ਗਾਡ ਆਫ ਮਾਸੇਸ ਨੰਦਮੁਰੀ ਬਾਲਕ੍ਰਿਸ਼ਨ ਦੀ ਅਗਲੀ ਫਿਲਮ ‘ਅਖੰਡਾ’ ਦਾ ਹੋਇਆ ਐਲਾਨ

Thursday, Oct 17, 2024 - 11:34 AM (IST)

ਗਾਡ ਆਫ ਮਾਸੇਸ ਨੰਦਮੁਰੀ ਬਾਲਕ੍ਰਿਸ਼ਨ ਦੀ ਅਗਲੀ ਫਿਲਮ ‘ਅਖੰਡਾ’ ਦਾ ਹੋਇਆ ਐਲਾਨ

ਮੁੰਬਈ (ਬਿਊਰੋ) - ਭਾਰਤੀ ਸਿਨੇਮਾ ਵਿਚ ਸਭ ਤੋਂ ਸ਼ਾਨਦਾਰ ਸੁਮੇਲ, ਗਾਡ ਆਫ਼ ਮਾਸੇਜ਼ ਨੰਦਮੁਰੀ ਬਾਲਕ੍ਰਿਸ਼ਨ ਅਤੇ ਬਲਾਕਬਸਟਰ ਮੇਕਰ ਬੋਯਾਪਤੀ ਸ਼੍ਰੀਨੂ ਹੈਟ੍ਰਿਕ ਬਲਾਕਬਸਟਰ- ‘ਸਿਮਹਾ’, ‘ਲੈਜੇਂਡ’ ਅਤੇ ‘ਅਖੰਡਾ’ ਨੂੰ ਪੂਰਾ ਕਰਨ ਤੋਂ ਬਾਅਦ ਚੌਥੀ ਵਾਰ ਇਕੱਠੇ ਆ ਰਹੇ ਹਨ। ਹਰ ਫਿਲਮ ਉਮੀਦਾਂ ’ਤੇ ਖਰੀ ਉਤਰੀ ਹੈ ਅਤੇ ਐੱਨ. ਬੀ. ਕੇ. ਲਈ ਸਭ ਤੋਂ ਵੱਡੀ ਹਿੱਟ ਸਾਬਤ ਹੋਈ। 

ਇਹ ਖ਼ਬਰ ਵੀ ਪੜ੍ਹੋ - Salman ਨਾਲ ਦੋਸਤੀ ਬਣੀ Baba Siddique ਲਈ ਕਾਲ, ਸ਼ੂਟਰ ਬੋਲੇ- 'ਪਿਓ-ਪੁੱਤ ਸੀ ਨਿਸ਼ਾਨੇ 'ਤੇ ਪਰ...'

ਉਸ ਦੀ ਪਿਛਲੀ ਫਿਲਮ ‘ਅਖੰਡਾ’ ਨੇ ਖਾਸ ਤੌਰ ’ਤੇ ਬਾਕਸ ਆਫਿਸ ਦੇ ਕਈ ਰਿਕਾਰਡ ਤੋੜੇ ਅਤੇ ਹਿੰਦੀ ਡੱਬ ਕੀਤੇ ਸੰਸਕਰਣ ਨੂੰ ਉੱਤਰੀ ਦਰਸ਼ਕਾਂ ਦੁਆਰਾ ਬਹੁਤ ਪਸੰਦ ਕੀਤਾ ਗਿਆ। 14 ਰੀਲਜ਼ ਪਲੱਸ ਬੈਨਰ ’ਤੇ ਨਿਰਮਿਤ ਨਵੀਂ ਫਿਲਮ # ਬੀ.ਬੀ4 ਐੱਮ ਤੇਜਸਵਿਨੀ ਨੰਦਾਮੁਰੀ ਬਤੌਰ ਪੇਸ਼ਕਾਰ ਦੇ ਰੂਪ ’ਚ ‘ਅਖੰਡਾ’ ਦਾ ਸੀਕਵਲ ਲੈ ਕੇ ਆ ਰਹੇ ਹਨ ਅਤੇ ਇਸਦਾ ਟਾਈਟਲ ‘ਅਖੰਡਾ 2’ ਹੈ। ਇਹ ਬਾਲਕ੍ਰਿਸ਼ਨ ਅਤੇ ਬੋਯਾਪਤੀ ਸ਼੍ਰੀਨੂ ਦੋਵਾਂ ਦੀ ਪਹਿਲੀ ਪੈਨ-ਇੰਡੀਅਨ ਫਿਲਮ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News