ਗੋਵਿੰਦਾ ਦੀ ਪਤਨੀ ਨੇ ਕੋਰਟ ''ਚ ਦਿੱਤੀ ਤਲਾਕ ਦੀ ਅਰਜ਼ੀ! ਅਦਾਕਾਰ ''ਤੇ ਲਗਾਏ ਗੰਭੀਰ ਦੋਸ਼
Friday, Aug 22, 2025 - 05:08 PM (IST)

ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਅਦਾਕਾਰ ਗੋਵਿੰਦਾ ਅਤੇ ਉਨ੍ਹਾਂ ਦੀ ਪਤਨੀ ਸੁਨੀਤਾ ਆਹੂਜਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇਸ ਸਾਲ ਉਨ੍ਹਾਂ ਦੇ ਤਲਾਕ ਦੀਆਂ ਖ਼ਬਰਾਂ ਸਾਹਮਣੇ ਆਈਆਂ, ਹਾਲਾਂਕਿ ਸੁਨੀਤਾ ਨੇ ਇਸਨੂੰ ਇੱਕ ਅਫਵਾਹ ਦੱਸਿਆ। ਆਪਣੇ ਤਾਜ਼ਾ ਯੂਟਿਊਬ ਵਲੌਗ ਵਿੱਚ ਸੁਨੀਤਾ ਆਹੂਜਾ ਨੇ ਇੱਕ ਵਾਰ ਫਿਰ ਗੋਵਿੰਦਾ ਨਾਲ ਆਪਣੇ ਤਲਾਕ ਦੀਆਂ ਖ਼ਬਰਾਂ 'ਤੇ ਪ੍ਰਤੀਕਿਰਿਆ ਦਿੱਤੀ।
ਇਸ ਦੌਰਾਨ ਉਸਨੇ ਇਹ ਵੀ ਖੁਲਾਸਾ ਕੀਤਾ ਕਿ ਕੋਈ ਉਨ੍ਹਾਂ ਦੇ ਘਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਦੌਰਾਨ, Hauterrfly ਦੀ ਇੱਕ ਰਿਪੋਰਟ ਦੇ ਅਨੁਸਾਰ ਜੋੜੇ ਦੇ ਤਲਾਕ ਦੀ ਕਾਰਵਾਈ ਨਾਲ ਸਬੰਧਤ ਵਿਸ਼ੇਸ਼ ਵੇਰਵੇ ਸਾਹਮਣੇ ਆਏ ਹਨ। ਰਿਪੋਰਟ ਦੇ ਅਨੁਸਾਰ ਸੁਨੀਤਾ ਆਹੂਜਾ ਨੇ 5 ਦਸੰਬਰ 2024 ਨੂੰ ਬਾਂਦਰਾ ਫੈਮਿਲੀ ਕੋਰਟ ਵਿੱਚ ਤਲਾਕ ਦੀ ਪਟੀਸ਼ਨ ਦਾਇਰ ਕੀਤੀ ਸੀ। ਉਨ੍ਹਾਂ ਨੇ ਇਹ ਕੇਸ ਹਿੰਦੂ ਮੈਰਿਜ ਐਕਟ 1955 ਦੀ ਧਾਰਾ 13 (1) (i), (ia), (ib) ਦੇ ਤਹਿਤ ਦਾਇਰ ਕੀਤਾ ਹੈ, ਯਾਨੀ ਕਿ ਤਲਾਕ ਦੇ ਆਧਾਰ ਵਿਭਚਾਰ, ਬੇਰਹਿਮੀ ਅਤੇ ਤਿਆਗ ਹਨ।
ਅਦਾਲਤ ਨੇ ਗੋਵਿੰਦਾ ਨੂੰ ਸੰਮਨ ਵੀ ਭੇਜਿਆ ਸੀ ਪਰ ਉਹ ਨਿੱਜੀ ਤੌਰ 'ਤੇ ਪੇਸ਼ ਨਹੀਂ ਹੋਏ। ਇਸ ਤੋਂ ਬਾਅਦ ਮਈ 2025 ਵਿੱਚ ਉਨ੍ਹਾਂ ਦੇ ਖਿਲਾਫ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। ਜੂਨ 2025 ਤੋਂ ਇਹ ਜੋੜਾ ਅਦਾਲਤ ਦੁਆਰਾ ਨਿਰਦੇਸ਼ਿਤ ਕਾਉਂਸਲਿੰਗ ਸੈਸ਼ਨਾਂ ਵਿੱਚ ਮਾਮਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜਦੋਂ ਕਿ ਸੁਨੀਤਾ ਆਹੂਜਾ ਖੁਦ ਹਰ ਵਾਰ ਅਦਾਲਤ ਵਿੱਚ ਪੇਸ਼ ਹੋ ਰਹੀ ਹੈ, ਗੋਵਿੰਦਾ ਅਕਸਰ ਗੈਰਹਾਜ਼ਰ ਰਹਿੰਦੇ ਹਨ। ਖ਼ਬਰ ਲਿਖੇ ਜਾਣ ਤੱਕ ਇਹ ਸਪੱਸ਼ਟ ਨਹੀਂ ਸੀ ਕਿ ਅਦਾਕਾਰ ਵਰਚੁਅਲ ਤੌਰ 'ਤੇ ਕਾਉਂਸਲਿੰਗ ਸੈਸ਼ਨਾਂ ਵਿੱਚ ਸ਼ਾਮਲ ਹੋ ਰਹੇ ਹਨ ਜਾਂ ਨਹੀਂ।
ਇਸ ਤੋਂ ਪਹਿਲਾਂ ਆਪਣੇ ਵੀਲੌਗ ਵਿੱਚ ਸੁਨੀਤਾ ਰੋਂ ਪਈ ਅਤੇ ਕਿਹਾ, 'ਜਦੋਂ ਮੈਂ ਗੋਵਿੰਦਾ ਨੂੰ ਮਿਲੀ, ਮੈਂ ਪ੍ਰਾਰਥਨਾ ਕੀਤੀ ਕਿ ਮੈਂ ਉਸ ਨਾਲ ਵਿਆਹ ਕਰਾਂ ਅਤੇ ਮੇਰੀ ਜ਼ਿੰਦਗੀ ਵਧੀਆ ਬਤੀਤ ਹੋਵੇ।' ਇਸ ਤੋਂ ਬਾਅਦ ਆਪਣੇ ਤਲਾਕ ਦੀਆਂ ਅਫਵਾਹਾਂ ਨੂੰ ਸੰਬੋਧਿਤ ਕਰਦੇ ਹੋਏ ਉਸਨੇ ਕਿਹਾ, "ਕੋਈ ਵੀ ਮੇਰਾ ਘਰ ਤੋੜਨ ਦੀ ਕੋਸ਼ਿਸ਼ ਕਰੇ... ਜੋ ਵੀ ਮੇਰਾ ਦਿਲ ਦੁਖਾਏਗਾ, ਇਹ ਮਾਂ ਕਾਲੀ ਸਭ ਦਾ ਗਲਾ ਵੱਢ ਕੇ ਰੱਖ ਦੇਵੇਗੀ। ਇੱਕ ਚੰਗੇ ਵਿਅਕਤੀ, ਇੱਕ ਚੰਗੀ ਔਰਤ ਨੂੰ ਦੁਖਾਉਣਾ ਚੰਗੀ ਗੱਲ ਨਹੀਂ ਹੈ। ਮੈਂ ਕਿਸੇ ਹੋਰ 'ਤੇ ਭਰੋਸਾ ਨਹੀਂ ਕਰਦੀ।" ਖੈਰ, ਗੋਵਿੰਦਾ ਨੇ ਅਜੇ ਤੱਕ ਆਪਣੇ ਖਿਲਾਫ ਲੱਗੇ ਦੋਸ਼ਾਂ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।