ਸੋਨਮ ਕਪੂਰ ਨੇ ਇਸ ਖ਼ਾਸ ਅੰਦਾਜ਼ ''ਚ ਦਿੱਤੀ ਭਰਾ ਨੂੰ ਜਨਮਦਿਨ ਦੀ ਵਧਾਈ

11/09/2021 10:40:41 AM

ਮੁੰਬਈ : ਬਾਲੀਵੁੱਡ ਅਦਾਕਾਰ ਅਨਿਲ ਕਪੂਰ ਦਾ ਪੁੱਤਰ ਹਰਸ਼ਵਰਧਨ ਕਪੂਰ ਮੰਗਲਵਾਰ ਨੂੰ ਆਪਣਾ 31ਵਾਂ ਜਨਮਦਿਨ ਸੈਲੀਬ੍ਰੇਟ ਕਰ ਰਿਹਾ ਹੈ। ਇਸ ਮੌਕੇ 'ਤੇ ਬਾਲੀਵੁੱਡ ਸਿਤਾਰੇ ਅਤੇ ਪਰਿਵਾਰਕ ਮੈਂਬਰ ਸੋਸ਼ਲ ਮੀਡੀਆ 'ਤੇ ਪੋਸਟ ਅਤੇ ਤਸਵੀਰਾਂ ਸ਼ੇਅਰ ਕਰਕੇ ਉਨ੍ਹਾਂ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦੇ ਰਹੇ ਹਨ। ਉਸ ਦੀ ਭੈਣ ਅਤੇ ਅਦਾਕਾਰਾ ਸੋਨਮ ਕਪੂਰ ਆਹੂਜਾ ਨੇ ਆਪਣੇ ਭਰਾ ਨੂੰ ਖਾਸ ਅੰਦਾਜ਼ 'ਚ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਹਰਸ਼ਵਰਧਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਇਕ ਪਿਆਰ ਭਰਿਆ ਪੋਸਟ ਵੀ ਸਾਂਝਾ ਕੀਤਾ।

PunjabKesari
ਆਪਣੇ ਬਚਪਨ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਸੋਨਮ ਨੇ ਇੰਸਟਾਗ੍ਰਾਮ 'ਤੇ ਆਪਣੇ ਭਰਾ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਲਿਖਿਆ, 'ਬੈਸਟ ਕਿਡ, ਬ੍ਰਦਰ, ਹੁਣ ਇਕ ਸ਼ਾਨਦਾਰ ਇਨਸਾਨ ਬਣ ਗਿਆ ਹੈ। ਮੈਂ ਆਸ ਕਰਦੀ ਹਾਂ ਅਤੇ ਪ੍ਰਾਰਥਨਾ ਕਰਦੀ ਹਾਂ ਕਿ ਤੁਸੀਂ ਆਪਣੀ ਸਮਰੱਥਾ ਤੱਕ ਪਹੁੰਚੋ ਅਤੇ ਆਪਣੇ ਸੁਫ਼ਨਿਆਂ ਨੂੰ ਪੂਰਾ ਕਰੋ। ਪਰ ਤੁਹਾਡੇ ਜਨਮਦਿਨ 'ਤੇ ਮੈਂ ਜ਼ਿਆਦਾਤਰ ਤੁਹਾਡੀ ਸਿਹਤ ਅਤੇ ਖੁਸ਼ੀ ਦੀ ਕਾਮਨਾ ਕਰਦੀ ਹਾਂ। ਲਵ ਯੂ ਭਰਾ'। ਅਦਾਕਾਰ ਦੀ ਮਾਂ ਸੁਨੀਤਾ ਕਪੂਰ ਨੇ ਆਪਣੇ ਪੁੱਤਰ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦੇਣ ਲਈ ਇੰਸਟਾਗ੍ਰਾਮ 'ਤੇ ਲਿਖਿਆ, "ਮਾਂ ਅਤੇ ਪੁੱਤਰ ਦਾ ਰਿਸ਼ਤਾ ਖਾਸ ਹੁੰਦਾ ਹੈ, ਇਹ ਸਮੇਂ ਜਾਂ ਦੂਰੀ ਨਾਲ ਬਦਲਦਾ ਨਹੀਂ ਰਹਿੰਦਾ।" ਇਹ ਸੱਚਾ, ਬਿਨਾਂ ਸ਼ਰਤ ਅਤੇ ਸ਼ੁੱਧ ਪਿਆਰ ਹੈ। ਜਨਮਦਿਨ ਮੁਬਾਰਕ ਮੇਰੇ ਪੁੱਤਰ। ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ।

Sonam Kapoor is the brightest gentle on Diwali as she celebrates the  competition Abu Jani and Sandeep Khosla taste : Bollywood Information
ਦੱਸ ਦੇਈਏ ਕਿ ਅਨਿਲ ਕਪੂਰ ਦੇ ਲਾਡਲੇ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2014 'ਚ ਰਣਬੀਰ ਕਪੂਰ ਦੀ ਫਿਲਮ 'ਬਾਂਬੇ ਵੈਲਵੇਟ' ਨਾਲ ਕੀਤੀ ਸੀ। ਇਸ ਫਿਲਮ 'ਚ ਉਨ੍ਹਾਂ ਨੇ ਸਹਾਇਕ ਨਿਰਦੇਸ਼ਕ ਵਜੋਂ ਕੰਮ ਕੀਤਾ ਸੀ। ਉਸ ਨੇ ਸਾਲ 2015 ਵਿੱਚ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਦੀ ਫਿਲਮ 'ਮਿਰਜ਼ਿਆ' ਨਾਲ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਉਨ੍ਹਾਂ ਦੀ ਇਹ ਫਿਲਮ ਬਾਕਸ ਆਫਿਸ 'ਤੇ ਕੋਈ ਕਮਾਲ ਨਹੀਂ ਦਿਖਾ ਸਕੀ। ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਹੁਣ ਆਪਣੇ ਪਿਤਾ ਅਤੇ ਅਦਾਕਾਰ ਅਨਿਲ ਕਪੂਰ ਨਾਲ ਓਲੰਪਿਕ ਤਮਗਾ ਜੇਤੂ ਅਭਿਨਵ ਬਿੰਦਰਾ ਦੀ ਬਾਇਓਪਿਕ ਵਿਚ ਨਜ਼ਰ ਆ ਸਕਦੇ ਹਨ।


Aarti dhillon

Content Editor

Related News