ਜਦੋਂ ਸ਼ਰੇਆਮ ਸੋਨਾ ਮੋਹਾਪਾਤਰਾ ਨੇ ਕਰ ਦਿੱਤੀ ਸੀ ਸਲਮਾਨ ਖ਼ਾਨ ਦੀ ਬੋਲਤੀ ਬੰਦ, ਕਾਫ਼ੀ ਲੰਬਾ ਚੱਲਿਆ ਸੀ ਵਿਵਾਦ
Thursday, Jun 17, 2021 - 01:32 PM (IST)
ਮੁੰਬਈ (ਬਿਊਰੋ) - ਅੱਜ ਸੋਨਾ ਮੋਹਾਪਾਤਰਾ ਦਾ ਜਨਮ ਦਿਨ ਹੈ, ਜਿਸ ਨੇ ਬਾਲੀਵੁੱਡ 'ਚ ਆਪਣੀ ਦਮਦਾਰ ਆਵਾਜ਼ ਨਾਲ ਸਾਰਿਆਂ ਨੂੰ ਦੀਵਾਨਾ ਬਣਾਇਆ ਹੈ। ਸੋਨਾ ਮੋਹਾਪਾਤਰਾ ਨਾ ਸਿਰਫ਼ ਆਪਣੀ ਸੁਰੀਲੀ ਆਵਾਜ਼ ਲਈ ਸਗੋ ਸੋਨਾ ਬਾਲੀਵੁੱਡ ਦੀਆਂ ਉਨ੍ਹਾਂ ਮਸ਼ਹੂਰ ਹਸਤੀਆਂ 'ਚੋਂ ਇੱਕ ਹੈ, ਜੋ ਹਰ ਮੁੱਦੇ 'ਤੇ ਆਪਣੀ ਰਾਏ ਦਿੰਦੀਆਂ ਹਨ ਤੇ ਬੇਬਾਕੀ ਨਾਲ ਆਵਾਜ਼ ਚੁੱਕਦੀਆਂ ਹਨ। ਸੋਨਾ ਮੋਹਾਪਾਤਰਾ ਦਾ ਜਨਮ 17 ਜੂਨ, 1976 ਨੂੰ ਉੜੀਸਾ ਦੇ ਕਟਕ 'ਚ ਹੋਇਆ ਸੀ। ਆਪਣੇ ਗੀਤਾਂ ਤੋਂ ਇਲਾਵਾ ਕਈ ਵਾਰ ਆਪਣੇ ਬਿਆਨਾਂ ਕਾਰਨ ਸੁਰਖੀਆਂ 'ਚ ਰਹੀ ਹੈ। ਅੱਜ ਸੋਨਾ ਮੋਹਾਪਾਤਰਾ ਦੇ ਜਨਮ ਦਿਨ 'ਤੇ ਆਓ ਤੁਹਾਨੂੰ ਉਨ੍ਹਾਂ ਬਿਆਨਾਂ ਬਾਰੇ ਦੱਸਦੇ ਹਾਂ, ਜਿਨ੍ਹਾਂ ਨਾਲ ਉਸ ਨੇ ਕਾਫ਼ੀ ਸੁਰਖੀਆਂ 'ਚ ਬਟੋਰੀਆਂ।
ਸੋਨਾ ਮੋਹਾਪਾਤਰਾ ਕਈ ਵਾਰ ਸਲਮਾਨ ਖ਼ਾਨ ਬਾਰੇ ਬਿਆਨਬਾਜ਼ੀ ਕਰ ਚੁੱਕੀ ਹੈ। ਸੋਨਾ ਨੇ ਇੱਕ ਵਾਰ ਸਲਮਾਨ ਬਾਰੇ ਕੁਝ ਕਿਹਾ ਸੀ, ਜਿਸ ਕਾਰਨ ਉਸ ਦਾ ਇਹ ਵਿਵਾਦ ਲੰਬਾ ਚੱਲਿਆ। ਦਬੰਗ ਖ਼ਾਨ ਨੇ ਆਪਣੀ ਫ਼ਿਲਮ 'ਸੁਲਤਾਨ' ਦੇ ਪ੍ਰਮੋਸ਼ਨ ਦੌਰਾਨ ਕਿਹਾ ਸੀ ਕਿ ਫ਼ਿਲਮ ਦੀ ਸ਼ੂਟਿੰਗ ਦੌਰਾਨ ਉਸ ਦੀ ਹਾਲਤ 'ਬਲਾਤਕਾਰ ਪੀੜਤ' ਵਰਗੀ ਹੋ ਜਾਂਦੀ ਸੀ। ਇਸ ਬਿਆਨ ਕਰਕੇ ਸੋਨਾ ਨੇ ਸਲਮਾਨ 'ਤੇ ਨਿਸ਼ਾਨਾ ਸਾਧਿਆ ਸੀ। ਸੋਨਾ ਨੇ ਲਿਖਿਆ ਸੀ ਕਿ 'ਕੋਈ ਵੀ ਮੀਡੀਆ ਸਾਹਮਣੇ ਗੰਦਾ ਬੋਲਣ, ਗਾਲਾਂ ਕੱਢਣ, ਗੰਦੀ ਟਿੱਪਣੀਆਂ ਕਰਨ ਦੇ ਬਾਵਜੂਦ ਅਜਿਹੇ ਲੋਕਾਂ ਨੂੰ ਕਿਸੇ ਕਿਸਮ ਦੀ ਸਜ਼ਾ ਨਹੀਂ ਦਿੰਦਾ, ਇਸ ਦੇ ਉਲਟ ਉਨ੍ਹਾਂ ਨੂੰ ਤਰੱਕੀ ਦਿੱਤੀ ਜਾਂਦੀ ਹੈ ਤੇ ਉਹ 'ਗੁੱਡਵਿਲ ਅੰਬੈਸਡਰ' ਬਣ ਜਾਂਦੇ ਹਨ।'
ਇੱਕ ਯੂਜ਼ਰ ਨੇ ਸੋਨਾ ਨੂੰ ਲਿਖਿਆ 'ਸਾਰੇ ਨਾਰੀਵਾਦੀ ਨੂੰ ਮਰਦਾਂ ਨਾਲ ਮੁਕਾਬਲਾ ਕਰਨ ਲਈ 'ਡੀਪ ਕਲੀਵੇਜ' ਦਿਖਾਉਣ ਦੀ ਕਿਉਂ ਲੋੜ ਹੈ? ਤੁਹਾਡੇ ਇੰਟਰਵਿਊ ਵੇਖਣ ਤੋਂ ਬਾਅਦ ਇਹ ਜਾਪਦਾ ਹੈ ਕਿ ਤੁਸੀਂ ਖੁਦ ਇੱਕ ਬੋਲੀ ਗੈਂਗ ਦੇ ਸ਼ਿਕਾਰ ਹੋ ਤੇ ਤੁਸੀਂ ਇਸ ਗਿਰੋਹ ਦਾ ਹਿੱਸਾ ਬਣਨ ਲਈ ਤੁਹਾਨੂੰ ਭਰਮਾਉਣ ਦੀ ਕੋਸ਼ਿਸ਼ ਕਰਦੇ ਹੋ। ਇਸ ਬਾਰੇ ਸੋਨਾ ਨੇ ਢੁਕਵਾਂ ਜਵਾਬ ਦਿੱਤਾ ਸੀ, 'ਮੇਰੀ ਸਲਾਹ ਹੈ ਕਿ ਕਿਸੇ ਨਾਲ ਗੱਲ ਕਰਨ ਤੋਂ ਪਹਿਲਾਂ ਤੁਹਾਨੂੰ ਆਪਣੇ ਦਿਮਾਗ ਦੇ ਸਾਰੇ ਕਲੇਵਜਾਂ ਦਾ ਇਲਾਜ ਕਰਵਾਉਣਾ ਚਾਹੀਦਾ ਹੈ। 'ਬੋਲੀ ਗੈਂਗ' ਨੂੰ ਭਰਮਾਉਣ ਦੀ ਕੋਸ਼ਿਸ਼ ਕਰਨ ਵਾਲੀ 'ਨਾਰੀਵਾਦੀ' ਨੂੰ ਛੱਡੋ।'
ਸੋਨਾ ਨੇ ਮਹਿਲਾਵਾਂ ਗਾਇਕਾਵਾਂ ਬਾਰੇ ਵੱਡਾ ਖ਼ੁਲਾਸਾ ਕੀਤਾ ਸੀ। ਸੋਨਾ ਮੋਹਾਪਾਤਰਾ ਨੇ ਇੱਕ ਸਮਾਗਮ 'ਚ ਕਿਹਾ ਸੀ ਕਿ ਔਰਤਾਂ ਨੂੰ ਪ੍ਰੇਸ਼ਾਨ ਕਰਨਾ 'ਤੇ 'ਮੀਟੂ' ਅੰਦੋਲਨ ਇੱਕ ਤੱਥ ਹੈ। ਇਸ ਤੋਂ ਇਸ ਨੂੰ ਮੋੜਿਆ ਨਹੀਂ ਜਾ ਸਕਦਾ। ਸੋਨਾ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਔਰਤ ਗਾਇਕਾਂ ਨਾਲ ਬੇਇਨਸਾਫੀ ਕੀਤੀ ਜਾਂਦੀ ਹੈ, ਜਿਸ 'ਤੇ ਉਸ ਨੇ ਅਨੂ ਮਲਿਕ 'ਤੇ ਵੀ ਨਿਸ਼ਾਨਾ ਸਾਧਿਆ ਅਤੇ ਉਸ ਦਾ ਪੱਖ ਲੈਣ ਲਈ ਸੋਨੂੰ ਨਿਗਮ ਦੀ ਆਲੋਚਨਾ ਕੀਤੀ।