ਫ਼ਿਲਮ ਉਦਯੋਗ ''ਚ ਗਿੱਪੀ ਗਰੇਵਾਲ ਨੇ ਪੂਰੇ ਕੀਤੇ 10 ਸਾਲ, ਸਾਂਝੀ ਕੀਤੀ ਸਫ਼ਰ ਦੀ ਝਲਕ
Friday, Jul 17, 2020 - 03:28 PM (IST)

ਜਲੰਧਰ (ਵੈੱਬ ਡੈਸਕ) : ਪੰਜਾਬੀ ਫ਼ਿਲਮ ਉਦਯੋਗ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਅੱਜ ਚਮਕਦਾ ਸਿਤਾਰਾ ਹੈ। ਉਨ੍ਹਾਂ ਨੇ ਇੱਕ ਗਾਇਕ ਵਜੋਂ ਪੰਜਾਬੀ ਮਨੋਰੰਜਨ ਜਗਤ 'ਚ ਖ਼ਾਸ ਮੁਕਾਮ ਹਾਸਲ ਕੀਤਾ ਹੈ, ਜਿਸ ਤੋਂ ਉਹ ਹੌਲੀ-ਹੌਲੀ ਪ੍ਰਸਿੱਧ ਅਦਾਕਾਰ ਬਣ ਗਿਆ। ਦੱਸ ਦਈਏ ਕਿ 10 ਸਾਲ ਪਹਿਲਾਂ 16 ਜੁਲਾਈ 2010 ਨੂੰ ਗਿੱਪੀ ਗਰੇਵਾਲ ਨੇ ਆਪਣੀ ਪਹਿਲੀ ਫ਼ਿਲਮ 'ਮੇਲ ਕਰਾਦੇ ਰੱਬਾ' ਨਾਲ ਵੱਡੇ ਪਰਦੇ 'ਤੇ ਕਦਮ ਰੱਖਿਆ ਸੀ।
ਹਾਲਾਂਕਿ ਉਨ੍ਹਾਂ ਨੇ ਇਸ ਫ਼ਿਲਮ 'ਚ ਇੱਕ ਨੈਗਟਿਵ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਆਪਣੇ ਪ੍ਰਦਰਸ਼ਨ ਨਾਲ ਲੋਕਾਂ ਦੇ ਦਿਲਾਂ 'ਤੇ ਆਪਣੀ ਛਾਪ ਛੱਡੀ। ਹੁਣ ਕੱਲ੍ਹ ਉਨ੍ਹਾਂ ਨੇ ਪਾਲੀਵੁੱਡ 'ਚ ਆਪਣਾ ਇੱਕ ਦਹਾਕਾ ਪੂਰਾ ਕੀਤਾ। ਗਿੱਪੀ ਗਰੇਵਾਲ ਇਸ ਮੌਕੇ ਭਾਵੁਕ ਹੋ ਗਏ ਅਤੇ ਉਨ੍ਹਾਂ ਨੇ ਹਰ ਇੱਕ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਦੀ ਇਸ ਯਾਤਰਾ 'ਚ ਉਨ੍ਹਾਂ ਦਾ ਪੂਰਾ ਸਾਥ ਦਿੱਤਾ।
'ਮੇਲ ਕਰਾਦੇ ਰੱਬਾ' ਤੋਂ 'ਡਾਕਾ' ਤੱਕ ਆਪਣੀਆਂ ਫ਼ਿਲਮਾਂ ਦੀ ਵੀਡੀਓ ਕਲਿੱਪ ਸਾਂਝੀ ਕਰਦਿਆਂ ਗਿੱਪੀ ਗਰੇਵਾਲ ਨੇ ਲਿਖਿਆ “ਵਾਹਿਗੁਰੂ ਦੀ ਕਿਰਪਾ ਨਾਲ ਅੱਜ 10 ਸਾਲ ਹੋ ਗਏ। 16 ਜੁਲਾਈ 2010 ਨੂੰ ਰਿਲੀਜ਼ ਹੋਈ ਸੀ ਪਹਿਲੀ ਫ਼ਿਲਮ 'ਮੇਲ ਕਾਰਮੇਲ ਕਰਾਦੇ ਰੱਬਾ' @Navaniatsingh @jimmysheirgill @neerubajwa @kumartaurani @tips @rajan_batrashowbiz @dirarajrattan ਅਤੇ 'ਮੇਲ ਕਰਾਦੇ ਰੱਬਾ' ਦੀ ਪੂਰੀ ਟੀਮ, ਸਭ ਤੋਂ ਵੱਧ ਤੁਹਾਡਾ ਸਾਰਿਆਂ ਦਾ ਧੰਨਵਾਦ, ਜਿਨ੍ਹਾਂ ਨੇ ਇੰਨਾਂ ਪਿਆਰ ਦਿੱਤਾ।''
Ready for Pitthu Garam 👌 Kis kis ne khediya...? #gippygrewal #shindagrewal #ekomgrewal
A post shared by Gippy Grewal (@gippygrewal) on Jul 13, 2020 at 8:13pm PDT
ਇਸ ਮੌਕੇ ਗਿੱਪੀ ਗਰੇਵਾਲ ਨੂੰ ਵਧਾਈਆਂ ਦੇ ਵੀ ਕਾਫ਼ੀ ਮੈਸੇਜ ਆ ਰਹੇ ਹਨ। ਇਸ ਦੌਰਾਨ ਗਿੱਪੀ ਗਰੇਵਾਲ ਨੇ ਆਪਣੀ ਅਗਲੀ ਫ਼ਿਲਮ 'ਪਾਣੀ 'ਚ ਮਧਾਨੀ' ਦਾ ਐਲਾਨ ਵੀ ਕੀਤਾ ਹੈ। ਇਸ ਫ਼ਿਲਮ 'ਚ ਗਿੱਪੀ ਗਰੇਵਾਲ ਦੀ ਜੋੜੀ ਨੀਰੂ ਬਾਜਵਾ ਨਾਲ ਬਣੇਗੀ। ਫ਼ਿਲਮ 'ਪਾਣੀ 'ਚ ਮਧਾਨੀ' ਅਗਲੇ ਸਾਲ 12 ਫਰਵਰੀ ਨੂੰ ਰਿਲੀਜ਼ ਹੋਵੇਗੀ।
Happy Mother’s Day 🙏 #MomDad Mere Birthday wale din di photo.
A post shared by Gippy Grewal (@gippygrewal) on May 10, 2020 at 7:47am PDT