ਦਿਲਜੀਤ ਦੋਸਾਂਝ ਨੂੰ ਮਿਲੀ ਧਮਕੀ, ਕਿਹਾ- ਅੱਜ ਦਿਖਾਵਾਂਗੇ ਤੈਨੂੰ ਪੂਰੀ ਫ਼ਿਲਮ
Sunday, Dec 08, 2024 - 12:02 PM (IST)
ਐਂਟਰਟੇਨਮੈਂਟ ਡੈਸਕ - ਬਜਰੰਗ ਦਲ ਨੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਦਰਅਸਲ, ਅੱਜ ਯਾਨੀ 8 ਦਸੰਬਰ ਨੂੰ ਦਿਲਜੀਤ ਦਾ ਕੰਸਰਟ ਮੱਧ ਪ੍ਰਦੇਸ਼ ਦੇ ਇੰਦੌਰ 'ਚ ਹੋਣ ਜਾ ਰਿਹਾ ਹੈ। ਬਜਰੰਗ ਦਲ ਨੇ ਇਸ ਕੰਸਰਟ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮੈਂਬਰ ਯਸ਼ ਬਚਾਨੀ ਨੇ ਕਿਹਾ ਕਿ ਬਜਰੰਗ ਦਲ ਇਸ ਸਮਾਰੋਹ ਖ਼ਿਲਾਫ਼ ਸੜਕਾਂ 'ਤੇ ਉਤਰ ਸਕਦਾ ਹੈ। ਬਜਰੰਗ ਦਲ ਕੰਸਰਟ ਦੌਰਾਨ ਸ਼ਰਾਬ ਅਤੇ ਮੀਟ ਪਰੋਸਣ ਦਾ ਵਿਰੋਧ ਕਰ ਸਕਦਾ ਹੈ ਅਤੇ ਇਸ ਦਾ ਵਿਰੋਧ ਕਰੇਗਾ।
ਇਹ ਵੀ ਪੜ੍ਹੋ- ਹੁਣ ਇਸ ਪ੍ਰਸਿੱਧ ਅਦਾਕਾਰਾ ਦੀ ਵਿਗੜੀ ਸਿਹਤ, ਤੁਰਨਾ ਵੀ ਹੋਇਆ ਔਖਾ
ਯਸ਼ ਬਚਾਨੀ ਨੇ ਦੱਸਿਆ ਕਿ ਬਜਰੰਗ ਦਲ ਨੂੰ ਸੂਚਨਾ ਮਿਲੀ ਹੈ ਕਿ ਇਹ ਪ੍ਰੋਗਰਾਮ ਇੰਦੌਰ 'ਚ ਕਰਵਾਇਆ ਜਾ ਰਿਹਾ ਹੈ, ਜਿੱਥੇ ਲੋਕਾਂ ਨੂੰ ਖੁੱਲ੍ਹੇ 'ਚ ਸ਼ਰਾਬ ਅਤੇ ਮੀਟ ਪਰੋਸਿਆ ਜਾਵੇਗਾ। ਅਸੀਂ ਵੀ ਇਸੇ ਦੀ ਜਾਂਚ ਕਰਨ ਆਏ ਹਾਂ। ਇੱਥੇ ਇਹ ਦੇਖਣ ਆਏ ਹਨ ਕਿ ਕੀ ਪੁਲਸ ਪ੍ਰਸ਼ਾਸਨ ਨੇ ਔਰਤਾਂ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹਨ? ਅਸੀਂ ਇਸ ਗੱਲ ਤੋਂ ਵੀ ਸੁਚੇਤ ਹਾਂ ਕਿ ਇੱਥੇ ਲਵ ਜੇਹਾਦ ਵਰਗੀਆਂ ਘਟਨਾਵਾਂ ਵਾਪਰ ਰਹੀਆਂ ਹਨ। ਅਸੀਂ ਸ਼ਹਿਰ 'ਚ ਸੱਭਿਆਚਾਰ ਨੂੰ ਬਚਾਉਣ ਲਈ ਸ਼ਰਾਬ ਅਤੇ ਮੀਟ ਦੀ ਸੇਵਾ ਦਾ ਵਿਰੋਧ ਕਰਦੇ ਹਾਂ। ਬਜਰੰਗ ਦਲ ਇਸ ਪ੍ਰੋਗਰਾਮ ਦਾ ਵਿਰੋਧ ਕਰ ਰਿਹਾ ਹੈ। ਅਸੀਂ ਤੁਹਾਨੂੰ ਜਲਦੀ ਹੀ ਆਪਣੇ ਫੈਸਲੇ ਬਾਰੇ ਵੀ ਸੂਚਿਤ ਕਰਾਂਗੇ।
ਦੱਸ ਦੇਈਏ ਕਿ ਸ਼ਨੀਵਾਰ ਨੂੰ ਬਜਰੰਗ ਦਲ ਦੇ ਮੈਂਬਰ ਜੈ ਜੈ ਸ਼੍ਰੀ ਰਾਮ ਅਤੇ ਦੇਸ਼ ਕੇ ਬਾਲ, ਬਜਰੰਗ ਦਲ ਦੇ ਨਾਅਰੇ ਲਗਾ ਰਹੇ ਸਨ। ਬਜਰੰਗ ਦਲ ਦੇ ਇਕ ਮੈਂਬਰ ਨੇ ਕਿਹਾ ਕਿ ਇਹ ਬਜਰੰਗ ਦਲ ਦਾ ਟ੍ਰੇਲਰ ਸੀ, ਅਸੀਂ ਐਤਵਾਰ ਨੂੰ ਪੂਰੀ ਫ਼ਿਲਮ ਦਿਖਾਵਾਂਗੇ। ਇਸ ਤੋਂ ਪਹਿਲਾਂ ਸੂਬੇ ਦੇ ਆਬਕਾਰੀ ਵਿਭਾਗ ਨੇ ਵੀ ਪ੍ਰਸ਼ਾਸਨ ਵੱਲੋਂ ਪੁਣੇ 'ਚ ਪ੍ਰੋਗਰਾਮ 'ਚ ਸ਼ਰਾਬ ਪਰੋਸਣ ਦੀ ਦਿੱਤੀ ਗਈ ਇਜਾਜ਼ਤ ਵਾਪਸ ਲੈ ਲਈ ਸੀ। ਐੱਨ. ਸੀ. ਪੀ. ਦੇ ਸੀਨੀਅਰ ਨੇਤਾ ਚੰਦਰਕਾਂਤ ਪਾਟਿਲ ਅਤੇ ਸਥਾਨਕ ਸੰਗਠਨਾਂ ਦੇ ਵਿਰੋਧ ਦੇ ਦੌਰਾਨ ਪ੍ਰਸ਼ਾਸਨ ਨੇ ਇਜਾਜ਼ਤ ਵਾਪਸ ਲੈ ਲਈ ਸੀ, ਜਿਸ ਤੋਂ ਬਾਅਦ ਸਮਾਗਮ 'ਚ ਸ਼ਰਾਬ ਪਰੋਸਣ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ।
ਇਹ ਵੀ ਪੜ੍ਹੋ- ਮਰਹੂਮ ਸਿੱਧੂ ਮੂਸੇਵਾਲਾ ਨਾਲ ਜੁੜੀ ਵੱਡੀ ਖ਼ਬਰ, ਦੋਸਤ 'ਤੇ ਹੀ ਦਰਜ ਕਰਵਾ 'ਤੀ FIR
ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਦੇ ਪ੍ਰੋਗਰਾਮ ਤੋਂ ਪਹਿਲਾਂ ਇੰਦੌਰ ਪੁਲਸ ਨੇ 2 ਲੋਕਾਂ ਨੂੰ ਬਲੈਕ ਟਿਕਟਾਂ ਵੇਚਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮ ਬਲੈਕ ਟਿਕਟਾਂ ਵੇਚ ਰਹੇ ਸਨ। ਇਨ੍ਹਾਂ ਲੋਕਾਂ ਨੇ ਆਨਲਾਈਨ ਟਿਕਟ ਖਰੀਦੀ ਸੀ ਅਤੇ 10,000 ਰੁਪਏ 'ਚ ਵੇਚ ਰਹੇ ਸਨ। ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਦਿਲਜੀਤ ਦੋਸਾਂਝ ਦਾ ਕੰਸਰਟ ਬੈਂਗਲੁਰੂ 'ਚ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e