‘ਹਾਰਰ ਤੋਂ ਕਿਤੇ ਜ਼ਿਆਦਾ ਇਮੋਸ਼ਨਲ ਫ਼ਿਲਮ ਹੈ, ਲੜਕੀ ਦੀ ਜਰਨੀ ਹੈ’

06/27/2023 11:05:36 AM

ਬਾਲੀਵੁੱਡ ਦੀਆਂ ਸਭ ਤੋਂ ਵੱਧ ਹਾਰਰ ਫ਼ਿਲਮਾਂ ਵਿਚੋਂ ਇੱਕ 1920 ਫ੍ਰੈੱਚਾਇਜ਼ੀ ਦੀ 5ਵੀਂ ਫਿਲਮ ‘1920 : ਹਾਰਰ ਆਫ ਦਿ ਹਾਰਟ’ ਸਿਨੇਮਾਘਰਾਂ ਵਿਚ ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ ਨਾਲ ਵਿਕਰਮ ਭੱਟ ਦੀ ਧੀ ਕ੍ਰਿਸ਼ਣਾ ਭੱਟ ਨੇ ਬਤੌਰ ਡਾਇਰੈਕਟਰ ਡੈਬਿਊ ਕੀਤਾ ਹੈ। ਉੱਥੇ ਹੀ, ‘ਬਾਲਿਕਾ ਵਧੂ’ ਅਤੇ ‘ਸਸੁਰਾਲ ਸਿਮਰ ਕਾ’ ਵਰਗੇ ਸੀਰੀਅਲਾਂ ਨਾਲ ਮਸ਼ਹੂਰ ਹੋਈ ਐਕਟ੍ਰੈੱਸ ਅਵਿਕਾ ਗੌੜ ਨੇ ਵੀ ਇਸ ਫ਼ਿਲਮ ਨਾਲ ਬਾਲੀਵੁੱਡ ਵਿਚ ਕਦਮ ਰੱਖਿਆ ਹੈ। ਫ਼ਿਲਮ ਵਿਚ ਅਵਿਕਾ ਨਾਲ ਰਾਹੁਲ ਦੇਵ ਲੀਡ ਰੋਲ ਨਿਭਾਅ ਰਹੇ ਹਨ। ਫ਼ਿਲਮ ਦੀ ਡਾਇਰੈਕਟਰ ਕ੍ਰਿਸ਼ਣਾ ਭੱਟ ਅਤੇ ਲੀਡ ਐਕਟ੍ਰੈੱਸ ਅਵਿਕਾ ਗੌੜ ਨੇ ਫ਼ਿਲਮ ਨੂੰ ਲੈ ਕੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ।

ਕ੍ਰਿਸ਼ਣਾ ਭੱਟ

2008 ਵਿਚ ਵਿਕਰਮ ਭੱਟ ਦੀ 1920 ਤੋਂ ਬਾਅਦ ਹੁਣ 1920 ਨੂੰ ਲੈ ਕੇ ਕਿੰਨਾ ਪ੍ਰੈਸ਼ਰ ਅਤੇ ਚੈਲੇਂਜਿੰਗ ਮਹਿਸੂਸ ਹੋ ਰਿਹਾ ਹੈ ?
ਹਮੇਸ਼ਾ ਤੋਂ ਪਾਪਾ ਦੀ ਤਰ੍ਹਾਂ ਡਾਇਰੈਕਟਰ ਬਣਨਾ ਸੀ, ਜਿਸ ਲਈ ਮੈਂ ਇਕ ਫ਼ਿਲਮ ਚੁਣੀ। ਫਿਰ ਮੈਂ 1920 ਨਾਂ ਦੀ ਹਾਰਰ ਫਿਲਮ ਚੁਣੀ। ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਇੱਕ ਪਿਤਾ ਨੇ ਆਪਣੀ ਸਭ ਤੋਂ ਪ੍ਰਾਈਜ਼ ਪਾਜੀਸ਼ਨ ਨੂੰ ਆਪਣੀ ਬੇਟੀ ਨੂੰ ਸੌਂਪਿਆ ਹੈ। 1920 ਉਨ੍ਹਾਂ ਦੇ (ਵਿਕਰਮ ਭੱਟ) ਦੇ ਬਹੁਤ ਕਰੀਬ ਹੈ। ਉਸ ਸਮੇਂ ਉਨ੍ਹਾਂ ਦੀਆਂ ਕਈ ਫ਼ਿਲਮਾਂ ਨਹੀਂ ਚੱਲੀਆਂ ਸਨ, ਜਿਸ ਤੋਂ ਬਾਅਦ ਇਹ ਫ਼ਿਲਮ ਸੀ, ਜੋ ਹਿੱਟ ਹੋਈ ਸੀ। ਉਨ੍ਹਾਂ ਨੇ ਮੇਰੇ ’ਤੇ ਵਿਸ਼ਵਾਸ ਕੀਤਾ ਹੈ, ਤਾਂ ਮੈਂ ਉਨ੍ਹਾਂ ਨੂੰ ਖੁਦ ’ਤੇ ਮਾਣ ਕਰਵਾਉਣਾ ਚਾਹੁੰਦੀ ਹਾਂ।

ਫ਼ਿਲਮ ਦੀ ਸ਼ੂਟਿੰਗ ਤੁਹਾਡੇ ਲਈ ਕਿੰਨੀ ਆਸਾਨ ਰਹੀ ?
ਸੱਚ ਕਹਾਂ ਤਾਂ, ਫ਼ਿਲਮ ਦੀ ਸ਼ੂਟਿੰਗ ਕਾਫ਼ੀ ਆਸਾਨ ਸੀ। ਜਿਵੇਂ ਅਵਿਕਾ ਨੇ ਬੋਲਿਆ ਕਿ ਹੱਸਦੇ-ਹੱਸਦੇ ਫ਼ਿਲਮ ਦਾ ਸ਼ਡਿਊਲ ਅਸੀਂ ਪੂਰਾ ਕਰ ਦਿੱਤਾ। ਅਵਿਕਾ ਗਲਿਸਰੀਨ ਲੈਂਦੀ ਸੀ ਤਾਂ ਅਸੀਂ ਹੱਸਦੇ ਸੀ। ਕਦੇ-ਕਦੇ ਤਾਂ ਮਾਹੌਲ ਬਹੁਤ ਹੀ ਮਜ਼ਾਕੀਆ ਹੋ ਜਾਂਦਾ ਸੀ ਕਿ ਅਵਿਕਾ ਨੂੰ ਬਹੁਤ ਵਾਰ ਗਲਿਸਰੀਨ ਲੈਣਾ ਪੈਂਦਾ ਸੀ। ਉਸਦੇ ਹੰਝੂ ਹੀ ਸੁੱਕ ਰਹੇ ਸਨ (ਹੱਸਦੇ ਹੋਏ)। ਮੇਰੇ ਖਿਆਲ ਨਾਲ ਅਵਿਕਾ ਨਾਲ, ਵਰਖਾ ਹੈ, ਰਾਹੁਲ ਸਰ ਹਨ, ਦਾਨਿਸ਼ ਅਤੇ ਕੇਤਕੀ ਇਹ ਜੋ ਮੁੱਖ ਕਿਰਦਾਰ ਹਨ ਫ਼ਿਲਮ ਵਿਚ ਇਨ੍ਹਾਂ ਲੋਕਾਂ ਨੇ ਸਭ ਨੇ ਫ਼ਿਲਮ ਵਿਚ ਜਜ਼ਬਾਤ ਐਡ ਕੀਤਾ ਹੈ। ਸਾਰਿਆਂ ਨੇ ਬਹੁਤ ਦਿਲੋਂ ਕੰਮ ਕੀਤਾ ਹੈ। ਸਾਰਿਆਂ ਨੇ ਆਪਣਾ 100 ਫ਼ੀਸਦੀ ਦੇ ਕੇ ਐਕਟਿੰਗ ਕੀਤੀ ਹੈ। ਮੈਨੂੰ ਸਭ ਨਾਲ ਕੰਮ ਕਰ ਕੇ ਬਹੁਤ ਚੰਗਾ ਲੱਗਾ।

ਤੁਹਾਡੇ ਲਈ ਸਭ ਤੋਂ ਜ਼ਿਆਦਾ ਯਾਦਗਾਰ ਸੀਨ ਕਿਹੜਾ ਰਿਹਾ ?
ਸਭ ਤੋਂ ਯਾਦਗਾਰ ਸੀਨ ਹੈ, ਜਿਸ ਵਿਚ ਭੈਣਾਂ ਦਾ ਬਾਂਡ ਵਿਖਾਇਆ ਗਿਆ ਹੈ। ਇਹ ਬਹੁਤ ਜਜ਼ਬਾਤੀ ਸੀਨ ਹੈ। ਇਹ ਸੀਨ ਓਨਾ ਹੀ ਚੈਲੇਂਜਿੰਗ ਵੀ ਰਿਹਾ, ਕਿਉਂਕਿ ਫਿਲਮ ਵਿਚ ਜੋ ਮੇਰਾ ਕਿਰਦਾਰ ਹੈ, ਉਸਨੂੰ ਅਜਿਹਾ ਜਜ਼ਬਾਤੀ ਦਿਖਾਉਣਾ ਆਸਾਨ ਨਹੀਂ ਸੀ। ਮੈਨੂੰ ਪਹਿਲੀ ਵਾਰ ਉਸ ਤਰ੍ਹਾਂ ਦਾ ਜਜ਼ਬਾਤ ਮਹਿਸੂਸ ਹੋਇਆ ਸੀ। ਤਾਂ ਮੇਰੇ ਲਈ ਉਹ ਸੀਨ ਯਾਦਗਾਰ ਵੀ ਰਿਹਾ ਅਤੇ ਚੈਲੇਂਜਿੰਗ ਵੀ।

ਬਤੌਰ ਡਾਇਰੈਕਟਰ ਡੈਬਿਊ ਕਰਨ ਲਈ ਤੁਸੀਂ ਹਾਰਰ ਮੂਵੀ ਨੂੰ ਹੀ ਕਿਉਂ ਚੁਣਿਆ ?
ਦਰਅਸਲ, ਕੋਵਿਡ ਦੇ ਬਾਅਦ ਤੋਂ ਫ਼ਿਲਮ ਨੂੰ ਲੈ ਕੇ ਮਾਰਕੀਟ ਕਿਵੇਂ ਹੈ, ਅਸੀਂ ਸਭ ਜਾਣਦੇ ਹਾਂ। 1920 ਇਕ ਸਟ੍ਰਾਂਗ ਫ੍ਰੈਂਚਾਇਜ਼ੀ ਹੈ ਅਤੇ ਇਹ ਸਿਰਫ ਇਕ ਹਾਰਰ ਫ਼ਿਲਮ ਨਹੀਂ ਹੈ, ਇਮੋਸ਼ਨਜ਼ ਵੀ ਹੈ। ਇਕ ਬੇਟੀ ਅਤੇ ਭੈਣ ਦੀ ਕਹਾਣੀ ਹੈ। ਇਕ ਲੜਕੀ ਦੀ ਜਰਨੀ ਹੈ, ਜੋ ਇਕ ਗਲਤੀ ਕਰਦੀ ਹੈ ਅਤੇ ਉਸ ਨੂੰ ਠੀਕ ਕਰਨ ਦੀ ਹਿੰਮਤ ਕਰਦੀ ਹੈ। ਮੇਰੇ ਲਈ ਇਹ ਹਾਰਰ ਤੋਂ ਕਿਤੇ ਜ਼ਿਆਦਾ ਇਮੋਸ਼ਨਲ ਫ਼ਿਲਮ ਹੈ।

1920 ਫ਼ਿਲਮ ਦਾ ਹਾਰਰ ਆਫ ਦਿ ਹਾਰਟ ਕਿਵੇਂ ਫਾਈਨਲ ਕੀਤਾ ਗਿਆ ?
ਫ਼ਿਲਮ ਦੀ ਜੋ ਕਹਾਣੀ ਹੈ। ਜਿਵੇਂ ਮੈਂ ਕਿਹਾ ਕਿ ਇਹ ਇਕ ਲੜਕੀ ਦੀ ਕਹਾਣੀ ਹੈ, ਜੋ ਆਪਣੇ ਅੰਦਰ ਦੇ ਭੂਤ ਨਾਲ ਲੜ ਰਹੀ ਹੈ। ਉਹ ਆਪਣਾ ਬਦਲਾ ਲੈਣ ਜਾਂਦੀ ਹੈ ਅਤੇ ਉਸ ਜਰਨੀ ਵਿਚ ਉਸ ਨੂੰ ਪਤਾ ਚਲਦਾ ਹੈ ਕਿ ਉਸਦਾ ਬਦਲਾ ਹੀ ਉਸ ਦੀ ਸਭ ਤੋਂ ਵੱਡੀ ਗਲਤੀ ਹੈ। ਕਿਵੇਂ ਉਹ ਆਪਣੇ ਕਰਮਾਂ ਨੂੰ ਠੀਕ ਕਰਨ ਦੀ ਠਾਣਦੀ ਹੈ। ਭੂਤ ਅਤੇ ਡਰਾਉਣੇ ਸੀਨ ਤੋਂ ਹਟ ਕੇ ਵੇਖੀਏ ਤਾਂ ਉਹ ਆਪਣੇ ਅੰਦਰਲੇ ਭੂਤ ਨੂੰ ਹਰਾਉਂਦੀ ਹੈ। ਇਹ ਨਾਂ ਪਾਪਾ (ਵਿਕਰਮ ਭੱਟ) ਤੋਂ ਹੀ ਆਇਆ। ਜਦੋਂ ਅਸੀਂ ਇਹ ਸੋਚ ਰਹੇ ਸੀ ਕਿ 1920 ਦਾ ਨਾਂ ਕੀ ਹੋਣਾ ਚਾਹੀਦਾ ਹੈ, ਤਦ ਉਨ੍ਹਾਂ ਨੇ ਸਿੱਧਾ ਇਸਦਾ ਨਾਂ ਹਾਰਰ ਆਫ ਦਿ ਹਾਰਟ ਦੇ ਦਿੱਤਾ।

ਤੁਹਾਡੇ ਲਈ ਕਿਹੜਾ ਸੀਨ ਸਭ ਤੋਂ ਜ਼ਿਆਦਾ ਚੈਲੇਂਜਿੰਗ ਰਿਹਾ ?
ਮੈਂ ਚੈਲੇਂਜਿੰਗ ਤਾਂ ਨਹੀਂ ਕਹਾਂਗੀ ਪਰ ਸਭ ਤੋਂ ਯਾਦਗਾਰ ਦੀ ਗੱਲ ਕਰਾਂ ਤਾਂ ਹੁਣ ਜਦੋਂ ਅਸੀਂ ਐਡਿਟ ਕਰ ਕੇ ਫ਼ਿਲਮ ਵੇਖ ਰਹੇ ਹਾਂ ਤਾਂ, ਪ੍ਰੀ-ਕਲਾਈਮੈਕਸ ਵਿਚ ਇਕ ਸੀਨ ਹੈ। ਅਵਿਕਾ ਇਕ ਵਾਟਰ ਫਾਲ ’ਤੇ ਜਾਂਦੀ ਹੈ। ਉੱਥੇ ਉਸਦਾ ਇਕ ਇਮੋਸ਼ਨਲ ਮੋਨੋਲਾਗ ਹੈ, ਉਹ ਬੋਲਦੀ ਹੈ ਕਿ ਤੁਸੀਂ ਮੈਨੂੰ ਝੂਠ ਕਿਉਂ ਕਿਹਾ। ਮਤਲਬ ਮੈਂ ਹਾਲੇ ਉਸ ਨੂੰ ਪ੍ਰਗਟ ਨਹੀਂ ਕਰ ਸਕਦੀ। ਪਰ ਅਵਿਕਾ ਨੇ ਜਿਵੇਂ ਉਸਨੂੰ ਬੋਲਿਆ ਹੈ, ਜਿਵੇਂ ਉਹ ਉਸ ਸਮੇਂ ਰੋਈ ਅਤੇ ਚਿੱਲਾਈ ਹੈ। ਉਹ ਮੈਨੂੰ ਹਮੇਸ਼ਾ ਭਾਵੁਕ ਕਰ ਦਿੰਦਾ ਹੈ। ਤੁਸੀਂ ਜਦੋਂ ਫ਼ਿਲਮ ਵਿਚ ਸੀਨ ਨੂੰ ਵੇਖੋਗੇ ਤਾਂ ਸਮਝ ਸਕੋਗੇ ਕਿ ਮੈਂ ਅਜਿਹਾ ਕਿਉਂ ਕਹਿ ਰਹੀ ਹਾਂ।

ਅਵਿਕਾ ਗੌੜ

ਤੁਸੀਂ ਇਸ ਫ਼ਿਲਮ ਲਈ ਆਪਣੇ ਆਪ ਨੂੰ ਕਿਵੇਂ ਤਿਆਰ ਕੀਤਾ ?
ਸਭ ਤੋਂ ਪਹਿਲਾਂ ਤਾਂ ਮੈਂ ਮਾਨਸਿਕ ਤੌਰ ’ਤੇ ਖੁਦ ਨੂੰ ਤਿਆਰ ਕੀਤਾ, ਕਿਉਂਕਿ ਜ਼ਿੰਦਗੀ ਵਿਚ ਕੁਝ ਵੱਡਾ ਹੋਣ ਵਾਲਾ ਹੈ। ਖੁਦ ਨੂੰ ਇਹ ਵੀ ਦੱਸਣਾ ਪਿਆ ਕਿ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ, ਕਿਉਂਕਿ ਸਾਊਥ ਵਿਚ ਵਿਚ ਜੋ ਵੀ ਕਿਰਦਾਰ ਚੁਣਦੀ ਹਾਂ ਉਹ ਬਹੁਤ ਵੱਖਰੇ ਹੁੰਦੇ ਹਨ। ਮੈਂ ਬਹੁਤ ਸੋਚ-ਸਮਝ ਕੇ ਕਿਰਦਾਰ ਚੁਣਦੀ ਹਾਂ। ਇਸ ਫ਼ਿਲਮ ਨੂੰ ਲੈ ਕੇ ਮੈਨੂੰ ਖੁਦ ’ਤੇ ਵਿਸ਼ਵਾਸ ਸੀ, ਕਿਉਂਕਿ ਫ਼ਿਲਮ ਦੀ ਕਹਾਣੀ ਹੀ ਮੇਰੇ ਇਰਦ-ਗਿਰਦ ਸੀ। ਫਿਰ ਜਦੋਂ ਮਹੇਸ਼ ਜੀ, ਵਿਕਰਮ ਜੀ ਦੇ ਨਾਂ ਜੁੜੇ ਹੋਣ ਫ਼ਿਲਮ ਨਾਲ ਤਾਂ ਫਿਰ ਤਾਂ ਕੋਈ ਡਾਊਟ ਹੀ ਨਹੀਂ ਸੀ। ਮੈਨੂੰ ਇਹ ਕਰਨਾ ਸੀ, ਕਿਉਂਕਿ ਇਸਦਾ ਤਜ਼ਰਬਾ ਕੁਝ ਵੱਖ ਹੋਣ ਵਾਲਾ ਸੀ, ਜੋ ਮੈਂ ਇਸ ਤੋਂ ਪਹਿਲਾਂ ਕਦੇ ਨਹੀਂ ਕੀਤਾ ਸੀ। ਇਸ ਲਈ ਮੈਂ ਖੁਦ ਹੀ ਚੈਲੇਂਜ ਕੀਤਾ ਸੀ, ਮੈਂ ਸਾਬਿਤ ਕਰਨਾ ਸੀ ਕਿ ਮੈਨੂੰ ਐਕਟਿੰਗ ਆਉਂਦੀ ਵੀ ਹੈ ਜਾਂ ਨਹੀਂ। ਇਹ ਕਾਫ਼ੀ ਚੈਲੇਂਜਿੰਗ ਸੀ ਪਰ ਬਹੁਤ ਆਨੰਦ ਆਇਆ।

ਸੈੱਟ ’ਤੇ ਕਿਸ ਤਰ੍ਹਾਂ ਦਾ ਮਾਹੌਲ ਸੀ ਅਤੇ ਹਾਰਰ ਸੈੱਟ ਵੇਖ ਕੇ ਤੁਹਾਡਾ ਐਕਸਪ੍ਰੈਸ਼ਨ ਕਿਵੇਂ ਸੀ ?
ਸੈੱਟ ’ਤੇ ਅਸੀਂ ਬਹੁਤ ਮਸਤੀ ਕਰਦੇ ਸੀ। ਕਦੇ ਅਜਿਹਾ ਨਹੀਂ ਹੋਇਆ ਕਿ ਸੀਰੀਅਸ ਸੀਨ ਚੱਲ ਰਿਹਾ ਹੈ ਤਾਂ ਸੈੱਟ ਦਾ ਮਾਹੌਲ ਵੀ ਸੀਰੀਅਸ ਹੋਵੇ। ਹੱਸਦੇ-ਹੱਸਦੇ ਅਸੀਂ ਇਹ ਫ਼ਿਲਮ ਸ਼ੂਟ ਕੀਤੀ ਹੈ। ਅਸੀਂ ਇੰਨੇ ਚੰਗੇ ਐਕਟਰ ਹਾਂ ਕਿ ਸਾਡੀ ਡਾਇਰੈਕਟਰ ਲਈ ਬਹੁਤ ਆਸਾਨ ਹੋ ਗਿਆ ਸੀ (ਮਜ਼ਾਕੀਆ ਅੰਦਾਜ਼ ਵਿਚ)।

ਕੀ ਤੁਸੀਂ ਇਸ ਤੋਂ ਪਹਿਲਾਂ 1920 ਦੀ ਕੋਈ ਫ਼ਿਲਮ ਵੇਖੀ ਸੀ ਜਾਂ ਇੰਝ ਹੀ ਫ਼ਿਲਮ ਲਈ ਹਾਮੀ ਭਰੀ ਸੀ ?
ਮੈਂ ਕਾਫ਼ੀ ਸਮੇਂ ਤੋਂ ਹਾਰਰ ਫ਼ਿਲਮ ਵੇਖਦੀ ਆ ਰਹੀ ਹਾਂ। ਉਂਝ ਬਚਪਨ ਵਿਚ ਮੈਨੂੰ ਦੇਖਣ ਨਹੀਂ ਦਿੱਤਾ ਜਾਂਦਾ ਸੀ, ਕਿਉਂਕਿ ਮੈਂ ਬਹੁਤ ਡਰਦੀ ਸੀ ਪਰ ਜਦੋਂ ਮੈਂ ਵੇਖਣਾ ਸ਼ੁਰੂ ਕੀਤਾ ਤਾਂ ਮੈਂ ਡਰ-ਡਰ ਕੇ ਵੇਖਦੀ ਸੀ ਪਰ ਵੇਖਦੀ ਜ਼ਰੂਰ ਸੀ। ਮੈਨੂੰ ਹਾਰਰ ਵੇਖਣਾ ਚੰਗਾ ਲੱਗਦਾ ਹੈ। ਬਤੌਰ ਐਕਟਰ ਮੈਂ ਸੋਚਿਆ ਹੋਇਆ ਸੀ ਕਿ ਜ਼ਿੰਦਗੀ ਵਿਚ ਇਕ ਵਾਰ ਹਾਰਰ ਫ਼ਿਲਮ ਤਾਂ ਕਰਨੀ ਹੈ।
1920 ਵਰਗੀਆਂ ਫਿਲਮਾਂ ਨੇ ਬਾਲੀਵੁੱਡ ਵਿਚ ਹਾਰਰ ਫਿਲਮ ਵਿਚ ਇਕ ਬੈਂਚ ਮਾਰਕ ਸੈੱਟ ਕੀਤਾ ਹੋਇਆ ਹੈ, ਤਾਂ ਜਦੋਂ ਮੇਰੇ ਕੋਲ ਇਹ ਫ਼ਿਲਮ ਆਈ ਅਤੇ ਮੈਨੂੰ ਪਤਾ ਚੱਲਿਆ ਕਿ ਇਹ ਫ਼ਿਲਮ ਹੈ, ਇਹ ਨਾਂ ਹੋਵੇਗਾ ਫ਼ਿਲਮ ਦਾ ਤਾਂ ਮੈਂ ਇਸ ਲਈ ਬਹੁਤ ਉਤਸ਼ਾਹਿਤ ਸੀ ਅਤੇ ਬਸ ਮੈਂ ਹਾਂ ਕਰ ਦਿੱਤੀ।


sunita

Content Editor

Related News