ਹਰਭਜਨ ਮਾਨ ਨੇ ਸ਼ਹੀਦ ਸੁਖਦੇਵ ਥਾਪਰ ਨੂੰ ਜਨਮ ਦਿਹਾੜੇ ''ਤੇ ਕੀਤਾ ਯਾਦ, ਸਾਂਝੀ ਕੀਤੀ ਖ਼ਾਸ ਪੋਸਟ

Saturday, May 15, 2021 - 03:18 PM (IST)

ਹਰਭਜਨ ਮਾਨ ਨੇ ਸ਼ਹੀਦ ਸੁਖਦੇਵ ਥਾਪਰ ਨੂੰ ਜਨਮ ਦਿਹਾੜੇ ''ਤੇ ਕੀਤਾ ਯਾਦ, ਸਾਂਝੀ ਕੀਤੀ ਖ਼ਾਸ ਪੋਸਟ

ਚੰਡੀਗੜ੍ਹ (ਬਿਊਰੋ) - ਪੰਜਾਬੀ ਫ਼ਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਤੇ ਗਾਇਕ ਹਰਭਜਨ ਮਾਨ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਉਹ ਅਕਸਰ ਆਪਣੇ ਪ੍ਰਸ਼ੰਸਕਾਂ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਟਵਿੱਟਰ ਅਕਾਉਂਟ 'ਤੇ ਸ਼ਹੀਦ ਸੁਖਦੇਵ ਥਾਪਰ ਦੇ ਜਨਮ ਦਿਹਾੜੇ 'ਤੇ ਪੋਸਟ ਸਾਂਝੀ ਕਰਦਿਆਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਹਨ।

ਦੱਸ ਦਈਏ ਕਿ ਸੁਖਦੇਵ ਥਾਪਰ ਦਾ ਜਨਮ 15 ਮਈ 1907 'ਚ ਹੋਇਆ ਸੀ। ਉਨ੍ਹਾਂ ਨੇ ਲਾਲਾ ਲਾਜਪਤ ਰਾਏ ਜੀ ਦਾ ਬਦਲਾ ਲਿਆ ਸੀ ਅਤੇ ਭਾਰਤੀ  ਆਜ਼ਾਦੀ ਸੰਘਰਸ਼ 'ਚ ਮੁੱਖ ਕ੍ਰਾਂਤੀਕਾਰੀਆਂ 'ਚੋਂ ਇੱਕ ਸਨ। ਉਨ੍ਹਾਂ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਨਾਲ 23 ਮਾਰਚ 1931 ਨੂੰ ਫਾਂਸੀ ਦਿੱਤੀ ਗਈ ਸੀ।

PunjabKesari
ਦੱਸਣਯੋਗ ਹੈ ਕਿ ਸੁਖਦੇਵ ਥਾਪਰ ਭਗਤ ਸਿੰਘ ਵਾਂਗ ਹੀ ਆਪਣੇ ਦਿਲ 'ਚ ਬਚਪਨ ਤੋਂ ਹੀ ਆਜ਼ਾਦੀ ਦਾ ਸੁਫ਼ਨਾ ਪਾਲੀ ਬੈਠੇ ਸਨ। ਦੋਵਾਂ ਦਾ ਜਨਮ ਵੀ ਇਕੋ ਸਾਲ 'ਚ ਹੋਇਆ ਸੀ ਅਤੇ ਦੋਨਾਂ ਨੇ ਇੱਕਠਿਆਂ ਹੀ ਸ਼ਹਾਦਤ ਦਾ ਜਾਮ ਪੀਤਾ ਸੀ। ਹਰਭਜਨ ਮਾਨ ਵੱਲੋਂ ਸ਼ੇਅਰ ਕੀਤੀ ਗਈ ਇਸ ਪੋਸਟ 'ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਵੀ ਆਜ਼ਾਦੀ ਦੀ ਲੜਾਈ 'ਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਇਸ ਮਹਾਨ ਸ਼ਹੀਦ ਨੂੰ ਉਨ੍ਹਾਂ ਦੇ ਜਨਮ ਦਿਹਾੜੇ 'ਤੇ ਯਾਦ ਕੀਤਾ ਜਾ ਰਿਹਾ ਹੈ।  


author

sunita

Content Editor

Related News