200 ਕਰੋੜ ਦੇ ਮਾਲਕ ਕਪਿਲ ਸ਼ਰਮਾ ਕਦੇ ਵੇਚਦੇ ਸਨ ਦੁਪੱਟੇ, ਕੀਤਾ ਸੀ PCO ’ਚ ਕੰਮ, ਜਾਣੋ ਖ਼ਾਸ ਗੱਲਾਂ

04/02/2021 1:35:31 PM

ਚੰਡੀਗੜ੍ਹ (ਬਿਊਰੋ)-  ਅੰਮ੍ਰਿਤਸਰ 'ਚ ਜਨਮੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦਾ ਬਚਪਨ ਦਾ ਨਾਂ ਕਪਿਲ ਪੁੰਜ ਹੈ ਪਰ ਇੰਡਸਟਰੀ 'ਚ ਆਉਣ ਤੋਂ ਬਾਅਦ ਉਨ੍ਹਾਂ ਆਪਣਾ ਨਾਂ ਪੁੰਜ ਤੋਂ ਬਦਲ ਕੇ ਸ਼ਰਮਾ ਕਰ ਲਿਆ। ਇਕ ਇੰਟਰਵਿਊ 'ਚ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਪੁਲਸ 'ਚ ਕਾਂਸਟੇਬਲ ਸਨ, ਜਿਨ੍ਹਾਂ ਦੀ ਕੈਂਸਰ ਕਾਰਨ ਮੌਤ ਹੋ ਗਈ। 
ਅੱਜ ਕਾਮੇਡੀਅਨ ਕਪਿਲ ਸ਼ਰਮਾ 40 ਸਾਲਾਂ ਦੇ ਹੋ ਗਏ ਹਨ। ਕਪਿਲ ਸ਼ਰਮਾ ਪਿਛਲੇ ਲੰਮੇ ਸਮੇਂ ਤੋਂ ਲੋਕਾਂ ਨੂੰ ਹਸਾਉਣ ’ਚ ਸਫ਼ਲ ਹੋ ਰਹੇ ਹਨ। ਉਨ੍ਹਾਂ ਦਾ ਸ਼ਾਨਦਾਰ ਕਰੀਅਰ ਇਸ ਗੱਲ ਦੀ ਗਵਾਹੀ ਵੀ ਭਰਦਾ ਹੈ। ਕਿਸੇ ਸ਼ੋਅ ਦੇ ਨਾਲ ਕਪਿਲ ਦਾ ਜੁੜਨਾ ਹੀ ਸਫ਼ਲਤਾ ਦੀ ਗਾਰੰਟੀ ਮੰਨ ਲਿਆ ਜਾਂਦਾ ਹੈ ਪਰ ਕਾਮੇਡੀਅਨ ਦਾ ਇਸ ਮੁਕਾਮ ਤਕ ਪਹੁੰਚਣਾ ਕਾਫ਼ੀ ਮੁਸ਼ਕਿਲ ਰਿਹਾ ਹੈ। ਕਪਿਲ ਨੇ ਕਰੀਅਰ ਦੇ ਇਸ ਮੁਕਾਮ ਤਕ ਪਹੁੰਚਣ ਦੌਰਾਨ ਕਈ ਉਤਾਰ-ਚੜ੍ਹਾਅ ਵੀ ਦੇਖੇ ਹਨ।

PunjabKesari

ਘਰ ਦਾ ਖ਼ਰਚਾ ਚਲਾਉਣ ਲਈ ਵੇਚੇ ਦੁਪੱਟੇ
ਕਪਿਲ ਦੇ ਪਿਤਾ ਦੀ ਕੈਂਸਰ ਕਾਰਨ ਮੌਤ ਹੋ ਗਈ ਸੀ। ਪਿਤਾ ਦੀ ਮੌਤ ਤੋਂ ਬਾਅਦ ਕਪਿਲ ਸ਼ਰਮਾ ਦੇ ਘਰ ਦੀ ਆਰਥਿਕ ਹਾਲਤ ਡਗਮਗਾ ਗਈ, ਜਿਸ ਕਾਰਨ ਉਨ੍ਹਾਂ 10ਵੀਂ ਕਲਾਸ 'ਚ ਪੜ੍ਹਦੇ ਹੋਏ ਇਕ ਪੀ. ਸੀ. ਓ. 'ਚ ਵੀ ਕੰਮ ਕੀਤਾ ਸੀ। ਇਸ ਤੋਂ ਇਲਾਵਾ ਕਪਿਲ ਨੇ ਘਰ ਦਾ ਖ਼ਰਚਾ ਚਲਾਉਣ ਲਈ ਦੁਪੱਟੇ ਤੱਕ ਵੇਚੇ ਸਨ।

PunjabKesari

ਗਾਇਕ ਬਣਨਾ ਚਾਹੁੰਦੇ ਸਨ ਕਪਿਲ ਸ਼ਰਮਾ
ਖ਼ਬਰਾਂ ਮੁਤਾਬਕ, ਕਾਮੇਡੀ ਕਿੰਗ ਕਪਿਲ ਸ਼ਰਮਾ ਪਹਿਲਾਂ ਕਾਮੇਡੀਅਨ ਨਹੀਂ ਗਾਇਕ ਬਣਨਾ ਚਾਹੁੰਦੇ ਸਨ ਪਰ ਬਾਅਦ 'ਚ ਸਿੰਗਿੰਗ ਛੱਡ ਕੇ ਸਾਲ 2005 'ਚ ਇਕ ਪੰਜਾਬੀ ਚੈਨਲ 'ਤੇ ਕਾਮੇਡੀ ਸ਼ੋਅ 'ਚ ਆਪਣਾ ਹੁਨਰ ਦਿਖਾਉਣ ਦਾ ਮੌਕਾ ਮਿਲਿਆ ਤੇ ਕਪਿਲ ਸ਼ਰਮਾ ਨੇ ਇਸ ਮੌਕੇ ਨੂੰ ਹੱਥੋਂ ਨਹੀਂ ਜਾਣ ਦਿੱਤਾ। ਇਸ ਸ਼ੋਅ 'ਚ ਉਹ ਸੈਕੰਡ ਰਨਰਅੱਪ ਰਹੇ ਅਤੇ ਇਹ ਸ਼ੋਅ ਉਨ੍ਹਾਂ ਦੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਸਾਬਿਤ ਹੋਇਆ। ਇਸ ਤੋਂ ਬਾਅਦ ਉਨ੍ਹਾਂ ਸਾਲ 2007 'ਚ ਸ਼ੋਅ 'ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਸੀਜ਼ਨ 3 'ਚ ਹਿੱਸਾ ਲਿਆ ਅਤੇ ਆਪਣੇ ਹੁਨਰ ਦੇ ਦਮ 'ਤੇ ਸ਼ੋਅ ਦੇ ਜੇਤੂ ਬਣ ਗਏ। ਇਸ ਤੋਂ ਬਾਅਦ ਉਹ ਸਾਲ 2010 ਤੋਂ 2013 ਤਕ 'ਕਾਮੇਡੀ ਸਰਕਸ' ਦੇ ਜੇਤੂ ਬਣੇ ਪਰ ਪਛਾਣ 'ਦਿ ਕਪਿਲ ਸ਼ਰਮਾ ਸ਼ੋਅ' ਤੋਂ ਹੀ ਮਿਲੀ।

PunjabKesari

ਬਾਲੀਵੁੱਡ 'ਚ ਡੈਬਿਊ
ਟੀ. ਵੀ. ਦੀ ਦੁਨੀਆ 'ਚ ਤਹਿਲਕਾ ਮਚਾਉਣ ਤੋਂ ਬਾਅਦ ਕਪਿਲ ਸ਼ਰਮਾ ਨੇ ਬਾਲੀਵੁੱਡ 'ਚ ਵੀ ਆਪਣੇ ਹੱਥ ਅਜ਼ਮਾਏ ਹਨ। ਉਨ੍ਹਾਂ ਅੱਬਾਸ ਮਸਤਾਨ ਦੀ ਫ਼ਿਲਮ 'ਕਿਸ ਕਿਸਕੋ ਪਿਆਰ ਕਰੂੰ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਹੈ ਪਰ ਉਨ੍ਹਾਂ ਦੀ ਇਹ ਫ਼ਿਲਮ ਪ੍ਰਸ਼ੰਸਕਾਂ ਨੂੰ ਰਿਝਾਉਣ 'ਚ ਅਸਫ਼ਲ ਰਹੀ ਤੇ ਬਾਕਸ ਆਫਿਸ 'ਤੇ ਆਪਣਾ ਕੋਈ ਖ਼ਾਸ ਕਮਾਲ ਨਾ ਦਿਖਾ ਸਕੀ।

PunjabKesari

ਫੋਰਬਸ ਇੰਡੀਆ ਸੈਲੀਬ੍ਰਿਟੀ ਲਿਸਟ
ਦੱਸ ਦੇਈਏ ਕਿ ਕਪਿਲ ਸ਼ਰਮਾ ਨੇ ਪਹਿਲੀ ਵਾਰ ਫੋਰਬਸ ਇੰਡੀਆ ਸੈਲੀਬ੍ਰਿਟੀ ਲਿਸਟ 'ਚ ਜਗ੍ਹਾ ਸਾਲ 2013 'ਚ ਬਣਾਈ ਸੀ। ਇਸ ਸਾਲ ਲਿਸਟ 'ਚ ਉਹ 93ਵੇਂ ਨੰਬਰ 'ਤੇ ਸਨ ਪਰ ਅਗਲੇ ਹੀ ਸਾਲ ਉਹ 33ਵੇਂ ਨੰਬਰ 'ਤੇ ਆ ਗਏ ਤੇ ਸਾਲ 2016 'ਚ ਉਨ੍ਹਾਂ ਨੇ ਇਸ ਲਿਸਟ 'ਚ 11ਵਾਂ ਸਥਾਨ ਹਾਸਲ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।

PunjabKesari

ਸੁਨੀਲ ਗਰੋਵਰ ਨਾਲ ਹੋਇਆ ਸੀ ਵਿਵਾਦ
ਕਪਿਲ ਸ਼ਰਮਾ ਦੀ ਆਪਣੇ ਕੋ-ਸਟਾਰ ਸੁਨੀਲ ਗਰੋਵਰ ਨਾਲ ਲੜਾਈ ਵੀ ਕਾਫ਼ੀ ਸੁਰਖੀਆਂ 'ਚ ਰਹਿੰਦੀ ਹੈ। ਸੁਨੀਲ ਨੇ ਉਨ੍ਹਾਂ 'ਤੇ ਗਾਲ੍ਹਾਂ ਕੱਢਣ ਤੇ ਨੀਚਾ ਦਿਖਾਉਣ ਦਾ ਦੋਸ਼ ਲਗਾਇਆ ਸੀ, ਜਿਸ ਤੋਂ ਬਾਅਦ ਕਪਿਲ ਸ਼ਰਮਾ ਨੂੰ ਸੋਸ਼ਲ ਮੀਡੀਆ 'ਤੇ ਆਲੋਚਨਾ ਦਾ ਵੀ ਸਾਹਮਣਾ ਕਰਨਾ ਪਿਆ ਸੀ।

PunjabKesari

ਇੰਨੇ ਕਰੋੜ ਦਾ ਹੈ ਮਾਲਕ
ਖ਼ਬਰਾਂ ਹਨ ਕਿ ਕਪਿਲ ਸ਼ਰਮਾ 1 ਐਪੀਸੋਡ ਲਈ 1 ਕਰੋੜ ਰੁਪਏ ਫੀਸ ਵਜੋਂ ਲੈਂਦੇ ਹਨ। ਕਰੀਅਰ ਦੀ ਸ਼ੁਰੂਆਤ ਸਾਲ 2007 'ਚ ਕਰਨ ਵਾਲੇ ਕਪਿਲ ਸ਼ਰਮਾ ਦੀ ਕੁੱਲ ਸੰਪਤੀ 26 ਮਿਲੀਅਨ ਅਮਰੀਕੀ ਡਾਲਰ ਯਾਨੀਕਿ ਲਗਭਗ 199.342 ਕਰੋੜ ਰੁਪਏ ਹੈ। ਪਿਛਲੇ 5 ਸਾਲ 'ਚ ਕਪਿਲ ਸ਼ਰਮਾ ਦੀ ਕੁੱਲ ਸੰਪਤੀ 'ਚ ਵਾਧਾ ਹੋਇਆ ਹੈ ਅਤੇ ਉਹ ਟੈਕਸ ਦੇਣ 'ਚ ਵੀ ਸਭ ਤੋਂ ਅੱਗੇ ਰਹਿੰਦੇ ਹਨ।

PunjabKesari


sunita

Content Editor

Related News