ਫੈਮਿਲੀ ਐਂਟਰਟੇਨਰ ਹੈ ‘ਗੁਡਬਾਏ’ ਦਾ ਟਰੇਲਰ, ਫ਼ਿਲਮ ’ਚ ਅਮਿਤਾਭ ਨਾਲ ਦਿਸੇਗੀ ਰਸ਼ਮਿਕਾ ਮੰਦਾਨਾ (ਵੀਡੀਓ)

Tuesday, Sep 06, 2022 - 04:01 PM (IST)

ਫੈਮਿਲੀ ਐਂਟਰਟੇਨਰ ਹੈ ‘ਗੁਡਬਾਏ’ ਦਾ ਟਰੇਲਰ, ਫ਼ਿਲਮ ’ਚ ਅਮਿਤਾਭ ਨਾਲ ਦਿਸੇਗੀ ਰਸ਼ਮਿਕਾ ਮੰਦਾਨਾ (ਵੀਡੀਓ)

ਮੁੰਬਈ (ਬਿਊਰੋ)– ਅਮਿਤਾਭ ਬੱਚਨ ਤੇ ਨੈਸ਼ਨਲ ਕਰੱਸ਼ ਰਸ਼ਮਿਕਾ ਮੰਦਾਨਾ ਇਨ੍ਹੀਂ ਦਿਨੀਂ ਆਪਣੀ ਆਗਾਮੀ ਫ਼ਿਲਮ ‘ਗੁਡਬਾਏ’ ਨੂੰ ਲੈ ਕੇ ਚਰਚਾ ’ਚ ਬਣੇ ਹੋਏ ਹਨ। ਹਾਲ ਹੀ ’ਚ ਇਸ ਫ਼ਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ। ਟਰੇਲਰ ਸਾਹਮਣੇ ਆਉਂਦਿਆਂ ਹੀ ਸੋਸ਼ਲ ਮੀਡੀਆ ’ਤੇ ਛਾਅ ਗਿਆ ਹੈ।

ਟਰੇਲਰ ਦੇ ਸ਼ੁਰੂਆਤ ’ਚ ਹੀ ਅਮਿਤਾਭ ਬੱਚਨ ਤੇ ਰਸ਼ਮਿਕਾ ਮੰਦਾਨਾ ਵਿਚਾਲੇ ਨੋਕ-ਝੋਕ ਦੇਖਣ ਨੂੰ ਮਿਲਦੀ ਹੈ। ਟਰੇਲਰ ’ਚ ਪਰਿਵਾਰਕ ਸੁਮੇਲ ਦਿਖਾਇਆ ਗਿਆ ਹੈ। ਪਿਓ-ਧੀ ਦੀ ਜੋੜੀ ’ਚ ਅਮਿਤਾਭ ਬੱਚਨ ਤੇ ਰਸ਼ਮਿਕਾ ਮੰਦਾਨਾ ਛਾਅ ਗਏ ਹਨ।

ਇਹ ਖ਼ਬਰ ਵੀ ਪੜ੍ਹੋ : ਤਿਰੂਪਤੀ ਬਾਲਾਜੀ ਮੰਦਰ ਸਟਾਫ ’ਤੇ ਅਦਾਕਾਰਾ ਨੇ ਲਾਏ ਗੰਭੀਰ ਦੋਸ਼, ਕਿਹਾ- ‘ਭਗਵਾਨ ਤੁਹਾਨੂੰ ਸਜ਼ਾ ਦੇਵੇਗਾ’

ਬਿੱਗ ਬੀ ਨਾਲ ਨੀਨਾ ਗੁਪਤਾ ਬੇਹੱਦ ਦਮਦਾਰ ਅੰਦਾਜ਼ ’ਚ ਨਜ਼ਰ ਆਈ ਹੈ। ਆਨਸਕ੍ਰੀਨ ਦੋਵੇਂ ਬੇਹੱਦ ਸ਼ਾਨਦਾਰ ਲੱਗ ਰਹੇ ਹਨ। ਟਰੇਲਰ ’ਚ ਜਜ਼ਬਾਤ, ਕਾਮੇਡੀ ਤੇ ਡਰਾਮਾ ਸਭ ਕੁਝ ਹੈ।

ਫ਼ਿਲਮ ’ਚ ਨੀਨਾ ਗੁਪਤਾ ਅਮਿਤਾਭ ਬੱਚਨ ਦੀ ਪਤਨੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਟਰੇਲਰ ’ਚ ਦਿਖਾਇਆ ਗਿਆ ਹੈ ਕਿ ਨੀਨਾ ਗੁਪਤਾ ਦੇ ਦਿਹਾਂਤ ਤੋਂ ਬਾਅਦ ਪੂਰੇ ਪਰਿਵਾਰ ਨੂੰ ਇਕੱਲੇਪਣ ਦਾ ਅਹਿਸਾਸ ਹੁੰਦਾ ਹੈ। ਫ਼ਿਲਮ ’ਚ ਤੁਹਾਨੂੰ ਪਰਿਵਾਰਕ ਸੁਮੇਲ, ਕਾਮੇਡੀ, ਨੋਕ-ਝੋਕ ਤੇ ਜਜ਼ਬਾਤਾਂ ਦਾ ਭਰਪੂਰ ਮਸਾਲਾ ਦੇਖਣ ਨੂੰ ਮਿਲੇਗਾ।

ਟਰੇਲਰ ’ਚ ਸੁਨੀਲ ਗਰੋਵਰ ਵੀ ਦਮਦਾਰ ਅੰਦਾਜ਼ ’ਚ ਨਜ਼ਰ ਆ ਰਹੇ ਹਨ। ਪ੍ਰਸ਼ੰਸਕਾਂ ਲਈ ਸੁਨੀਲ ਗਰੋਵਰ ਦਾ ਕਿਰਦਾਰ ਕਿਸੇ ਸਰਪ੍ਰਾਈਜ਼ ਤੋਂ ਘੱਟ ਨਹੀਂ ਹੈ। ਇਹ ਫ਼ਿਲਮ 7 ਅਕਤੂਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News