ਗਲੋਬਲ ਸਟਾਰ ਰਾਮ ਚਰਨ ਨੂੰ ਆਸਕਰ ਦੀ ਐਕਟਰਸ ਬ੍ਰਾਂਚ ’ਚ ਕੀਤਾ ਗਿਆ ਸ਼ਾਮਲ

Saturday, Nov 04, 2023 - 03:43 PM (IST)

ਗਲੋਬਲ ਸਟਾਰ ਰਾਮ ਚਰਨ ਨੂੰ ਆਸਕਰ ਦੀ ਐਕਟਰਸ ਬ੍ਰਾਂਚ ’ਚ ਕੀਤਾ ਗਿਆ ਸ਼ਾਮਲ

ਮੁੰਬਈ (ਬਿਊਰੋ)– ਹਾਲ ਹੀ ’ਚ ਅਕੈਡਮੀ ਆਫ ਮੋਸ਼ਨ ਪਿਕਚਰਸ ਆਰਟਸ ਐਂਡ ਸਾਇੰਸਿਜ਼ (ਏ. ਐੱਮ. ਪੀ. ਏ. ਐੱਸ.) ਨੇ ਪੈਨ ਇੰਡੀਆ ਸੁਪਰਸਟਾਰ ਰਾਮ ਚਰਨ ਨੂੰ ਆਪਣੀ ਆਈਕੋਨਿਕ ਐਕਟਰਸ ਬ੍ਰਾਂਚ ’ਚ ਸ਼ਾਮਲ ਕਰਨ ਦਾ ਫ਼ੈਸਲਾ ਕੀਤਾ ਹੈ। ਰਾਮ ਚਰਨ ਨੂੰ ਸਿਨੇਮਾ ਦੀ ਦੁਨੀਆ ’ਚ ਸ਼ਲਾਘਾਯੋਗ ਯੋਗਦਾਨ ਲਈ ਜਾਣਿਆ ਜਾਂਦਾ ਹੈ।

ਹੁਣ ਉਹ ਆਸਕਰ ਦੇ ਰੂਪ ’ਚ ਜਾਣੇ ਜਾਣ ਵਾਲੇ ਅਕੈਡਮੀ ਐਵਾਰਡਸ ਦੀ ਜ਼ਿੰਮੇਵਾਰੀ ਨਿਭਾਉਣ ਵਾਲੀ ਸੰਸਥਾ ਦੇ ਸਪੈਸ਼ਲ ਰੈਂਕ ’ਚ ਸ਼ਾਮਲ ਹੋ ਗਏ ਹਨ। ਇਹ ਅਹਿਮ ਐਲਾਨ 94ਵੇਂ ਅਕਾਦਮੀ ਪੁਰਸਕਾਰਾਂ ਦੇ ਬਲਾਕਬਸਟਰ ਫ਼ਿਲਮ ‘ਆਰ. ਆਰ. ਆਰ.’ ਦੀ ਜਿੱਤ ਤੋਂ ਬਾਅਦ ਕੀਤਾ ਗਿਆ ਹੈ, ਜਿਥੇ ਫ਼ਿਲਮ ਨੇ ਆਪਣੇ ਸ਼ਾਨਦਾਰ ਟ੍ਰੈਕ ‘ਨਾਟੂ ਨਾਟੂ’ ਲਈ ਸਰਵਸ੍ਰੇਸ਼ਠ ਗੀਤ ਦਾ ਵੱਕਾਰੀ ਆਸਕਰ ਜਿੱਤਿਆ।

ਇਹ ਖ਼ਬਰ ਵੀ ਪੜ੍ਹੋ : ਕਬਰਾਂ ’ਤੇ ਗਾਉਣ ਦਾ ਮਾਮਲਾ ਵਧਦਾ ਦੇਖ ਜਸਬੀਰ ਜੱਸੀ ਨੇ ਸਾਂਝੀ ਕੀਤੀ 14 ਸਾਲ ਪੁਰਾਣੀ ਵੀਡੀਓ

ਕਿਹਾ ਜਾ ਸਕਦਾ ਹੈ ਕਿ ਫ਼ਿਲਮ ਉਦਯੋਗ ’ਚ ਉਨ੍ਹਾਂ ਦੀ ਅਸਾਧਾਰਨ ਪ੍ਰਤਿਭਾ ਤੇ ਪ੍ਰਭਾਵਸ਼ਾਲੀ ਕੰਮ ਕਾਰਨ ਉਨ੍ਹਾਂ ਨੂੰ ਹੁਣ ਆਸਕਰ ਦੀ ਐਕਟਰਸ ਬ੍ਰਾਂਚ ’ਚ ਆਪਣੇ ਸਾਥੀਆਂ ’ਚ ਆਪਣਾ ਸਹੀ ਸਥਾਨ ਲੱਭ ਗਿਆ ਹੈ।

ਇਕ ਤੋਂ ਬਾਅਦ ਇਕ ਸ਼ਾਨਦਾਰ ਪ੍ਰਦਰਸ਼ਨ ਨਾਲ ਪ੍ਰਭਾਵ ਛੱਡਣ ਤੋਂ ਬਾਅਦ ਰਾਮ ਚਰਨ ਦਾ ਨਵਾਂ ਪ੍ਰਾਜੈਕਟ ‘ਗੇਮ ਚੇਂਜਰ’ ਆ ਰਿਹਾ ਹੈ, ਜਿਸ ਨੂੰ ਫ਼ਿਲਮ ਨਿਰਮਾਤਾ ਐੱਸ. ਸ਼ੰਕਰ ਵਲੋਂ ਨਿਰਦੇਸ਼ਿਤ ਕੀਤਾ ਗਿਆ ਹੈ ਤੇ ਕਿਆਰਾ ਅਡਵਾਨੀ ਨੇ ਅਭਿਨੈ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News