ਗੁਰਸ਼ਰਨਜੋਤ ਤੋਂ ਗੁਰੂ ਰੰਧਾਵਾ ਤੱਕ ਦੇ ਸਫ਼ਰ ਪਿੱਛੇ ਬੋਹੇਮੀਆ ਦਾ ਸੀ ਹੱਥ, ਇੰਝ ਪਹੁੰਚਾਇਆ ਕਾਮਯਾਬੀ ਦੀਆਂ ਬੁਲੰਦੀਆਂ ''ਤੇ

Monday, Aug 30, 2021 - 12:22 PM (IST)

ਗੁਰਸ਼ਰਨਜੋਤ ਤੋਂ ਗੁਰੂ ਰੰਧਾਵਾ ਤੱਕ ਦੇ ਸਫ਼ਰ ਪਿੱਛੇ ਬੋਹੇਮੀਆ ਦਾ ਸੀ ਹੱਥ, ਇੰਝ ਪਹੁੰਚਾਇਆ ਕਾਮਯਾਬੀ ਦੀਆਂ ਬੁਲੰਦੀਆਂ ''ਤੇ

ਚੰਡੀਗੜ੍ਹ (ਬਿਊਰੋ) - ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਅੱਜ ਆਪਣਾ 30ਵਾਂ ਜਨਮਦਿਨ ਮਨਾ ਰਹੇ ਹਨ। ਸ਼ਹਿਰ ਗੁਰਦਾਸਪੁਰ ਦੇ ਪਿੰਡ ਧਾਰੋਵਾਲੀ ਦੇ ਰਹਿਣ ਵਾਲੇ ਗੁਰੂ ਰੰਧਾਵਾ ਨੇ ਪੂਰੀ ਦੁਨੀਆਂ 'ਚ ਆਪਣੀ ਖ਼ਾਸ ਪਛਾਣ ਬਣਾਈ ਹੈ। ਗੁਰੂ ਰੰਧਾਵਾ ਦਾ ਪੂਰਾ ਨਾਂ ਗੁਰਸ਼ਰਨਜੋਤ ਸਿੰਘ ਰੰਧਾਵਾ ਹੈ। ਗੁਰੂ ਰੰਧਾਵਾ ਦੇ ਨਾਂ ਦੀ ਸਿਰਫ਼ ਪਾਲੀਵੁੱਡ 'ਚ ਹੀ ਨਹੀਂ ਸਗੋਂ ਬਾਲੀਵੁੱਡ 'ਚ ਵੀ ਤੂਤੀ ਬੋਲਦੀ ਹੈ। 

PunjabKesari
ਗੁਰੂ ਰੰਧਾਵਾ ਨੇ 7 ਸਾਲ ਦੀ ਉਮਰ ਤੋਂ ਹੀ ਗਾਇਕੀ ਸ਼ੁਰੂ ਕਰ ਦਿੱਤੀ ਸੀ। ਉਸ ਨੇ ਆਪਣੀ ਡੈਬਿਊ ਐਲਬਮ 'ਪੇਜ ਵਨ' 17 ਨਵੰਬਰ 2013 ਨੂੰ ਲਾਂਚ ਕੀਤੀ। ਗੁਰੂ ਦਾ ਪਹਿਲਾ ਗੀਤ 'ਛੱਡ ਗਈ' ਸੀ, ਜਿਹੜਾ ਇਕ ਸਿੰਗਲ ਟਰੈਕ ਸੀ।

PunjabKesari

ਗਾਇਕੀ ਦੀ ਦੁਨੀਆਂ 'ਚ ਬਣਾਏ ਕਈ ਵੱਡੇ ਰਿਕਾਰਡ 
ਆਪਣੇ ਕਈ ਹਿੱਟ ਗੀਤਾਂ ਰਾਹੀਂ ਲੱਖਾਂ ਫੈਨਜ਼ ਦੇ ਦਿਲ ਜਿੱਤਣ ਵਾਲੇ ਗੁਰੂ ਰੰਧਾਵਾ ਨੇ ਗਾਇਕੀ ਦੀ ਦੁਨੀਆਂ 'ਚ ਕਈ ਵੱਡੇ ਰਿਕਾਰਡ ਬਣਾਏ ਹਨ। ਭਾਰਤ 'ਚ ਗੁਰੂ ਰੰਧਾਵਾ ਨੂੰ ਯੂਟਿਊਬ 'ਤੇ ਗਾਣਿਆਂ ਦੇ ਸਭ ਤੋਂ ਵੱਧ ਵਿਊਜ਼ ਹਾਸਲ ਕਰਨ ਦਾ ਖਿਤਾਬ ਮਿਲਿਆ ਹੋਇਆ ਹੈ। ਗੁਰੂ ਰੰਧਾਵਾ ਦੇ ਉਹ ਹਿੱਟ ਗੀਤ ਜਿਨ੍ਹਾਂ ਨੇ ਸਭ ਤੋਂ ਵੱਧ ਯੂਟਿਊਬ 'ਤੇ ਵਿਊਜ਼ ਹਾਸਲ ਕੀਤੇ ਸਨ 'ਚ ਗੀਤ 'ਲਾਹੌਰ', 'ਹਾਈ ਰੈਟਿਡ ਗੱਭਰੂ', 'ਸੂਟ', 'ਪਟੌਲਾ' ਤੇ 'ਬਣ ਜਾ ਰਾਣੀ' ਆਦਿ ਗੀਤਾਂ ਦੇ ਨਾਂ ਸ਼ਾਮਲ ਹਨ।

PunjabKesari

ਲੋਕਾਂ ਦੀ ਕਰਦੇ ਨੇ ਮਦਦ 
ਜੇਕਰ ਗੁਰੂ ਰੰਧਾਵਾ ਨੂੰ ਸੰਗੀਤ ਜਗਤ ਤੋਂ ਵੱਖ ਦੇਖਿਆ ਜਾਵੇ ਤਾਂ ਗੁਰੂ ਰੰਧਾਵਾ ਕਾਫ਼ੀ ਨਰਮ ਦਿਲ ਇਨਸਾਨ ਹਨ। ਗੁਰੂ ਅਕਸਰ ਕਈ ਲੋੜਵੰਦ ਲੋਕਾਂ ਦੀ ਮਦਦ ਕਰਦੇ ਹਨ ਤੇ ਕਾਫ਼ੀ ਚੈਰਿਟੀ ਵੀ ਕਰਦੇ ਹਨ। ਤਾਲਾਬੰਦੀ ਦੌਰਾਨ ਵੀ ਗੁਰੂ ਰੰਧਾਵਾ ਨੇ ਕਈ ਲੋਕਾਂ ਦੀ ਮਦਦ ਕੀਤੀ ਤੇ ਇਸ ਤੋਂ ਇਲਾਵਾ ਵੀ ਗੁਰੂ ਰੰਧਾਵਾ ਨੇ ਚੀਨ ਦੀ ਬਾਰਡਰ ਨੇੜੇ ਗੁਲਵਾਮ ਘਾਟੀ 'ਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨੂੰ ਵੀ ਵਿੱਤੀ ਸਹਾਇਤਾ ਦਿੱਤੀ ਸੀ।

PunjabKesari

ਪੰਜਾਬੀ ਫ਼ਿਲਮ ਕੀਤੀ ਪ੍ਰੋਡਿਊਸ 
ਗੁਰੂ ਰੰਧਾਵਾ ਨੇ ਸਾਲ 2019 'ਚ 'ਤਾਰਾ ਮੀਰਾ' ਨਾਂ ਦੀ ਪੰਜਾਬੀ ਫ਼ਿਲਮ ਵੀ ਪ੍ਰੋਡਿਊਸ ਕੀਤੀ ਸੀ । ਰਣਜੀਤ ਬਾਵਾ ਤੇ ਨਾਜ਼ੀਆ ਹੂਸੈਨ ਸਟਾਰਰ ਇਹ ਫ਼ਿਲਮ ਕਾਫ਼ੀ ਹਿੱਟ ਤਾਂ ਨਹੀਂ ਹੋਈ ਪਰ ਗੁਰੂ ਰੰਧਾਵਾ ਦਾ ਇਸ ਫ਼ਿਲਮ ਰਾਹੀਂ ਪ੍ਰੋਡਿਊਸਰ ਬਣਨ ਦਾ ਸੁਫ਼ਨਾ ਜ਼ਰੂਰ ਪੂਰਾ ਹੋ ਗਿਆ।

PunjabKesari

ਬੋਹੇਮੀਆਂ ਕਾਰਨ ਗੁਰੂ ਰੰਧਾਵਾ ਪਹੁੰਚਿਆ ਬੁਲੰਦੀਆਂ 'ਤੇ
ਗੁਰੂ ਰੰਧਾਵਾ ਨੇ ਐੱਮ. ਬੀ. ਏ. ਦੀ ਪੜ੍ਹਾਈ ਵੀ ਕੀਤੀ ਹੈ। ਉਨ੍ਹਾਂ ਨੂੰ ਰੈਪਰ ਬੋਹੇਮੀਆ ਵਲੋਂ ਗੁਰੂ ਰੰਧਾਵਾ ਦਾ ਨਾਂ ਮਿਲਿਆ ਹੈ। ਗੁਰੂ ਰੰਧਾਵਾ ਨੇ ਦਸੰਬਰ 2012 'ਚ ਆਪਣਾ ਸੰਗੀਤਕ ਸਫ਼ਰ ਤੈਅ ਕੀਤਾ। ਇਸ ਤੋਂ ਬਾਅਦ ਉਸ ਨੇ ਹੋਰ ਕਈ ਸੰਗੀਤ ਐਲਬਮਾਂ ਬਣਾਈਆਂ। ਸਾਲ 2015 'ਚ ਬੋਹੇਮੀਆਂ ਨੇ ਟੀ-ਸੀਰੀਜ਼ ਨੂੰ 'ਪਟੋਲਾ' ਗਾਣੇ ਰਾਹੀਂ ਗੁਰੂ ਰੰਧਾਵਾ ਨੂੰ ਲਾਂਚ ਕਰਨ ਦੀ ਬੇਨਤੀ ਕੀਤੀ। ਗੁਰੂ ਰੰਧਾਵਾ ਨੂੰ ਬਹੁਤ ਸਫ਼ਲਤਾ ਮਿਲੀ। ਇਸ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਸ ਨੇ ਬਾਲੀਵੁੱਡ 'ਚ ਬਹੁਤ ਮਸ਼ਹੂਰ ਹਿੱਟ ਗਾਣੇ ਦਿੱਤੇ ਹਨ। ਇਨ੍ਹਾਂ 'ਚ 'ਪਟੋਲਾ', 'ਤੇਨੂ ਸੂਟ-ਸੂਟ ਕਰ ਦਾ', 'ਲਾਹੌਰ', 'ਹਾਈ ਰੇਟਡ ਗੱਭਰੂ' ਅਤੇ 'ਬਾਨ ਜਾ ਤੂੰ ਮੇਰੀ ਰਾਣੀ' ਵਰਗੇ ਗੀਤ ਸ਼ਾਮਲ ਹਨ। 
PunjabKesari


author

sunita

Content Editor

Related News