''RRR'' ਨੇ ਰਚਿਆ ਇਤਿਹਾਸ, ਗੋਲਡਨ ਗਲੋਬ ''ਚ ''ਨਾਟੂ ਨਾਟੂ'' ਨੂੰ ਮਿਲਿਆ ਬੈਸਟ ਗਾਣੇ ਦਾ ਖਿਤਾਬ

01/11/2023 10:26:35 AM

ਮੁੰਬਈ (ਬਿਊਰੋ) : ਪ੍ਰਸਿੱਧ ਨਿਰਦੇਸ਼ਕ ਐੱਸ. ਐੱਸ. ਰਾਜਾਮੌਲੀ ਦੀ ਫ਼ਿਲਮ 'RRR' ਦੇ ਸੁਪਰਹਿੱਟ ਗੀਤ 'ਨਾਟੂ ਨਾਟੂ' ਨੇ ਗੋਲਡਨ ਗਲੋਬ ਅਵਾਰਡ 2023 ਜਿੱਤਿਆ ਹੈ। ਇਸ ਐਵਾਰਡ 'ਚ ਰਾਮ ਚਰਨ ਅਤੇ ਜੂਨੀਅਰ ਐੱਨ. ਟੀ. ਆਰ. ਦੇ ਇਸ ਗੀਤ ਨੂੰ ਸਰਵੋਤਮ ਗੀਤ ਦਾ ਖਿਤਾਬ ਮਿਲਿਆ ਹੈ। ਇਹ ਫ਼ਿਲਮ ਨਿਰਮਾਤਾਵਾਂ ਲਈ ਵੱਡੀ ਸਫ਼ਲਤਾ ਦਾ ਪਲ ਮੰਨਿਆ ਜਾ ਰਿਹਾ ਹੈ ਕਿਉਂਕਿ ਅੰਤਰਰਾਸ਼ਟਰੀ ਪੱਧਰ 'ਤੇ ਇਸ ਤਰ੍ਹਾਂ ਸਫ਼ਲਤਾ ਹਾਸਲ ਕਰਨਾ ਵੀ ਭਾਰਤੀ ਫ਼ਿਲਮਾਂ ਲਈ ਮਾਣ ਵਾਲੀ ਗੱਲ ਹੈ।

PunjabKesari

ਨਾਟੂ-ਨਾਟੂ ਨੇ ਗੋਲਡਨ ਗਲੋਬ ਐਵਾਰਡਜ਼ 'ਚ ਪਾਈਆਂ ਧਮਾਲਾਂ
80ਵੇਂ ਗੋਲਡਨ ਗਲੋਬ ਅਵਾਰਡਸ ਦਾ ਆਯੋਜਨ ਬੇਵਰਲੀ ਹਿਲਟਨ, ਕੈਲੀਫੋਰਨੀਆ, ਯੂਐਸਏ ਦੇ ਬੇਵਰਲੀ ਹਿਲਟਨ ਵਿਖੇ ਕੀਤਾ ਜਾ ਰਿਹਾ ਹੈ। ਇਸ ਇੰਟਰਨੈਸ਼ਨਲ ਐਵਾਰਡ ਸ਼ੋਅ ਵਿੱਚ ਦੇਸ਼ ਅਤੇ ਦੁਨੀਆ ਦੀਆਂ ਕਈ ਫਿਲਮਾਂ ਅਤੇ ਕਲਾਕਾਰਾਂ ਨੂੰ ਨਾਮਜ਼ਦ ਕੀਤਾ ਗਿਆ ਹੈ।

PunjabKesari

ਭਾਰਤੀ ਸਿਨੇਮਾ ਦੀ ਤਰਫੋਂ, ਐੱਸ. ਐੱਸ. ਰਾਜਾਮੌਲੀ ਦੀ ਫ਼ਿਲਮ 'ਆਰ. ਆਰ. ਆਰ' ਨੂੰ ਇਸ ਗੋਲਡਨ ਗਲੋਬ ਐਵਾਰਡਜ਼ 'ਚ ਦੋ ਸ਼੍ਰੇਣੀਆਂ 'ਚ ਨਾਮਜ਼ਦ ਕੀਤਾ ਗਿਆ ਹੈ, ਜਿਸ 'ਚੋਂ ਫ਼ਿਲਮ ਨੇ ਹੁਣ ਬੈਸਟ ਗੀਤ ਦੀ ਸ਼੍ਰੇਣੀ 'ਚ ਜਿੱਤ ਹਾਸਲ ਕੀਤੀ ਹੈ।

PunjabKesari

ਦੱਸ ਦਈਏ ਕਿ ਇਹ ਜਾਣਕਾਰੀ ਗੋਲਡਨ ਗਲੋਬ ਐਵਾਰਡਜ਼ 2023 ਦੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਦਿੱਤੀ ਗਈ ਹੈ। ਦੱਸਿਆ ਗਿਆ ਹੈ ਕਿ ਗਾਇਕ ਐੱਮ. ਐੱਮ. ਕੀਰਵਾਨੀ ਦਾ ਫ਼ਿਲਮ 'ਆਰ. ਆਰ. ਆਰ' ਦਾ 'ਨਾਟੂ ਨਾਟੂ' ਗੀਤ ਨੂੰ '80ਵੇਂ ਗੋਲਡਨ ਗਲੋਬ ਐਵਾਰਡ' ਨਾਲ ਸਨਮਾਨਤ ਕੀਤਾ ਗਿਆ ਹੈ।

PunjabKesari

ਇਸ ਲਈ ਸਾਰਿਆਂ ਨੂੰ ਵਧਾਈ। ਇਸ ਤਰ੍ਹਾਂ ਦੱਖਣੀ ਸੁਪਰਸਟਾਰ ਰਾਮ ਚਰਨ ਅਤੇ ਜੂਨੀਅਰ ਐੱਨ. ਟੀ. ਆਰ. ਨੇ 'ਨਾਟੂ ਨਾਟੂ' 'ਤੇ ਜਿੱਤ ਦਰਜ ਕਰਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।

PunjabKesari

ਕੀ RRR ਨੂੰ ਵੀ ਮਿਲੇਗੀ ਸਫਲਤਾ?
ਗੋਲਡਨ ਗਲੋਬ ਐਵਾਰਡਜ਼ 2023 'ਚ 'RRR' ਦੇ ਗੀਤ 'ਨਾਟੂ ਨਾਟੂ' ਦੀ ਸਫ਼ਲਤਾ ਤੋਂ ਬਾਅਦ ਹੁਣ ਸਾਰਿਆਂ ਦੀਆਂ ਨਜ਼ਰਾਂ ਇਸ ਫ਼ਿਲਮ 'ਤੇ ਟਿੱਕੀਆਂ ਹੋਈਆਂ ਹਨ।

PunjabKesari

ਨਿਰਦੇਸ਼ਕ ਐੱਸ. ਐੱਸ. ਰਾਜਾਮੌਲੀ ਦੀ 'ਆਰ. ਆਰ. ਆਰ' ਨੂੰ ਇਸ ਅੰਤਰਰਾਸ਼ਟਰੀ ਪੁਰਸਕਾਰਾਂ 'ਚ ਸਰਵੋਤਮ ਗੈਰ-ਅੰਗਰੇਜ਼ੀ ਫ਼ਿਲਮ ਦੀ ਸ਼੍ਰੇਣੀ 'ਚ ਨਾਮਜ਼ਦ ਕੀਤਾ ਗਿਆ ਹੈ।

PunjabKesari

ਅਜਿਹੇ 'ਚ ਉਮੀਦ ਕੀਤੀ ਜਾ ਰਹੀ ਹੈ ਕਿ 'ਨਟੂ ਨਾਟੂ' ਵਾਂਗ 'ਆਰਆਰਆਰ' ਨੂੰ ਵੀ 80ਵੇਂ ਗੋਲਡਨ ਗਲੋਬ 'ਚ ਖਿਤਾਬ ਮਿਲੇਗਾ।

PunjabKesari

 

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਜ਼ਰੂਰ ਸਾਂਝੀ ਕਰੋ।


sunita

Content Editor

Related News