ਦਿਓਲ ਪਰਿਵਾਰ ''ਚ ਖ਼ੁਸ਼ੀਆਂ ਨੇ ਦਿੱਤੀ ਦਸਤਕ, ਅਹਾਨਾ ਦਿਓਲ ਨੇ ਦਿੱਤਾ ਜੁੜਵਾਂ ਬੱਚੀਆਂ ਨੂੰ ਜਨਮ

11/28/2020 11:44:10 AM

ਮੁੰਬਈ: ਬਾਲੀਵੁੱਡ ਅਦਾਕਾਰਾ ਹੇਮਾ ਮਾਲਿਨੀ ਦੀ ਲਾਡਲੀ ਧੀ ਅਹਾਨਾ ਦੇ ਘਰ ਖ਼ੁਸ਼ੀਆਂ ਨੇ ਦਸਤਕ ਦਿੱਤੀ ਹੈ। 35 ਸਾਲ ਦੀ ਅਹਾਨਾ ਦਿਓਲ ਨੇ 26 ਨਵੰਬਰ ਨੂੰ ਦੋ ਜੁੜਵਾਂ ਬੱਚੀਆਂ ਨੂੰ ਜਨਮ ਦਿੱਤਾ ਹੈ। ਆਹਨਾ ਅਤੇ ਉਨ੍ਹਾਂ ਦੇ ਪਤੀ ਵੈਭਵ ਵੋਹਰਾ ਨੇ ਆਪਣੀਆਂ ਇਨ੍ਹਾਂ ਜੁੜਵਾਂ ਬੱਚੀਆਂ ਦਾ ਨਾਂ ਆਸਤਰੀਆ ਅਤੇ ਆਦੀਆ ਰੱਖਿਆ ਹੈ। 

PunjabKesari
ਇਸ ਬਾਰੇ 'ਚ ਜਾਣਕਾਰੀ ਅਹਾਨਾ ਦੇ ਨਾਂ ਨਾਲ ਬਣੇ ਇਕ ਅਨਵੈਰੀਫਾਈਡ ਅਕਾਊਂਟ 'ਚ ਇਕ ਪੋਸ਼ਟ ਸ਼ੇਅਰ ਕਰਦੇ ਹੋਏ ਲਿਖਿਆ ਗਿਆ ਕਿ ਕੁਝ ਚਮਤਕਾਰ ਜੋੜੀਆਂ 'ਚ ਹੁੰਦੇ ਹਨ। ਸਾਨੂੰ ਦੱਸਦੇ ਹੋਏ ਖ਼ੁਸ਼ੀ ਹੋ ਰਹੀ ਹੈ ਕਿ ਸਾਡੀਆਂ ਦੋ ਬੱਚੀਆਂ ਆਸਤਰੀਆ ਅਤੇ ਆਦੀਆ ਦਾ ਜਨਮ ਹੋਇਆ ਹੈ। 

PunjabKesari
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਜੋੜੇ ਦਾ ਇਕ ਬੇਟਾ ਹੈ। ਬੇਟੇ ਦਾ ਜਨਮ ਜੂਨ 2015 'ਚ ਹੋਇਆ ਸੀ। ਆਪਣੇ ਬੇਟੇ ਦਾ ਨਾਂ ਉਨ੍ਹਾਂ ਨੇ ਦਾਰੇਨ ਵੋਹਰਾ ਰੱਖਿਆ ਹੈ।

PunjabKesari

ਅਹਾਨਾ ਅਤੇ ਵੈਭਵ ਵੋਹਰਾ ਦਾ ਵਿਆਹ 2 ਫਰਵਰੀ ਸਾਲ 2014 'ਚ ਹੋਇਆ ਸੀ। ਅਹਾਨਾ ਨੇ ਅਦਾਕਾਰਾ ਦੇ ਤੌਰ 'ਤੇ ਕਦੇ ਕੰਮ ਨਹੀਂ ਕੀਤਾ ਹੈ। ਹਾਲਾਂਕਿ ਫ਼ਿਲਮ 'ਗੁੰਜਾਇਸ਼' 'ਚ ਸੰਜੇ ਲੀਲਾ ਭੰਸਾਲੀ ਦੇ ਨਾਲ ਅਸਿਸਟੈਂਟ ਦੇ ਤੌਰ 'ਤੇ ਕੰਮ ਜ਼ਰੂਰ ਕੀਤਾ ਸੀ।


Aarti dhillon

Content Editor Aarti dhillon