BB 15 : ਤੇਜਸਵੀ ਨੇ ਉਮਰ ਰਿਆਜ਼ ਨੂੰ ਕਿਹਾ, ‘ਮੈਂ ਮਾਂ ਬਣਨ ਵਾਲੀ ਹਾਂ’, ਸੁਣ ਸਾਰੇ ਹੋ ਗਏ ਹੈਰਾਨ

Monday, Dec 20, 2021 - 11:24 AM (IST)

BB 15 : ਤੇਜਸਵੀ ਨੇ ਉਮਰ ਰਿਆਜ਼ ਨੂੰ ਕਿਹਾ, ‘ਮੈਂ ਮਾਂ ਬਣਨ ਵਾਲੀ ਹਾਂ’, ਸੁਣ ਸਾਰੇ ਹੋ ਗਏ ਹੈਰਾਨ

ਮੁੰਬਈ (ਬਿਊਰੋ)– ‘ਬਿੱਗ ਬੌਸ 15’ ਦੇ ‘ਵੀਕੈਂਡ ਕਾ ਵਾਰ’ ਐਪੀਸੋਡ ’ਚ ਖੂਬ ਮਸਤੀ ਦੇਖੀ ਜਾ ਰਹੀ ਹੈ। ਸ਼ੋਅ ਦੇ ਹੋਸਟ ਸਲਮਾਨ ਖ਼ਾਨ ਮੁਕਾਬਲੇਬਾਜ਼ਾਂ ਨਾਲ ਮਜ਼ਾਕ ਕਰਦੇ ਨਜ਼ਰ ਆ ਰਹੇ ਹਨ। ‘ਬਿੱਗ ਬੌਸ 15’ ’ਚ ਕਈ ਬਾਲੀਵੁੱਡ ਤੇ ਟੀ. ਵੀ. ਸਿਤਾਰੇ ਵੀ ਮਹਿਮਾਨ ਵਜੋਂ ਸ਼ਾਮਲ ਹੋਏ। ਸਲਮਾਨ ਖ਼ਾਨ ਨੇ ਵੀ ਇਨ੍ਹਾਂ ਸਿਤਾਰਿਆਂ ਨਾਲ ਖੂਬ ਮਸਤੀ ਕੀਤੀ। ‘ਵੀਕੈਂਡ ਕਾ ਵਾਰ’ ਦੇ ਐਪੀਸੋਡ ’ਚ ਇਸ ਵਾਰ ਬਾਲੀਵੁੱਡ ਦੇ ਦਿੱਗਜ ਅਦਾਕਾਰ ਗੋਵਿੰਦਾ ਨਜ਼ਰ ਆਏ।

ਇਹ ਖ਼ਬਰ ਵੀ ਪੜ੍ਹੋ : 25 ਜਨਵਰੀ ਨੂੰ ਐਮਾਜ਼ੋਨ ਪ੍ਰਾਈਮ ’ਤੇ ਰਿਲੀਜ਼ ਹੋਵੇਗੀ ‘ਗਹਿਰਾਈਆਂ’

‘ਬਿੱਗ ਬੌਸ 15’ ਦੇ ਸੈੱਟ ’ਤੇ ਗੋਵਿੰਦਾ ਨੇ ਸ਼ੋਅ ’ਚ ਮੌਜੂਦ ਮੁਕਾਬਲੇਬਾਜ਼ਾਂ ਨਾਲ ਖੂਬ ਮਸਤੀ ਕੀਤੀ। ਇਸ ਦੌਰਾਨ ਤੇਜਸਵੀ ਪ੍ਰਕਾਸ਼ ਨੇ ਉਮਰ ਰਿਆਜ਼ ਨੂੰ ਦੱਸਿਆ ਕਿ ਉਹ ਜਲਦ ਹੀ ਮਾਂ ਬਣਨ ਵਾਲੀ ਹੈ। ਦਰਅਸਲ ‘ਬਿੱਗ ਬੌਸ 15’ ’ਚ ਗੋਵਿੰਦਾ ਨੇ ਪਹੁੰਚ ਕੇ ਤੇਜਸਵੀ ਪ੍ਰਕਾਸ਼ ਤੇ ਉਮਰ ਰਿਆਜ਼ ਨੂੰ ਇਕੱਠਿਆਂ ਅਦਾਕਾਰੀ ਕਰਨ ਲਈ ਕਿਹਾ ਸੀ।

ਇਸ ਦੌਰਾਨ ਦੋਵਾਂ ਨੇ ਅਜਿਹੀ ਅਦਾਕਾਰੀ ਕੀਤੀ ਕਿ ਸਲਮਾਨ ਖ਼ਾਨ ਤੇ ਗੋਵਿੰਦਾ ਉਨ੍ਹਾਂ ਨੂੰ ਦੇਖ ਕੇ ਹੱਸਣ ਲੱਗ ਪਏ।

 
 
 
 
 
 
 
 
 
 
 
 
 
 
 

A post shared by ColorsTV (@colorstv)

ਤੇਜਸਵੀ ਪ੍ਰਕਾਸ਼ ਉਮਰ ਰਿਆਜ਼ ਨੂੰ ਕਹਿੰਦੀ ਹੈ, ‘ਮੇਰੇ ਕੋਲ ਗੈਸ ਹੈ।’ ਇਸ ’ਤੇ ਉਮਰ ਹੱਸ ਪਏ ਤੇ ਤੇਜਸਵੀ ਪ੍ਰਕਾਸ਼ ਨੇ ਗੋਵਿੰਦਾ ਦੇ ਕਹਿਣ ’ਤੇ ਗੁੱਸੇ ’ਚ ਪ੍ਰਤੀਕਿਰਿਆ ਦਿੰਦਿਆਂ ਕਿਹਾ, ‘ਇਹ ਕੋਈ ਮਜ਼ਾਕ ਨਹੀਂ ਹੈ।’

ਫਿਰ ਸਲਮਾਨ ਖ਼ਾਨ ਦੇ ਕਹਿਣ ’ਤੇ ਤੇਜਸਵੀ ਉਮਰ ਨੂੰ ਕਹਿੰਦੀ ਹੈ, ‘ਮੈਂ ਮਾਂ ਬਣਨ ਵਾਲੀ ਹਾਂ।’ ਉਮਰ ਰਿਆਜ਼ ਇਹ ਸੁਣ ਕੇ ਹੈਰਾਨ ਰਹਿ ਗਏ ਤੇ ਪੁੱਛਦੇ ਹਨ, ‘ਕੀ ਕਹਿ ਰਹੇ ਹੋ?’ ਤੇਜਸਵੀ ਪ੍ਰਕਾਸ਼ ਨੇ ਆਪਣਾ ਮਜ਼ਾਕ ਜਾਰੀ ਰੱਖਿਆ ਤੇ ਕਿਹਾ, ‘ਕੀ ਇਹ ਸੰਭਵ ਹੈ ਕਿ ਗੈਸ ਕਾਰਨ ਕੋਈ ਲੜਕੀ ਗਰਭਵਤੀ ਹੋ ਸਕਦੀ ਹੈ।’ ਉਮਰ ਰਿਆਜ਼ ਉਲਝਣ ’ਚ ਪੈ ਜਾਂਦਾ ਹੈ ਤੇ ਉਹ ਉਥੋਂ ਚਲਾ ਜਾਂਦਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News