22 ਸਾਲਾਂ ਬਾਅਦ ਦਰਸ਼ਕਾਂ ''ਤੇ ਜਾਦੂ ਬਿਖੇਰਨ ਆ ਰਹੇ ਸੰਨੀ ਤੇ ਪ੍ਰੀਤੀ ! ''ਲਾਹੌਰ 1947'' ਦੀ ਰਿਲੀਜ਼ ਡੇਟ ਦਾ ਹੋਇਆ ਐਲਾਨ

Tuesday, Feb 10, 2026 - 10:42 AM (IST)

22 ਸਾਲਾਂ ਬਾਅਦ ਦਰਸ਼ਕਾਂ ''ਤੇ ਜਾਦੂ ਬਿਖੇਰਨ ਆ ਰਹੇ ਸੰਨੀ ਤੇ ਪ੍ਰੀਤੀ ! ''ਲਾਹੌਰ 1947'' ਦੀ ਰਿਲੀਜ਼ ਡੇਟ ਦਾ ਹੋਇਆ ਐਲਾਨ

ਨਵੀਂ ਦਿੱਲੀ (ਏਜੰਸੀ) : ਬਾਲੀਵੁੱਡ ਸਟਾਰ ਸੰਨੀ ਦਿਓਲ ਦੇ ਪ੍ਰਸ਼ੰਸਕਾਂ ਲਈ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਸੰਨੀ ਦਿਓਲ ਅਤੇ ਪ੍ਰੀਤੀ ਜ਼ਿੰਟਾ ਦੀ ਮੁੱਖ ਭੂਮਿਕਾ ਵਾਲੀ ਬਹੁ-ਚਰਚਿਤ ਫ਼ਿਲਮ 'ਲਾਹੌਰ 1947' ਆਉਂਦੀ 13 ਅਗਸਤ ਨੂੰ ਸਿਨੇਮਾਘਰਾਂ ਵਿੱਚ ਦਸਤਕ ਦੇਣ ਜਾ ਰਹੀ ਹੈ। ਦੇਸ਼ ਦੀ ਵੰਡ ਦੇ ਪਿਛੋਕੜ 'ਤੇ ਆਧਾਰਿਤ ਇਹ ਫ਼ਿਲਮ ਇਸ ਸਾਲ ਦੀਆਂ ਸਭ ਤੋਂ ਵੱਡੀਆਂ ਫ਼ਿਲਮਾਂ ਵਿੱਚੋਂ ਇੱਕ ਮੰਨੀ ਜਾ ਰਹੀ ਹੈ।

ਇਹ ਵੀ ਪੜ੍ਹੋ: ਬਾਬਾ ਸਿੱਦੀਕੀ ਕਤਲਕਾਂਡ 'ਚ ਵੱਡੀ ਅਪਡੇਟ! ਪੰਜਾਬ ਦੇ ਅਕਾਸ਼ਦੀਪ ਨੂੰ ਹਾਈਕੋਰਟ ਤੋਂ ਮਿਲੀ ਰਾਹਤ, ਜੇਲ੍ਹ 'ਚੋਂ ਆਵੇਗਾ ਬਾਹਰ

ਆਮਿਰ ਖਾਨ ਨੇ ਕੀਤਾ ਪ੍ਰੋਡਿਊਸ, ਰਾਜਕੁਮਾਰ ਸੰਤੋਸ਼ੀ ਨੇ ਕੀਤਾ ਨਿਰਦੇਸ਼ਨ

ਇਸ ਫ਼ਿਲਮ ਦਾ ਨਿਰਮਾਣ 'ਆਮਿਰ ਖਾਨ ਪ੍ਰੋਡਕਸ਼ਨ' ਦੇ ਬੈਨਰ ਹੇਠ ਕੀਤਾ ਗਿਆ ਹੈ ਅਤੇ ਇਸ ਦਾ ਨਿਰਦੇਸ਼ਨ ਦਿੱਗਜ ਨਿਰਦੇਸ਼ਕ ਰਾਜਕੁਮਾਰ ਸੰਤੋਸ਼ੀ ਨੇ ਕੀਤਾ ਹੈ। ਫ਼ਿਲਮ ਵਿੱਚ ਦਿੱਗਜ ਅਦਾਕਾਰਾ ਸ਼ਬਾਨਾ ਆਜ਼ਮੀ ਵੀ ਅਹਿਮ ਭੂਮਿਕਾ ਵਿੱਚ ਨਜ਼ਰ ਆਵੇਗੀ।

ਇਹ ਵੀ ਪੜ੍ਹੋ: ਤਲਾਕ ਦੇ 7 ਸਾਲਾਂ ਬਾਅਦ ਮੁੜ ਪਿਆਰ ਦੀ ਭਾਲ 'ਚ ਮਸ਼ਹੂਰ ਅਦਾਕਾਰਾ, ਕਿਹਾ- "ਮੈਂ ਬਹੁਤ ਰੋਮਾਂਟਿਕ ਹਾਂ"

ਧਰਮਜੀ ਦੀ ਪਸੰਦੀਦਾ ਸਕ੍ਰਿਪਟ: ਆਮਿਰ ਖਾਨ

ਫ਼ਿਲਮ ਬਾਰੇ ਗੱਲ ਕਰਦਿਆਂ ਆਮਿਰ ਖਾਨ ਨੇ ਮਹਾਨ ਅਦਾਕਾਰ ਅਤੇ ਸੰਨੀ ਦਿਓਲ ਦੇ ਪਿਤਾ ਧਰਮਿੰਦਰ ਨੂੰ ਯਾਦ ਕੀਤਾ। ਆਮਿਰ ਨੇ ਇੱਕ ਬਿਆਨ ਵਿੱਚ ਕਿਹਾ, "ਇਹ ਸਕ੍ਰਿਪਟ ਧਰਮਜੀ ਦੀਆਂ ਸਭ ਤੋਂ ਪਸੰਦੀਦਾ ਕਹਾਣੀਆਂ ਵਿੱਚੋਂ ਇੱਕ ਸੀ।" ਆਮਿਰ ਨੇ ਇਸ ਪ੍ਰੋਜੈਕਟ ਨਾਲ ਜੁੜ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।

ਇਹ ਵੀ ਪੜ੍ਹੋ: ਕਦੇ ਕੈਨੇਡਾ ਦੀਆਂ ਸੜਕਾਂ 'ਤੇ ਕੱਟੀਆਂ ਰਾਤਾਂ, ਅੱਜ ਹੈ 83 ਕਰੋੜ ਦਾ ਮਾਲਕ ; ਜਾਣੋ AP ਢਿੱਲੋਂ ਦੀ Life ਦਾ ਕੌੜਾ ਸੱਚ

ਪ੍ਰੀਤੀ ਜ਼ਿੰਟਾ ਦੀ ਵੱਡੀ ਵਾਪਸੀ

ਇਸ ਫ਼ਿਲਮ ਰਾਹੀਂ ਪ੍ਰੀਤੀ ਜ਼ਿੰਟਾ ਲੰਬੇ ਸਮੇਂ ਬਾਅਦ ਵੱਡੇ ਪਰਦੇ 'ਤੇ ਵਾਪਸੀ ਕਰ ਰਹੀ ਹੈ। ਉਸ ਨੂੰ ਆਖਰੀ ਵਾਰ 2018 ਵਿੱਚ ਫ਼ਿਲਮ 'ਭਈਆਜੀ ਸੁਪਰਹਿੱਟ' ਵਿੱਚ ਦੇਖਿਆ ਗਿਆ ਸੀ। ਸੰਨੀ ਅਤੇ ਪ੍ਰੀਤੀ ਦੀ ਜੋੜੀ ਇਸ ਤੋਂ ਪਹਿਲਾਂ 'ਫਰਜ਼' (2001) ਅਤੇ 'ਦਿ ਹੀਰੋ' (2003) ਵਰਗੀਆਂ ਫ਼ਿਲਮਾਂ ਵਿੱਚ ਹਿੱਟ ਸਾਬਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ: 'ਦਿ ਕੇਰਲ ਸਟੋਰੀ 2' ਦੇ ਇਮੋਸ਼ਨਲ ਟਰੈਕ ਨੇ ਮਚਾਈ ਹਲਚਲ, ਇਸ ਦਿਨ ਰਿਲੀਜ਼ ਹੋਵੇਗੀ ਫਿਲਮ

ਸੰਨੀ ਦਿਓਲ ਦਾ ਸੁਨਹਿਰੀ ਦੌਰ

ਸੰਨੀ ਦਿਓਲ ਇਨ੍ਹੀਂ ਦਿਨੀਂ ਕਾਮਯਾਬੀ ਦੇ ਰਥ 'ਤੇ ਸਵਾਰ ਹਨ। ਹਾਲ ਹੀ ਵਿੱਚ 23 ਜਨਵਰੀ ਨੂੰ ਰਿਲੀਜ਼ ਹੋਈ ਉਨ੍ਹਾਂ ਦੀ ਫ਼ਿਲਮ 'ਬਾਰਡਰ 2' ਨੂੰ ਵੀ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਹੁਣ ਦੇਖਣਾ ਹੋਵੇਗਾ ਕਿ 'ਲਾਹੌਰ 1947' ਬਾਕਸ ਆਫਿਸ 'ਤੇ ਕੀ ਨਵੇਂ ਰਿਕਾਰਡ ਬਣਾਉਂਦੀ ਹੈ।

ਇਹ ਵੀ ਪੜ੍ਹੋ: ਟਾਈਗਰ ਸ਼ਰਾਫ਼ ਦੀ ਲਾਡਲੀ ਭੈਣ ਨੂੰ ਹੋ ਗਿਆ ਪਿਆਰ! ਅਫਗਾਨੀ MMA ਫਾਈਟਰ ਨੂੰ ਦੇ ਬੈਠੀ ਦਿਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News