ਹਿਨਾ ਖਾਨ ਦੇ ਕੈਂਸਰ ਬਾਰੇ ਗਿੱਪੀ ਦਾ ਵੱਡਾ ਬਿਆਨ, ਕਿਹਾ- ਬਹੁਤ ਹੀ...

Friday, Sep 20, 2024 - 03:26 PM (IST)

ਹਿਨਾ ਖਾਨ ਦੇ ਕੈਂਸਰ ਬਾਰੇ ਗਿੱਪੀ ਦਾ ਵੱਡਾ ਬਿਆਨ, ਕਿਹਾ- ਬਹੁਤ ਹੀ...

ਮੁੰਬਈ- 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਫੇਮ ਅਦਾਕਾਰਾ ਹਿਨਾ ਖਾਨ ਸਟੇਜ 3 ਬ੍ਰੈਸਟ ਕੈਂਸਰ ਨਾਲ ਜੂਝ ਰਹੀ ਹੈ। ਅਦਾਕਾਰਾ ਨੇ ਕੁਝ ਮਹੀਨੇ ਪਹਿਲਾਂ ਹੀ ਆਪਣੀ ਬੀਮਾਰੀ ਬਾਰੇ ਦੱਸਿਆ ਸੀ। ਇਹ ਖਬਰ ਉਨ੍ਹਾਂ ਦੇ ਪ੍ਰਸ਼ੰਸਕਾਂ, ਦੋਸਤਾਂ ਅਤੇ ਸਹਿ-ਅਦਾਕਾਰਾਂ ਲਈ ਕਾਫੀ ਹੈਰਾਨ ਕਰਨ ਵਾਲੀ ਸੀ। ਜਿਵੇਂ ਹੀ ਇਹ ਖਬਰ ਸਾਹਮਣੇ ਆਈ, ਪ੍ਰਸ਼ੰਸਕਾਂ ਤੋਂ ਲੈ ਕੇ ਟੀਵੀ ਇੰਡਸਟਰੀ ਦੇ ਸਿਤਾਰਿਆਂ ਤੱਕ ਸਾਰਿਆਂ ਨੇ ਉਸ ਦਾ ਹੌਸਲਾ ਵਧਾਇਆ ਅਤੇ ਉਸ ਦੇ ਜਲਦੀ ਠੀਕ ਹੋਣ ਦੀ ਦੁਆ ਵੀ ਕੀਤੀ। ਅਦਾਕਾਰਾ ਨੇ ਗਿੱਪੀ ਗਰੇਵਾਲ ਨਾਲ ਪੰਜਾਬੀ ਸਿਨੇਮਾ ਵਿਚ ਡੈਬਿਊ ਵੀ ਕੀਤਾ। ਹਿਨਾ ਦੀ ਪਹਿਲੀ ਪੰਜਾਬੀ ਫ਼ਿਲਮ ‘ਸ਼ਿੰਦਾ ਸ਼ਿੰਦਾ ਨੋ ਪਾਪਾ’ਸੀ।ਇਸ ਫਿਲਮ ਵਿਚ ਹਿਨਾ ਅਤੇ ਗਿੱਪੀ ਦੀ ਕੈਮਿਸਟਰੀ ਨੂੰ ਕਾਫੀ ਪਸੰਦ ਕੀਤਾ ਗਿਆ। ਹੁਣ ਜਦੋਂ ਹਿਨਾ ਖਾਨ ਕੈਂਸਰ ਨਾਲ ਲੜ ਰਹੀ ਹੈ, ਤਾਂ ਗਿੱਪੀ ਨੇ ਇਕ ਵੱਡੀ ਗੱਲ ਦਾ ਖੁਲਾਸਾ ਕੀਤਾ ਹੈ। ਆਓ ਜਾਣਦੇ ਹਾਂ ਗਿੱਪੀ ਨੇ ਹਿਨਾ ਬਾਰੇ ਕੀ ਕਿਹਾ ਹੈ।

ਇਹ ਖ਼ਬਰ ਵੀ ਪੜ੍ਹੋ -19 ਹਜ਼ਾਰ 'ਚ ਵਿੱਕੀਆਂ ਦਿਲਜੀਤ ਦੋਸਾਂਝ ਦੇ ਸ਼ੋਅ ਦੀਆਂ ਟਿਕਟਾਂ, ਗੁਰਦਾਸ ਮਾਨ ਬੋਲੇ- ਆਰਟਿਸ.....

ਗੱਲਬਾਤ ਦੌਰਾਨ ਗਿੱਪੀ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੇ ਹਿਨਾ ਨਾਲ ਰਿਸ਼ਤਾ ਬਹੁਤ ਚੰਗਾ ਹੈ। ਉਨ੍ਹਾਂ ਦੋਵਾਂ ਦੀ ਇਕੱਠਿਆਂ ਪਹਿਲੀ ਪੰਜਾਬੀ ਫ਼ਿਲਮ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ਸੁਪਰਹਿੱਟ ਫ਼ਿਲਮ ਰਹੀ। ਗਿੱਪੀ ਗਰੇਵਾਲ ਨੇ ਦੱਸਿਆ ਕਿ ਜਦੋਂ ਉਹ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ਫ਼ਿਲਮ ਦੀ ਪਰਮੋਸ਼ਨ ਕਰ ਰਹੇ ਸਨ, ਉਸ ਸਮੇਂ ਹਿਨਾ ਖਾਨ ਨੂੰ ਪਤਾ ਸੀ ਕਿ ਉਸਨੂੰ ਬ੍ਰੈਸਟ ਕੈਂਸਰ ਹੈ। ਪਰ ਉਸ ਨੇ ਇਸ ਗੱਲ ਨੂੰ ਆਪਣੇ ਤੱਕ ਹੀ ਰੱਖਿਆ ਤੇ ਕਿਸੇ ਨਾਲ ਸਾਂਝੀ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਮੈਨੂੰ ਵੀ ਹਿਨਾ ਦੀ ਪੋਸਟ ਤੋਂ ਹੀ ਉਸਦੇ ਕੈਂਸਰ ਬਾਰੇ ਪਤਾ ਲੱਗਿਆ। ਇਸ ਦੇ ਨਾਲ ਹੀ ਗਿੱਪੀ ਨੇ ਕਿਹਾ ਕਿ ਹਿਨਾ ਬਹੁਤ ਹੀ ਮਜ਼ਬੂਤ ਔਰਤ ਹੈ। ਉਸ ਵਿਚ ਬਹੁਤ ਹੌਂਸਲਾ ਹੈ। ਇਸ ਹੌਂਸਲੇ ਤੇ ਮਜ਼ਬੂਤ ਸਖ਼ਸ਼ੀਅਤ ਕਰਕੇ ਹੀ ਉਹ ਕੈਂਸਰ ਵਰਗੀ ਜਾਨਲੇਵਾ ਬਿਮਾਰੀ ਤੋਂ ਘਬਰਾਈ ਨਹੀਂ, ਸਗੋਂ ਇਸ ਨਾਲ ਲੜੀ। ਉਂਝ ਵੀ ਉਨ੍ਹਾਂ ਨਾਲ ਗੱਲਬਾਤ ਕਰਕੇ ਬਹੁਤ ਹੌਸਲਾ ਅਤੇ ਸਕਾਰਾਤਮਤਾ ਮਿਲਦੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News