ਤਾਲਾਬੰਦੀ ਦੌਰਾਨ ਗੁਰੂ ਰੰਧਾਵਾ ਨੇ ਬਦਲੀ ਸਰੀਰਕ ਬਣਤਰ, ਮਹੀਨਿਆਂ ''ਚ ਇੰਝ ਘਟਾਇਆ ਵਧਿਆ ਭਾਰ
Monday, Jul 06, 2020 - 10:43 AM (IST)
ਜਲੰਧਰ (ਵੈੱਬ ਡੈਸਕ) — ਪੰਜਾਬੀ ਗਾਇਕ ਗੁਰੂ ਰੰਧਾਵਾ ਜੋ ਕਿ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਇੰਨੀਂ ਦਿਨੀਂ ਖ਼ੂਬ ਕਸਰਤ ਕਰ ਰਹੇ ਹਨ। ਉਨ੍ਹਾਂ ਨੇ ਆਪਣੀ ਨਵੀਂ ਲੁੱਕ ਵਾਲੀਆਂ ਕੁਝ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਨੇ ਆਪਣੀ ਇੱਕ ਸ਼ਰਟਲੈੱਸ ਵਾਲੀ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਗੁਰੂ ਰੰਧਾਵਾ ਦੀ ਹੌਟ ਲੁੱਕ ਦੇਖਣ ਨੂੰ ਮਿਲ ਰਹੀ ਹੈ। ਦਰਸ਼ਕਾਂ ਨੂੰ ਗੁਰੂ ਰੰਧਾਵਾ ਦੀ ਇਹ ਨਵੀਂ ਲੁੱਕ ਕਾਫ਼ੀ ਪਸੰਦ ਆ ਰਹੀ ਹੈ। ਹੁਣ ਤੱਕ ਵੱਡੀ ਗਿਣਤੀ 'ਚ ਇਸ ਤਸਵੀਰ ਨੂੰ ਲਾਈਕਸ ਆ ਚੁੱਕੇ ਹਨ।
ਦੱਸ ਦਈਏ ਕਿ ਗੁਰੂ ਰੰਧਾਵਾ ਪੰਜਾਬੀ ਸੰਗੀਤ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ। ਇਸ ਤੋਂ ਇਲਾਵਾ ਉਹ ਬਾਲੀਵੁੱਡ ਦੀਆਂ ਕਈ ਸੁਪਰ ਹਿੱਟ ਫ਼ਿਲਮਾਂ ਲਈ ਗੀਤ ਗਾ ਚੁੱਕੇ ਹਨ।
ਦੱਸਣਯੋਗ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਗੁਰੂ ਰੰਧਾਵਾ ਨੇ ਤਿੰਨ ਮਹੀਨਿਆਂ ਦੇ ਲੰਮੇ ਸਮੇਂ ਬਾਅਦ ਸਟੇਜ ਸ਼ੋਅ ਲਾਇਆ, ਇਸ ਤੋਂ ਪਹਿਲਾਂ ਲਾਈਵ ਸ਼ੋਅ ਕੋਰੋਨਾ ਵਾਇਰਸ ਕਰਕੇ ਬੰਦ ਕੀਤੇ ਗਏ ਸਨ। ਹੁਣ ਜਦੋਂ ਚੀਜ਼ਾਂ ਆਮ ਵਾਂਗ ਹੋ ਰਹੀਆਂ ਹਨ ਤਾਂ ਗੁਰੂ ਰੰਧਾਵਾ ਨੇ ਇਥੇ ਇੱਕ ਨਿੱਜੀ ਸਮਾਗਮ 'ਚ ਗੀਤ ਗਾ ਕੇ ਲੋਕਾਂ ਦਾ ਮਨੋਰੰਜਨ ਕੀਤਾ। ਸ਼ੋਅ ਤੋਂ ਬਾਅਦ ਗੁਰੂ ਰੰਧਾਵਾ ਨੇ ਦੱਸਿਆ, 'ਮੈਂ ਲਗਭਗ ਤਿੰਨ ਮਹੀਨਿਆਂ ਬਾਅਦ ਕੋਈ ਸ਼ੋਅ ਕੀਤਾ ਅਤੇ ਇਹ ਇੱਕ ਵਧੀਆ ਤਜਰਬਾ ਸੀ। ਹਾਲਾਂਕਿ ਦਰਸ਼ਕ ਸੀਮਤ ਸਨ, ਮਜ਼ਾ ਬਹੁਤ ਆਇਆ। ਉਹ ਗੀਤ ਗਾਏ ਜੋ ਅਸੀਂ ਆਪਣੇ ਸ਼ੋਅ ਲਈ ਅਕਸਰ ਗਾਉਂਦੇ ਹਾਂ। ਰੰਧਾਵਾ ਨੇ ਦੱਸਿਆ ਕਿ ਉਨ੍ਹਾਂ ਸੁਰੱਖਿਆ ਲਈ ਬਣਾਏ ਦਿਸ਼ਾ ਨਿਰਦੇਸ਼ਾਂ ਦਾ ਪੂਰਾ ਖ਼ਿਆਲ ਰੱਖਿਆ। ਸਾਵਧਾਨੀ ਦੇ ਲਿਹਾਜ਼ ਨਾਲ, ਮੇਰੀ ਟੀਮ ਅਤੇ ਮੈਂ ਇਸ ਦੀ ਪਾਲਣਾ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਮੈਂ ਦਸਤਾਨੇ ਪਹਿਨੇ ਹੋਏ ਸਨ ਅਤੇ ਮੇਰੀ ਟੀਮ ਨੇ ਮਾਸਕ, ਅਸੀਂ ਸੁਰੱਖਿਅਤ ਰਹਿਣ ਅਤੇ ਘੱਟੋਂ-ਘੱਟ ਸੰਪਰਕ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ।'
ਇਸ ਤੋਂ ਇਲਾਵਾ ਗੁਰੂ ਰੰਧਾਵਾ ਨੇ ਕਿਹਾ, ਜੇ ਤੁਸੀਂ ਭਾਰਤੀ ਕਲਾਕਾਰਾਂ ਅਤੇ ਉਨ੍ਹਾਂ ਦੀ ਕਮਾਈ ਦੀ ਗੱਲ ਕਰਦੇ ਹਾਂ ਤਾਂ ਇਹ ਮੁੱਖ ਤੌਰ 'ਤੇ ਲਾਈਵ ਸ਼ੋਅ 'ਤੇ ਨਿਰਭਰ ਕਰਦਾ ਹੈ। ਮੈਂ ਲਾਈਵ ਸ਼ੋਅ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਮੈਨੂੰ ਉਮੀਦ ਹੈ ਕਿ ਉਥੇ ਹੋਰ ਕਲਾਕਾਰ ਵੀ ਹੋਣਗੇ। ਇੱਕ ਮੌਕਾ ਹੈ, ਇਹ ਵੀ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਹ ਅੱਗੇ ਦਾ ਰਸਤਾ ਹੈ।