ਗੁਣਰਤਨ ਨੇ ਬਿੱਗ ਬੌਸ ਨਾਲ ਲਿਆ ਪੰਗਾ, ਕਿਹਾ ਮੇਰੇ ਕੋਲੋਂ ਸਰਕਾਰ...

Friday, Oct 11, 2024 - 12:28 PM (IST)

ਗੁਣਰਤਨ ਨੇ ਬਿੱਗ ਬੌਸ ਨਾਲ ਲਿਆ ਪੰਗਾ, ਕਿਹਾ ਮੇਰੇ ਕੋਲੋਂ ਸਰਕਾਰ...

ਮੁੰਬਈ- ਵਿਵਾਦਿਤ ਰਿਐਲਿਟੀ ਸ਼ੋਅ ਬਿੱਗ ਬੌਸ 18 'ਚ ਗੁਣਰਤਨ ਸਦਾਵਰਤੇ ਨੇ ਤਾਜ਼ਾ ਐਪੀਸੋਡ 'ਚ ਕੁਝ ਅਜਿਹਾ ਕੀਤਾ ਹੈ, ਜਿਸ ਤੋਂ ਬਾਅਦ ਉਹ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਿਹਾ ਹੈ। ਦਰਅਸਲ ਉਸ ਨੇ ਬਿੱਗ ਬੌਸ ਦੇ ਘਰ 'ਚ ਉਸ ਨਾਲ ਹੀ ਪੰਗਾ ਲੈ ਲਿਆ। ਲੋਕ ਉਸ ਦੀ ਇਸ ਬੇਬਾਕੀ ਨੂੰ ਪਸੰਦ ਕਰ ਰਹੇ ਹਨ। ਇੱਥੋਂ ਤਕ ਕਿ ਦੇਵੋਲੀਨਾ ਭੱਟਾਚਾਰਜੀ ਨੇ ਵੀ ਕੁਮੈਂਟ ਕੀਤਾ ਹੈ। ਹੋਇਆ ਇਹ ਕਿ ਘਰ ਵਿਚ ਬਿੱਗ ਬੌਸ ਨੇ ਘਰ ਵਾਲਿਆਂ ਅੱਗੇ ਆਪਸ਼ਨ ਰੱਖੀ ਅਤੇ ਪੁੱਛਿਆ ਕਿ ਹੇਮਾ ਤੇ ਤਜਿੰਦਰ ਵਿੱਚੋਂ ਕਿਸ ਨੂੰ ਜੇਲ੍ਹ ਤੋਂ ਬਾਹਰ ਲਿਆਉਣਾ ਚਾਹੁੰਦੇ ਹਨ। ਚਾਹਤ ਪਾਂਡੇ ਨੇ ਦੱਸਿਆ ਕਿ ਉਹ ਚਾਹੁੰਦੀ ਹੈ ਕਿ ਤਜਿੰਦਰ ਤੇ ਹੇਮਾ ਦੋਵੇਂ ਜੇਲ੍ਹ ਤੋਂ ਬਾਹਰ ਆਉਣ ਅਤੇ ਹੋਰ ਲੋਕਾਂ ਨੇ ਵੀ ਚਾਹਤ ਦੀ ਹਾਂ ਵਿਚ ਹਾਂ ਮਿਲਾ ਦਿੱਤੀ। ਬਾਅਦ ਵਿਚ ਬਿੱਗ ਬੌਸ ਨੇ ਚਾਹਤ ਨੂੰ ਜੇਲ੍ਹ ਵਿਚ ਰਹਿਣ ਦੀ ਸਜ਼ਾ ਸੁਣਾ ਦਿੱਤੀ।

ਇਹ ਖ਼ਬਰ ਵੀ ਪੜ੍ਹੋ -ਏਅਰਲਾਈਨ ਇੰਡੀਗੋ 'ਤੇ ਭੜਕੀ ਅਦਾਕਾਰਾ ਸ਼ਰੂਤੀ ਹਾਸਨ, ਜਾਣੋ ਕਾਰਨ

ਗੁਣਰਤਨ ਨੇ ਜੇਲ੍ਹ ਜਾਣ ਤੋਂ ਕੀਤਾ ਇਨਕਾਰ
ਫਿਰ ਬਿੱਗ ਬੌਸ ਨੇ ਕਰਨਵੀਰ ਮਹਿਰਾ, ਅਵਿਨਾਸ਼ ਮਿਸ਼ਰਾ ਤੇ ਈਸ਼ਾ ਸਿੰਘ ਨੂੰ ਵਿਸ਼ੇਸ਼ ਅਧਿਕਾਰ ਦਿੱਤਾ ਕਿ ਤਿੰਨੋਂ ਇਕ ਅਜਿਹੇ ਪ੍ਰਤੀਯੋਗੀ ਦਾ ਨਾਂ ਤੈਅ ਕਰਨ, ਜੋ ਚਾਹਤ ਨਾਲ ਜੇਲ੍ਹ ਵਿਚ ਰਹਿਣਗੇ। ਤਿੰਨਾਂ ਨੇ ਗੁਣਰਤਨ ਦਾ ਨਾਂ ਲਿਆ ਤਾਂ ਉਹ ਗੁੱਸੇ 'ਚ ਆ ਗਿਆ। ਉਸ ਨੇ ਜੇਲ੍ਹ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਸ ਨੇ ਜੇਲ੍ਹ ਜਾਣ ਨਾਲੋਂ ਆਪਣੇ ਆਪ ਨੂੰ ਨੌਮੀਨੇਟ ਕਰਨਾ ਸਹੀ ਸਮਝਿਆ।

ਗੁਣਰਤਨ ਨੇ ਦਿੱਤੀ ਧਮਕੀ?
ਇੰਨਾ ਹੀ ਨਹੀਂ ਗੁਣਰਤਨ ਸਦਾਵਰਤੇ ਨੇ ਬਿੱਗ ਬੌਸ ਨੂੰ ਧਮਕੀ ਵੀ ਦੇ ਦਿੱਤੀ। ਜਦੋਂ ਬਿੱਗ ਬੌਸ ਨੇ ਗੁਣਰਤਨ ਨੂੰ ਕਿਹਾ ਕਿ ਉਸ ਨੂੰ ਜੇਲ੍ਹ ਜਾਣਾ ਪਵੇਗਾ। ਉਦੋਂ ਵਕੀਲ ਨੇ ਕਿਹਾ, 'ਮੈਨੂੰ ਕੋਈ ਜੇਲ੍ਹ ’ਚ ਨਹੀਂ ਭੇਜ ਸਕਦਾ। ਮੇਰੇ ਤੋਂ ਸਰਕਾਰ ਡਰਦੀ ਹੈ। ਦਾਊਦ ਇਬਰਾਹਿਮ ਡਰਦਾ ਹੈ। ਇਹ ਸੁਣ ਕੇ ਬਿੱਗ ਬੌਸ ਵੀ ਚੁੱਪ ਹੋ ਗਿਆ। ਗੁਣਰਤਨ ਦਾ ਇਹ ਬਿਆਨ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਹੁਣ ਦੇਖਦੇ ਹਾਂ ਕਿ ਗੁਣਰਤਨ ਦੇ ਇਸ ਰਵੱਈਏ 'ਤੇ ਸਲਮਾਨ ਖਾਨ ਦੀ ਕੀ ਪ੍ਰਤੀਕਿਰਿਆ ਆਉਂਦੀ ਹੈ।

ਇਹ ਖ਼ਬਰ ਵੀ ਪੜ੍ਹੋ -ਰਤਨ ਟਾਟਾ ਦੇ ਜੀਵਨ 'ਤੇ ਬਣੇਗੀ ਬਾਇਓਗ੍ਰਾਫੀ

ਦੇਵੋਲੀਨਾ ਨੇ ਦਿੱਤਾ ਰਿਐਕਸ਼ਨ
ਗੁਣਰਤਨ ਦੇ ਇਸ ਅਵਤਾਰ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਲੋਕ ਉਸ ਨੂੰ ਸੱਚਾ ਤੇ ਮਜ਼ਾਕੀਆ ਕਹਿ ਰਹੇ ਹਨ। ਇੰਨਾ ਹੀ ਨਹੀਂ, ਦੇਵੋਲੀਨਾ ਭੱਟਾਚਾਰਜੀ ਨੇ X 'ਤੇ ਪੋਸਟ ਸ਼ੇਅਰ ਕਰਦਿਆਂ ਕਿਹਾ, 'ਗੁਣਾਰਤਨ ਸ਼ੋਅ ਦੇ ਅਸਲੀ ਐਂਟਰਟੇਨਰ ਹਨ।' ਇਸ ਤੋਂ ਇਲਾਵਾ ਉਨ੍ਹਾਂ ਪ੍ਰਸ਼ੰਸਕਾਂ ਨੂੰ ਗੁਣਰਤਨ ਨੂੰ ਵੋਟ ਪਾਉਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ।ਉਹ ’ਚ ਆਤਮ-ਵਿਸ਼ਵਾਸ ਤੇ ਇੰਨਾ ਨਿਡਰ ਹੈ ਕਿ ਬਿੱਗ ਬੌਸ ਵੀ ਉਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਿਆ। ਇਸ ਵਾਰ ਬਿੱਗ ਬੌਸ 'ਚ ਸੱਚਮੁੱਚ ਦਮਦਾਰ ਵਕੀਲ ਆਇਆ ਹੈ।’ ਹੋਰ ਪ੍ਰਸ਼ੰਸਕਾਂ ਨੇ ਵੀ ਉਸ ਨੂੰ ਮਨੋਰੰਜਨ ਕਰਨ ਵਾਲਾ ਕਿਹਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Priyanka

Content Editor

Related News