ਗਿੱਪੀ ਗਰੇਵਾਲ ਨੇ ਆਪਣੀ ਨਵੀਂ ਫ਼ਿਲਮ ‘ਹਨੀਮੂਨ’ ਦਾ ਪੋਸਟਰ ਕੀਤਾ ਸਾਂਝਾ, ਇਸ ਤਾਰੀਖ਼ ਨੂੰ ਹੋਵੇਗੀ ਰਿਲੀਜ਼
Saturday, Sep 24, 2022 - 12:31 PM (IST)
ਬਾਲੀਵੁੱਡ ਡੈਸਕ- ਪੰਜਾਬ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਇਨੀਂ ਦਿਨੀਂ ਆਪਣੀਆਂ ਫ਼ਿਲਮਾਂ ਨੂੰ ਲੈ ਕੇ ਸੁਰਖੀਆਂ ’ਚ ਹਨ। ਅਦਾਕਾਰ ਪੰਜਾਬੀ ਇੰਡਸਟਰੀ ਨੂੰ ਲਗਾਤਾਰ ਦਮਦਾਰ ਫ਼ਿਲਮਾਂ ਦੇ ਰਹੇ ਹਨ। ਗਿੱਪੀ ਗਰੇਵਾਲ ਦੀ ਹਾਲ ਹੀ ’ਚ ਰਿਲੀਜ਼ ਹੋਈ ਫ਼ਿਲਮ ‘ਯਾਰ ਮੇਰਾ ਤਿਤਲੀਆਂ ਵਰਗਾ’ ਸੁਪਰਹਿੱਟ ਹੋਈ ਹੈ। ਫ਼ਿਲਮ ਨੇ ਬਾਕਸ ਆਫ਼ਿਸ ’ਤੇ ਜ਼ਬਰਦਸਤ ਕਮਾਈ ਵੀ ਕੀਤੀ ਹੈ।
ਇਹ ਵੀ ਪੜ੍ਹੋ : ਕੇਰਲ ’ਚ ਕੁੱਤੇ ਜ਼ਿੰਦਾ ਸਾੜਨ ’ਤੇ ਦੁਖੀ ਹੋਈ ਵਾਮਿਕਾ, ਕਿਹਾ- ‘ਮਨੁੱਖੀ ਆਬਾਦੀ ਵੀ ਵਧ ਰਹੀ ਹੈ, ਇਨਸਾਨਾਂ ਨੂੰ ਜ਼ਿੰਦਾ ਸਾੜੋਗੇ’
ਇਸ ਦੇ ਨਾਲ ਹੀ ਗਿੱਪੀ ਗਰੇਵਾਲ ਨੇ ਆਪਣੀ ਇਕ ਹੋਰ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ। ਅਦਾਕਾਰ ਨੇ ਇਸ ਬਾਰੇ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ ਰਾਹੀਂ ਦਿੱਤੀ ਹੈ। ਜਿਸ ’ਚ ਗਿੱਪੀ ਨੇ ਫ਼ਿਲਮ ਦਾ ਪੋਸਟਰ ਸਾਂਝਾ ਕੀਤਾ ਹੈ। ਇਹ ਫ਼ਿਲਮ ਹੈ ‘ਹਨੀਮੂਨ’, ਜੋ ਕਿ ਅਗਲੇ ਮਹੀਨੇ ਦੀ 25 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਇਸ ਦੇ ਨਾਲ ਗਿੱਪੀ ਗਰੇਵਾਲ ਨੇ ਮਜ਼ਾਕੀਆ ਕੈਪਸ਼ਨ ਵੀ ਦਿੱਤੀ ਹੈ। ਜਿਸ ’ਚ ਉਹ ਬੋਲੀ ਪਾਉਂਦੇ ਹੋਏ ਲਿਖਿਆ ਹੈ ਕਿ ‘ਵਾਰੀ ਵਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦਾ ਲੂਣ, ਮਹਿਫ਼ਲ ਤਾਂ ਸੱਜਦੀ ਜੇ ਪੂਰੀ ਫੈਮਿਲੀ ਮਨਾਵੇ ਹਨੀਮੂਨ, ਇਸ ਦੀਵਾਲੀ 25 ਅਕਤੂਬਰ ਫ਼ਿਲਮ ‘ਹਨੀਮੂਨ’ ਪਰਿਵਾਰਕ ਮਨੋਰੰਜਨ ਕਰਨ ਆ ਰਹੀ ਹੈ, ਤੁਹਾਡੇ ਨੇੜਲੇ ਸਿਨੇਮਾਘਰਾਂ ’ਚ।’
ਇਹ ਵੀ ਪੜ੍ਹੋ : ਐਸ਼ਵਰਿਆ ਰਾਏ ਦੀ ਸ਼ਾਨਦਾਰ ਲੁੱਕ ਆਈ ਸਾਹਮਣੇ, ‘ਮਿਸਿਜ਼ ਬੱਚਨ’ ਨੇ ਮੁੰਬਈ ਏਅਰਪੋਰਟ ’ਤੇ ਕੀਤੀ ਐਂਟਰੀ
ਅਦਾਕਾਰ ਗਿੱਪੀ ਗਰੇਵਾਲ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰ ਦੀ ਫ਼ਿਲਮ ‘ਯਾਰ ਮੇਰਾ ਤਿਤਲੀਆਂ ਵਰਗਾ’ ਸੁਪਰਹਿੱਟ ਹੋਈ ਹੈ। ਇਸ ਦੇ ਨਾਲ ਅਦਾਕਾਰ ਆਪਣੀ ਆਉਣ ਵਾਲੀ ਫ਼ਿਲਮੀ ‘ਕੈਰੀ ਆਨ ਜੱਟਾ 3’ ਦੀ ਸ਼ੂਟਿੰਗ ਲਈ ਲੰਡਨ ’ਚ ਹਨ। ਇਰ ਫ਼ਿਲਮ ਅਗਲੇ ਸਾਲ ਯਾਨੀ 29ਜੂਨ 2023 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ।