''ਕੋਲਡਪਲੇਅ'' ਦਾ ਆਟੋਗ੍ਰਾਫ ਵਾਲਾ ਗਿਟਾਰ ਹੋਵੇਗਾ ਮੁੰਬਈ ''ਚ ਨੀਲਾਮ

02/10/2016 11:03:47 AM

ਮੁੰਬਈ :  ਮਸ਼ਹੂਰ ਬ੍ਰਿਟਿਸ਼ ਰੌਕ ਬੈਂਡ ''ਕੋਲਡਪਲੇਅ'' ਭਾਰਤ ਵਿਚ ਵੀ ਬਹੁਤ ਮਸ਼ਹੂਰ ਹੈ। ਉਨ੍ਹਾਂ ਨੂੰ ਭਾਰਤ ਵਿਚ ਪੇਸ਼ਕਸ਼ ਦੇਣ ਵਿਚ ਅਜੇ ਸਮਾਂ ਲੱਗੇਗਾ ਪਰ ਬੈਂਡ ਦੇ ਸਾਰੇ ਮੈਂਬਰਾਂ ਦੇ ਆਟੋਗ੍ਰਾਫ ਵਾਲਾ ਇਕ ਗਿਟਾਰ ਇਥੇ ਇਕ ਚੈਰਿਟੀ ਨੀਲਾਮੀ ਵਿਚ ਮੁਹੱਈਆ ਹੈ। ''ਦਿ ਆਈਡੀਆ ਆਫ ਇੰਡੀਆ'' ਨਾਮੀ ਚੈਰਿਟੀ ਪ੍ਰੋਗਰਾਮ ਦੀ ਸ਼ੁਰੂਆਤ 19 ਫਰਵਰੀ ਨੂੰ ਹੋਵੇਗੀ, ਜਿਸ ਦਾ ਉਦਘਾਟਨ ਅਦਾਕਾਰ ਰਾਹੁਲ ਬੋਸ ਕਰਨਗੇ।
ਜ਼ਿਕਰਯੋਗ ਹੈ ਕਿ ਹਾਲ ਹੀ ''ਚ ਇਸ ਬੈਂਡ ਵਲੋਂ ਭਾਰਤ ਦਰਸ਼ਨ ਕਰਵਾਉਂਦਾ ਇਕ ਗੀਤ ਰਿਲੀਜ਼ ਹੋਇਆ, ਜਿਸ ਨੂੰ ਅਮਰੀਕੀ ਗਾਇਕਾ ਬਿਓਨਸ ਨੋਵੇਲ ਨੇ ਗਾਇਆ ਹੈ। ਇਸ ਗੀਤ ''ਚ ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਦੀ ਵੀ ਪੰਜ ਸੈਕਿੰਡ ਦੀ ਝਲਕ ਦੇਖਣ ਨੂੰ ਮਿਲੀ। ਹਾਲਾਂਕਿ ਇਸ ਗੀਤ ਅਤੇ ਸੋਨਮ ਕਪੂਰ ਦੀ ਕਾਫੀ ਆਲੋਚਨਾ ਹੋਈ ਸੀ ਕਿ ਇਸ ''ਚ ਭਾਰਤ ਦਰਸ਼ਨ ਨਹੀਂ, ਭਾਰਤ ਦੀ ਗਰੀਬੀ ਦਿਖਾਉਣ  ਦੀ ਕੋਸ਼ਿਸ਼ ਕੀਤੀ ਗਈ ਹੈ।


Related News