ਗਿੱਪੀ ਗਰੇਵਾਲ ਦਾ ਨਵਾਂ ਗੀਤ ‘ਬਾਏ ਨੇਮ’ ਰਿਲੀਜ਼ (ਵੀਡੀਓ)

Monday, Jan 31, 2022 - 12:28 PM (IST)

ਗਿੱਪੀ ਗਰੇਵਾਲ ਦਾ ਨਵਾਂ ਗੀਤ ‘ਬਾਏ ਨੇਮ’ ਰਿਲੀਜ਼ (ਵੀਡੀਓ)

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਦਾ ਨਵਾਂ ਗੀਤ ‘ਬਾਏ ਨੇਮ’ ਰਿਲੀਜ਼ ਹੋ ਗਿਆ ਹੈ। ਯੂਟਿਊਬ ’ਤੇ ਇਹ ਗੀਤ ਹੰਬਲ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਹੋਇਆ ਹੈ।

ਇਹ ਖ਼ਬਰ ਵੀ ਪੜ੍ਹੋ : ਮੁੰਬਈ ਜਾ ਕੇ ਦੇਖੋ ਕਿਸ-ਕਿਸ ਨੂੰ ਵੰਡੇ ਅਫਸਾਨਾ ਖ਼ਾਨ ਨੇ ਵਿਆਹ ਦੇ ਡੱਬੇ

‘ਬਾਏ ਨੇਮ’ ਗਿੱਪੀ ਗਰੇਵਾਲ ਦੀ ਐਲਬਮ ‘ਲਿਮਟਿਡ ਐਡੀਸ਼ਨ’ ਦਾ ਗੀਤ ਹੈ। ਇਸ ਨੂੰ ਗਿੱਪੀ ਗਰੇਵਾਲ ਨੇ ਆਵਾਜ਼ ਦਿੱਤੀ ਹੈ ਤੇ ਬੋਲ ਗੁਰੀ ਗੁਰੀ ਗਿੱਲ ਨੇ ਲਿਖੇ ਹਨ। ਸੰਗੀਤ ਵਜ਼ੀਰ ਪਾਤਰ ਦਾ ਹੈ।

ਗੀਤ ਦੀ ਵੀਡੀਓ ਟਰੂ ਰੂਟਸ ਪ੍ਰੋਡਕਸ਼ਨ ਨੇ ਬਣਾਈ ਹੈ ਤੇ ਇਸ ਨੂੰ ਡਾਇਰੈਕਟ ਹੈਰੀ ਚਾਹਲ ਨੇ ਕੀਤਾ ਹੈ। ਗੀਤ ਨੂੰ ਯੂਟਿਊਬ ’ਤੇ ਖ਼ਬਰ ਲਿਖੇ ਜਾਣ ਤਕ 9 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਸੀ।

ਦੱਸ ਦੇਈਏ ਕਿ ‘ਬਾਏ ਨੇਮ’ ਇਕ ਬੀਟ ਸੌਂਗ ਹੈ, ਜਿਸ ’ਚ ਗਿੱਪੀ ਗਰੇਵਾਲ ਦੀ ਜ਼ਬਰਦਸਤ ਲੁੱਕ ਦੇਖਣ ਨੂੰ ਮਿਲ ਰਹੀ ਹੈ। ਗੀਤ ਦੀ ਵੀਡੀਓ ’ਚ ਵੱਖ-ਵੱਖ ਇਫੈਕਟਸ ਵੀ ਦਿੱਤੇ ਗਏ ਹਨ, ਜੋ ਦੇਖਣ ’ਤੇ ਬੇਹੱਦ ਆਕਰਸ਼ਿਤ ਲੱਗਦੇ ਹਨ।

ਨੋਟ– ਇਸ ਗੀਤ ’ਤੇ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News