ਲਾੜਾ ਬਣੇ ਗੁਰਨਾਮ ਭੁੱਲਰ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਹੋਈ ਵਾਇਰਲ

Monday, May 31, 2021 - 04:11 PM (IST)

ਲਾੜਾ ਬਣੇ ਗੁਰਨਾਮ ਭੁੱਲਰ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਹੋਈ ਵਾਇਰਲ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਅਦਾਕਾਰ ਗੁਰਨਾਮ ਭੁੱਲਰ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੇ ਹਨ। ਗੁਰਨਾਮ ਭੁੱਲਰ ਹੁਣ ਗੀਤਾਂ ’ਚ ਹੀ ਨਹੀਂ, ਸਗੋਂ ਫ਼ਿਲਮਾਂ ’ਚ ਵੀ ਖੂਬ ਸੁਰਖ਼ੀਆਂ ਬਟੋਰ ਰਹੇ ਹਨ।

ਹਾਲ ਹੀ ’ਚ ਗੁਰਨਾਮ ਭੁੱਲਰ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ’ਚ ਉਹ ਲਾੜਾ ਬਣੇ ਨਜ਼ਰ ਆ ਰਹੇ ਹਨ। ਇਸ ਵੀਡੀਓ ’ਚ ਗੁਰਨਾਮ ਭੁੱਲਰ ਦੇ ਨਾਲ ਵੱਡਾ ਗਰੇਵਾਲ ਵੀ ਦਿਖਾਈ ਦੇ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Ranjeet Bal (@ranjeetbal)

ਅਸਲ ’ਚ ਇਹ ਵੀਡੀਓ ਡਾਇਰੈਕਟਰ ਰਣਜੀਤ ਬਲ ਵਲੋਂ ਸਾਂਝੀ ਕੀਤੀ ਗਈ ਹੈ। ਇਸ ਵੀਡੀਓ ਦੀ ਬੈਕਗਰਾਊਂਡ ’ਚ ਉਨ੍ਹਾਂ ਨੇ ‘ਚਾਹ ਦਾ ਅਮਲੀ’ ਗੀਤ ਚਲਾਇਆ ਹੋਇਆ ਹੈ। ਵੀਡੀਓ ਗੁਰਨਾਮ ਭੁੱਲਰ ਦੀ ਆਉਣ ਵਾਲੀ ਫ਼ਿਲਮ ਦੇ ਸ਼ੂਟਿੰਗ ਸਮੇਂ ਦੀ ਹੈ।

ਗੁਰਨਾਮ ਭੁੱਲਰ ਨੇ ‘ਡਾਇਮੰਡ’, ‘ਝਾਂਜਰ’, ‘ਰੱਖਲੀ ਪਿਆਰ ਨਾਲ’, ‘ਫੋਨ ਮਾਰਦੀ’ ਵਰਗੇ ਕਈ ਸੁਪਰਹਿੱਟ ਗੀਤਾਂ ਨਾਲ ਪ੍ਰਸ਼ੰਸਕਾਂ ਦਾ ਮਨੋਰੰਜਨ ਕੀਤਾ ਹੈ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ’ਚ ਕਾਫੀ ਸਰਗਰਮ ਹਨ। ਆਖਰੀ ਵਾਰ ਗੁਰਨਾਮ ਬੁੱਲਰ ਨੂੰ ‘ਸੁਰਖੀ ਬਿੰਦੀ’ ਫ਼ਿਲਮ ’ਚ ਸਰਗੁਣ ਮਹਿਤਾ ਨਾਲ ਦੇਖਿਆ ਗਿਆ ਸੀ।

ਨੋਟ– ਇਸ ਵੀਡੀਓ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਦੱਸੋ।


author

sunita

Content Editor

Related News