ਪਿਤਾ ਦੀ ਬਰਸੀ ਮੌਕੇ ਭਾਵੁਕ ਹੋਏ ਗਿੱਪੀ ਗਰੇਵਾਲ, ਲਿਖਿਆ– ‘ਅੱਜ ਪੂਰੇ 20 ਸਾਲ ਹੋ ਗਏ...’

Thursday, Feb 16, 2023 - 11:02 AM (IST)

ਪਿਤਾ ਦੀ ਬਰਸੀ ਮੌਕੇ ਭਾਵੁਕ ਹੋਏ ਗਿੱਪੀ ਗਰੇਵਾਲ, ਲਿਖਿਆ– ‘ਅੱਜ ਪੂਰੇ 20 ਸਾਲ ਹੋ ਗਏ...’

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਦੇ ਪਿਤਾ ਦੇ ਦਿਹਾਂਤ ਨੂੰ ਅੱਜ ਪੂਰੇ 20 ਸਾਲ ਬੀਤ ਚੁੱਕੇ ਹਨ। ਪਿਤਾ ਦੀ ਬਰਸੀ ਮੌਕੇ ਗਿੱਪੀ ਗਰੇਵਾਲ ਨੇ ਭਾਵੁਕ ਪੋਸਟ ਸਾਂਝੀ ਕੀਤੀ ਹੈ।

PunjabKesari

ਪਿਤਾ ਦੀ ਤਸਵੀਰ ਸਾਂਝੀ ਕਰਦਿਆਂ ਗਿੱਪੀ ਗਰੇਵਾਲ ਨੇ ਲਿਖਿਆ, ‘‘ਅੱਜ ਪੂਰੇ 20 ਸਾਲ ਹੋ ਗਏ ਤੁਹਾਡੇ ਤੋਂ ਬਿਨਾਂ, ਮਿਸ ਯੂ ਡੈਡ।’’

PunjabKesari

ਦੱਸ ਦੇਈਏ ਕਿ ਗਿੱਪੀ ਗਰੇਵਾਲ ਦੀ ਪੋਸਟ ’ਤੇ ਪੰਜਾਬੀ ਕਲਾਕਾਰਾਂ ਦੀਆਂ ਪ੍ਰਤੀਕਿਰਿਆਵਾਂ ਵੀ ਸਾਹਮਣੇ ਆ ਰਹੀਆਂ ਹਨ।

ਇਹ ਖ਼ਬਰ ਵੀ ਪੜ੍ਹੋ : ਜੱਸੀ ਜਸਰਾਜ ਨੇ ਤਸਵੀਰਾਂ ਸਾਂਝੀਆਂ ਕਰ ਬੀ ਪਰਾਕ ਦੀ ਕੀਤੀ ਰੱਜ ਕੇ ਤਾਰੀਫ਼, ਲਿਖਿਆ ਖ਼ਾਸ ਸੁਨੇਹਾ

ਧੀਰਜ ਕੁਮਾਰ ਨੇ ਲਿਖਿਆ, ‘‘ਵੀਰੇ ਫਾਦਰ ਸਾਬ੍ਹ ਜਿਥੇ ਵੀ ਹੋਣੇ, ਬਹੁਤ ਮਾਣ ਮਹਿਸੂਸ ਕਰਦੇ ਹੋਣਗੇ। ਉਹ ਤੁਹਾਡੇ ’ਤੇ ਭਰੋਸਾ ਕਰਦੇ ਸੀ ਤੇ ਤੁਸੀਂ ਉਨ੍ਹਾਂ ਦੇ ਭਰੋਸੇ ਨੂੰ ਕਦੇ ਟੁੱਟਣ ਨਹੀਂ ਦਿੱਤਾ।’’

PunjabKesari

ਉਥੇ ਮਿਸ ਪੂਜਾ, ਨਰੇਸ਼ ਕਥੂਰੀਆ ਤੇ ਜੋਬਨ ਸੰਧੂ ਨੇ ਹੱਥ ਜੋੜਦਿਆਂ ਦੀਆਂ ਇਮੋਜੀਜ਼ ਸਾਂਝੀਆਂ ਕੀਤੀਆਂ ਹਨ।

PunjabKesari

ਗਿੱਪੀ ਗਰੇਵਾਲ ਦੇ ਕੰਮਕਾਜ ਦੀ ਗੱਲ ਕਰੀਏ ਤਾਂ 8 ਮਾਰਚ ਨੂੰ ਗਿੱਪੀ ਦੀ ਫ਼ਿਲਮ ‘ਮਿੱਤਰਾਂ ਦਾ ਨਾਂ ਚੱਲਦਾ’ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਨੂੰ ਪੰਕਜ ਬੱਤਰਾ ਨੇ ਡਾਇਰੈਕਟ ਕੀਤਾ ਹੈ, ਜਿਸ ਨੂੰ ਜ਼ੀ ਸਟੂਡੀਓਜ਼ ਤੇ ਪੰਕਜ ਬੱਤਰਾ ਵਲੋਂ ਮਿਲ ਕੇ ਪ੍ਰੋਡਿਊਸ ਕੀਤਾ ਗਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News