ਗਿੱਪੀ ਗਰੇਵਾਲ ਦਾ ਫੈਨਜ਼ ਨੂੰ ਤੋਹਫਾ, ਸਿੰਗਲ ਟਰੈਕ ਦੀ ਥਾਂ ਐਲਬਮ ਕਰਨਗੇ ਰਿਲੀਜ਼

Thursday, Jun 25, 2020 - 12:36 PM (IST)

ਗਿੱਪੀ ਗਰੇਵਾਲ ਦਾ ਫੈਨਜ਼ ਨੂੰ ਤੋਹਫਾ, ਸਿੰਗਲ ਟਰੈਕ ਦੀ ਥਾਂ ਐਲਬਮ ਕਰਨਗੇ ਰਿਲੀਜ਼

ਜਲੰਧਰ(ਬਿਊਰੋ)- ਦੇਸੀ ਰੌਕਸਟਾਰ ਯਾਨੀਕਿ ਗਿੱਪੀ ਗਰੇਵਾਲ ਫਿਲਮਾਂ ਦੇ ਨਾਲ-ਨਾਲ ਹਮੇਸ਼ਾਂ ਗਾਇਕੀ 'ਚ ਵੀ ਸਰਗਰਮ ਰਹਿੰਦੇ ਹਨ। ਗਿੱਪੀ ਆਏ ਦਿਨੀਂ ਜਿੱਥੇ ਆਪਣੀਆਂ ਫ਼ਿਲਮਾਂ ਤੇ ਸਿੰਗਲ ਟਰੈਕ ਦੀ ਅਨਾਊਂਸਮੈਂਟ ਕਰਦੇ ਹਨ ਉਥੇ ਹੀ ਗਿੱਪੀ ਨੇ ਹਾਲ ਹੀ 'ਚ ਆਪਣੀ ਨਵੀਂ ਐਲਬਮ ਦੀ ਅਨਾਊਂਸਮੈਂਟ ਇਕ ਪੋਸਟਰ ਸਾਂਝਾ ਕਰ ਕੇ ਦਿੱਤੀ ਹੈ।'ਦਿ ਮੇਨ ਮੈਨ' ਨਾਂ ਦੀ ਇਸ ਐਲਬਮ ਨੂੰ ਮਿਊਜ਼ਿਕ ਇਕਵਿੰਦਰ ਸਿੰਘ ਨੇ ਦਿੱਤਾ ਹੈ ਤੇ ਇਸ ਪੋ੍ਰਜੈਕਟ ਨੂੰ ਅੰਮ੍ਰਿਤ ਮਾਨ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ।

 

 
 
 
 
 
 
 
 
 
 
 
 
 
 

#TheMainMan #FullAlbum #comingsoon @amritmaan106 @ikwindersinghmusic @thehumblemusic

A post shared by Gippy Grewal (@gippygrewal) on Jun 23, 2020 at 8:30pm PDT

ਫੈਨਜ਼ ਵੱਲੋਂ ਗਿੱਪੀ ਗਰੇਵਾਲ ਦੀ ਫ਼ਿਲਮਾਂ ਅਤੇ ਸਿੰਗਲ ਟਰੈਕ ਵਾਂਗ ਹੀ ਇਸ ਐਲਬਮ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। ਗਿੱਪੀ ਗਰੇਵਾਲ ਨੇ ਇਸ ਤੋਂ ਪਹਿਲਾਂ ਹਾਲ ਹੀ 'ਚ ਆਪਣਾ ਗੀਤ 'ਵਿਗੜ ਗਿਆ' ਰਿਲੀਜ਼ ਕੀਤਾ ਸੀ ਤੇ ਕੁਝ ਦਿਨ ਪਹਿਲਾਂ ਗਿੱਪੀ ਨੇ ਨੀਰੂ ਬਾਜਵਾ ਨਾਲ ਆਪਣੀ ਨਵੀਂ ਫ਼ਿਲਮ 'ਪਾਣੀ ਚ ਮਧਾਣੀ' ਦੀ ਅਨਾਊਸਮੈਂਟ ਕੀਤੀ ਹੈ।'ਦਿ ਮੇਨ ਮੈਨ' ਐਲਬਮ 'ਚ ਕਿੰਨੇ ਗੀਤ ਤੇ ਕਿਸ ਤਰ੍ਹਾਂ ਦੇ ਗੀਤ ਹੋਣਗੇ ਇਸ ਬਾਰੇ ਗਿੱਪੀ ਗਰੇਵਾਲ ਨੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ ਪਰ ਸਿੰਗਲ ਟਰੈਕ ਦੇ ਇਸ ਸਮੇਂ 'ਚ ਐਲਬਮ ਰਿਲੀਜ਼ ਕਰਨਾ ਮਤਲਬ ਗਿੱਪੀ ਗਰੇਵਾਲ ਵੱਲੋਂ ਫੈਂਨਜ਼ ਨੂੰ ਕੋਈ ਖਾਸ ਤੋਹਫਾ ਹੀ ਹੋਵੇਗਾ।
 


author

Lakhan

Content Editor

Related News