ਦਈਏ ਕਿ ਧਾਰਮਿਕ ਟਰੈਕ 'ਰੱਬ' ਦੇ ਪ੍ਰੋਡਿਊਸਰ ਰਵੀਨ ਸਿੰਘ ਹਨ। ਹਰਮਿੰਦਰ ਸਿੰਘ ਨੇ ਆਪਣੇ 20 ਮਿੰਟ 56 ਸੈਕੰਡ ਦੇ ਇਸ ਟਰੈਕ ਸਿਰਫ਼ ਇੱਕ ਪ੍ਰਮਾਤਮਾ ਦੀ ਹੀ ਗੱਲ ਕੀਤੀ ਹੈ। ਉਹ ਆਖਦੇ ਹਨ ਕਿ ਕੁਦਰਤ ਦੀ ਹਰ ਇੱਕ ਚੀਜ਼ 'ਚ ਰੱਬ ਦਾ ਵਾਸ ਹੈ।
PunjabKesari
ਦੱਸਣਯੋਗ ਹੈ ਕਿ ਗੁਰਪ੍ਰੀਤ ਸੇਖੋਂ ਇਸ ਤੋਂ ਪਹਿਲਾਂ ਵੀ ਕਈ ਧਾਰਮਿਕ ਟਰੈਕ ਲਿਖ ਚੁੱਕੇ ਹਨ, ਜਿਸ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲਦਾ ਹੈ।


sunita

Content Editor sunita