ਪਿਤਾ ਸੈਫ ਦੇ ਕਹਿਣ ''ਤੇ ਧੀ ਸਾਰਾ ਅਲੀ ਖ਼ਾਨ ਨੇ ਕਰੀਨਾ ਨੂੰ ਲੈ ਕੇ ਲਿਆ ਸੀ ਵੱਡਾ ਫ਼ੈਸਲਾ, ਹਰ ਪਾਸੇ ਛਿੜੀ ਰਹੀ ਚਰਚਾ

08/12/2021 10:11:56 AM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਸੈਫ਼ ਅਲੀ ਖ਼ਾਨ ਦੀ ਧੀ ਅਦਾਕਾਰਾ ਸਾਰਾ ਅਲੀ ਖ਼ਾਨ 12 ਅਗਸਤ ਨੂੰ ਆਪਣਾ ਜਨਮਦਿਨ ਮਨਾ ਰਹੀ ਹੈ। ਉਨ੍ਹਾਂ ਦਾ ਜਨਮ 12 ਅਗਸਤ 1995 'ਚ ਬਾਲੀਵੁੱਡ ਦੇ ਪਟੌਦੀ ਪਰਿਵਾਰ 'ਚ ਹੋਇਆ। ਸਾਰਾ ਅਲੀ ਖ਼ਾਨ ਅਦਾਕਾਰ ਸੈਫ ਅਲੀ ਖ਼ਾਨ ਦੀ ਪਹਿਲੀ ਪਤਨੀ ਅੰਮ੍ਰਿਤਾ ਸਿੰਘ ਦੀ ਧੀ ਹੈ। ਸਾਰਾ ਅਲੀ ਖ਼ਾਨ ਨੂੰ ਬਾਲੀਵੁੱਡ 'ਚ ਕਦਮ ਰੱਖੇ ਜ਼ਿਆਦਾ ਸਮਾਂ ਨਹੀਂ ਹੋਇਆ ਹੈ ਪਰ ਉਹ ਅਕਸਰ ਸੁਰਖੀਆਂ 'ਚ ਰਹਿੰਦੀ ਹੈ।

PunjabKesari

ਫ਼ਿਲਮੀ ਡੈਬਿਊ
ਸਾਰਾ ਅਲੀ ਖ਼ਾਨ ਨੇ ਸਾਲ 2018 'ਚ ਫ਼ਿਲਮ 'ਕੇਦਾਰਨਾਥ' ਨਾਲ ਬਾਲੀਵੁੱਡ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਫ਼ਿਲਮ 'ਚ ਉਨ੍ਹਾਂ ਨਾਲ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਮੁੱਖ ਭੂਮਿਕਾ 'ਚ ਸਨ। ਸਾਰਾ ਅਲੀ ਖ਼ਾਨ ਦੀ ਇਸ ਫ਼ਿਲਮ ਨੂੰ ਬਾਕਸ ਆਫਿਸ 'ਤੇ ਰਲਵਾਂ-ਮਿਲਵਾਂ ਹੁੰਗਾਰਾ ਮਿਲਿਆ। ਇਸ ਤੋਂ ਬਾਅਦ ਉਹ ਅਦਾਕਾਰ ਰਣਵੀਰ ਸਿੰਘ ਨਾਲ ਫ਼ਿਲਮ 'ਸਿੰਬਾ' 'ਚ ਨਜ਼ਰ ਆਈ। ਉਨ੍ਹਾਂ ਦੀ ਇਹ ਫ਼ਿਲਮ ਹਿੱਟ ਸਾਬਤ ਹੋਈ। ਸਾਰਾ ਅਲੀ ਖ਼ਾਨ ਕਾਰਤਿਕ ਆਰੀਅਨ ਨਾਲ ਫ਼ਿਲਮ 'ਲਵ ਆਜ ਕਲ' ਅਤੇ ਵਰੁਣ ਧਵਨ ਨਾਲ ਫ਼ਿਲਮ 'ਕੁਲੀ ਨੰਬਰ 1' 'ਚ ਵੀ ਨਜ਼ਰ ਆਈ ਸੀ। ਉਨ੍ਹਾਂ ਦੀਆਂ ਦੋਵੇਂ ਫ਼ਿਲਮਾਂ ਦਰਸ਼ਕਾਂ ਦਾ ਦਿਲ ਜਿੱਤਣ 'ਚ ਸਫ਼ਲ ਨਹੀਂ ਹੋ ਸਕੀਆਂ। 

PunjabKesari

ਨਿੱਜੀ ਜ਼ਿੰਦਗੀ ਬਾਰੇ ਕੀਤੇ ਕਈ ਖ਼ੁਲਾਸੇ
ਸਾਰਾ ਅਲੀ ਖ਼ਾਨ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਜ਼ਿੰਦਗੀ 'ਚ ਕਈ ਉਤਰਾਅ ਚੜ੍ਹਾਅ ਆਏ ਹਨ। ਇਸ ਦੇ ਨਾਲ ਹੀ ਮਤਰੇਈ ਮਾਂ ਹੋਣ ਦੇ ਬਾਵਜੂਦ ਉਨ੍ਹਾਂ ਦੀ ਸੈਫ ਅਲੀ ਖ਼ਾਨ ਦੀ ਦੂਜੀ ਪਤਨੀ ਕਰੀਨਾ ਕਪੂਰ ਖ਼ਾਨ ਨਾਲ ਬਹੁਤ ਵਧੀਆ ਬਾਂਡਿੰਗ ਹੈ। ਇਸ ਬਾਰੇ ਸਾਰਾ ਅਲੀ ਖ਼ਾਨ ਖੁਦ ਆਪਣੇ ਇੰਟਰਵਿਊ 'ਚ ਆਖਿਆ ਸੀ। ਉਨ੍ਹਾਂ ਨੇ ਇਕ ਨਿਰਮਾਤਾ-ਨਿਰਦੇਸ਼ਕ ਕਰਨ ਜੌਹਰ ਦੇ ਚੈਟ ਸ਼ੋਅ 'ਕੌਫੀ ਵਿਦ ਕਰਨ' 'ਚ ਖ਼ੁਲਾਸਾ ਕੀਤਾ ਕਿ ਉਹ ਕਰੀਨਾ ਕਪੂਰ ਖ਼ਾਨ ਨੂੰ ਕੀ ਕਹਿੰਦੀ ਹੈ। ਇਸ ਦੌਰਾਨ ਆਪਣੀ ਅਤੇ ਕਰੀਨਾ ਦੀ ਬਾਂਡਿੰਗ 'ਤੇ ਚਰਚਾ ਕਰਦੇ ਹੋਏ ਸਾਰਾ ਨੇ ਕਿਹਾ, ''ਕਰੀਨਾ ਖ਼ੁਦ ਇਸ ਮਾਮਲੇ 'ਚ ਬਹੁਤ ਸਪੱਸ਼ਟ ਸੀ। ਉਨ੍ਹਾਂ ਨੇ ਮੈਨੂੰ ਕਿਹਾ ਕਿ ਵੇਖ ਤੁਹਾਡੀ ਇਕ ਸ਼ਾਨਦਾਰ ਮਾਂ ਹੈ। ਮੈਂ ਚਾਹੁੰਦੀ ਹਾਂ ਕਿ ਅਸੀਂ ਦੋਸਤ ਬਣੀਏ।'' 

PunjabKesari

ਧੀ ਕਾਰਨ ਕਰੀਨਾ ਨੂੰ ਬੇਚੈਨ ਨਹੀਂ ਵੇਖਣਾ ਚਾਹੁੰਦੇ ਸੀ ਸੈਫ
ਸਾਰਾ ਨੇ ਅੱਗੇ ਕਿਹਾ ਕਿ ''ਪਾਪਾ ਨਹੀਂ ਚਾਹੁੰਦੇ ਸਨ ਕਿ ਮੈਂ ਕਰੀਨਾ ਨੂੰ ਕਦੇ ਛੋਟੀ ਮਾਂ ਕਹਾਂ ਕਿਉਂਕਿ ਉਹ ਕਰੀਨਾ ਨੂੰ ਬੇਚੈਨ ਮਹਿਸੂਸ ਨਹੀਂ ਕਰਵਾਉਣਾ ਚਾਹੁੰਦੇ ਸੀ।'' ਇਸ ਤੋਂ ਬਾਅਦ ਸਾਰਾ ਅਲੀ ਖ਼ਾਨ ਨੇ ਕਿਹਾ ਕਿ ''ਮੈਂ ਪਹਿਲਾਂ ਬਹੁਤ ਉਲਝਣ 'ਚ ਸੀ ਕਿ ਮੈਂ ਉਨ੍ਹਾਂ ਨੂੰ ਕੀ ਬੁਲਾਵਾਂ? ਕਰੀਨਾ? ਜਾਂ ਮਾਸੀ?'' ਇਸ ਲਈ ਪਾਪਾ ਨੇ ਕਿਹਾ 'ਤੁਹਾਨੂੰ ਉਸ ਨੂੰ ਆਂਟੀ ਬੁਲਾਉਣ ਦੀ ਜ਼ਰੂਰਤ ਨਹੀਂ ਹੈ। ਪਾਪਾ ਨੇ ਮੈਨੂੰ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਮੈਂ ਕਰੀਨਾ ਕਪੂਰ ਨੂੰ ਆਂਟੀ ਕਹਾਂ। ਇਸੇ ਲਈ ਮੈਂ ਉਨ੍ਹਾਂ ਨੂੰ 'ਕੇ' ਜਾਂ 'ਕਰੀਨਾ' ਕਹਿੰਦੀ ਹਾਂ।'' ਕਰੀਨਾ ਕਪੂਰ ਅਤੇ ਸਾਰਾ ਅਲੀ ਖ਼ਾਨ ਅਕਸਰ ਇਕੱਠੇ ਨਜ਼ਰ ਆਉਂਦੇ ਹਨ।

PunjabKesari
 


sunita

Content Editor

Related News