ਨਹੀਂ ਟਲਿਆ ਦੋਸਾਂਝਾਵਾਲਾ, ਗਾ ਕੇ ਹੀ ਹਟਿਆ ''ਪਟਿਆਲਾ ਪੈੱਗ'' ਤੇ ''ਪੰਜ ਤਾਰਾ''
Sunday, Dec 15, 2024 - 10:53 AM (IST)
ਚੰਡੀਗੜ੍ਹ : ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਸੈਕਟਰ 34 ਵਿਚ ਲਾਈਵ ਸ਼ੋਅ ਦੌਰਾਨ ਉਨ੍ਹਾਂ ਦੇ ਹਜ਼ਾਰਾਂ ਸਮਰਥਕ ਦੋਸਾਂਝਾਵਾਲਾ ਦੀ ਆਵਾਜ਼ ਨੂੰ ਸੁਣਨ ਆਏ। ਇਸ ਮੌਕੇ ਉਨ੍ਹਾਂ ਦੇ ਸਮਰਥਕਾਂ ਦੇ ਹੱਥਾਂ ਵਿਚ ਦਿਲਜੀਤ ਦੇ ਪੋਸਟਰ ਫੜੇ ਹੋਏ ਸਨ। ਕਈ ਸਮਰਥਕ ਤਾਂ ਚਿੱਟਾ ਕੁੜਤਾ ਅਤੇ ਚਿੱਟਾ ਚਾਦਰਾ ਲਗਾ ਕੇ ਦਿਲਜੀਤ ਨੂੰ ਸੁਣਨ ਆਏ। 8 ਵਜੇ ਦੇ ਕਰੀਬ ਦਿਲਜੀਤ ਦੁਸਾਂਝ ਸਟੇਜ ’ਤੇ ਆਏ। ਸਟੇਜ ’ਤੇ ਆਉਂਦੇ ਸਾਰੇ ਹੀ ਦਿਲਜੀਤ ਦੁਸਾਂਝ ਨੇ ਕਿਹਾ ‘ਓਏ ਪੰਜਾਬੀ ਆ ਗਏ’।
ਇਹ ਵੀ ਪੜ੍ਹੋ - ਲਾਈਵ ਕੰਸਰਟ 'ਚ ਦਿਲਜੀਤ ਦੋਸਾਂਝ ਦੇ ਬੋਲ, ਕਿਹਾ- 'ਜੇ ਸਾਲਾ ਨਹੀਂ ਝੁਕੇਗਾ ਤਾਂ ਜੀਜਾ ਕਿਵੇਂ ਝੁਕ ਜਾਵੇਗਾ'
ਦਿਲਜੀਤ ਦੇ ਇਸ ਸ਼ੋਅ ਨੂੰ ਲੈ ਕੇ ਵਿਦੇਸ਼ਾਂ ਤੋਂ ਕਈ ਐੱਨ. ਆਰ. ਆਈ. ਵੀ ਉਚੇਚੇ ਤੌਰ ’ਤੇ ਪਹੁੰਚੇ ਹਨ। ਇਸ ਨਾਲ-ਨਾਲ ‘ਪੁਸ਼ਪਾ’ ਫ਼ਿਲਮ ਦਾ ਡਾਇਲਾਗ ਬੋਲਿਆ, ''ਝੁਕੇਗਾ ਨਹੀਂ ਸਾਲਾ। ਉਨ੍ਹਾਂ ਨੇ ਕਿਹਾ ਕਿ ਜਦ ਸਾਲਾ ਨਹੀਂ ਝੁਕੇਗਾ ਤਾਂ ਜੀਜਾ ਕਿੱਥੇ ਝੁਕ ਜਾਵੇਗਾ।'' ਦਿਲਜੀਤ ਨੇ ਸਟੇਜ ’ਤੇ ਪੁੱਜਦੇ ਹੀ ਭੀੜ ਨੂੰ ‘ਪੰਜਾਬੀ’ ਕਹਿ ਕੇ ਸੰਬੋਧਨ ਕੀਤਾ। ਦਿਲਜੀਤ ਨੇ ਵਰਲਡ ਚੈੱਸ ਚੈਂਪੀਅਨ ਡੀ ਗੁਕੇਸ਼ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਵਰਲਡ ਚੈੱਸ ਚੈਂਪੀਅਨ ਦੇ ਰਾਹ ’ਚ ਕਈ ਮੁਸੀਬਤਾਂ ਆਈਆਂ ਤੇ ਉਨ੍ਹਾਂ ਨੂੰ ਵੀ ਕਈ ਮੁਸੀਬਤਾਂ ਦਾ ਸਾਹਮਣਾ ਹਰ ਰੋਜ਼ ਕਰਨਾ ਪੈਂਦਾ ਹੈ।
ਇਹ ਵੀ ਪੜ੍ਹੋ- ਇੰਦੌਰ 'ਚ ਦਿਲਜੀਤ ਦੇ ਸ਼ੋਅ ਨੂੰ ਲੈ ਕੇ ਹੋ ਗਈ ਲਾ ਲਾ ਲਾ ਲਾ...,ਸਿੱਖ ਭਾਈਚਾਰੇ ਨੇ ਪ੍ਰਗਟਾਈ ਚਿੰਤਾ
ਪ੍ਰੋਗਰਾਮ ’ਚ ਪੁੱਜਣ ਲਈ ਤਿੰਨ ਰਾਹਾਂ ਤੋਂ ਐਂਟਰੀ ਦਿੱਤੀ ਗਈ ਤੇ ਉਨ੍ਹਾਂ ਦੇ ਵਾਹਨ ਖੜ੍ਹੇ ਕਰਨ ਲਈ ਪੰਜ ਥਾਵਾਂ ’ਤੇ ਪਾਰਕਿੰਗ ਦੀ ਵਿਵਸਥਾ ਕੀਤੀ ਗਈ। ਲੋਕਾਂ ਨੂੰ ਪਾਰਕਿੰਗ ਤੱਕ ਪੁੱਜਣ ’ਚ ਪਰੇਸ਼ਾਨੀ ਨਾ ਆਵੇ, ਇਸ ਲਈ ਤਿੰਨ ਰਾਹਾਂ ’ਤੇ ਕਿਊਆਰ ਕੋਡ ਲਾਏ ਗਏ। ਉਨ੍ਹਾਂ ਨੂੰ ਸਕੈਨ ਕਰਨ ਨਾਲ ਪਾਰਕਿੰਗ ਦੀ ਲੋਕੇਸ਼ਨ ਮਿਲ ਰਹੀ ਸੀ। ਪਾਰਕਿੰਗ ਤੋਂ ਪ੍ਰੋਗਰਾਮ ਵਾਲੀ ਥਾਂ ਤੱਕ ਜਾਣ ਲਈ ਸ਼ਟਲ ਬੱਸ ਸਰਵਿਸ ਦੀ ਸਹੂਲਤ ਦਿੱਤੀ ਗਈ।
ਇਹ ਵੀ ਪੜ੍ਹੋ - ਨਹੀਂ ਟਲਿਆ ਦਿਲਜੀਤ ਦੋਸਾਂਝ, ਬਾਲ ਸੁਰੱਖਿਆ ਕਮਿਸ਼ਨ ਦੀ ਨਹੀਂ ਮੰਨੀ ਗੱਲ
ਪੁਲਸ ਨੇ ਜਾਂਚ ਇੰਨੀ ਸਖ਼ਤ ਕੀਤੀ ਸੀ ਕਿ ਬਿਨਾਂ ਟਿਕਟ ਕੋਈ ਵੀ ਵਿਅਕਤੀ ਪ੍ਰੋਗਰਾਮ ਵਾਲੀ ਥਾਂ ਦੇ ਗੇਟ ਤੱਕ ਵੀ ਨਹੀਂ ਪੁੱਜ ਸਕਿਆ। ਗੇਟ ਤੋਂ ਲਗਪਗ 200 ਮੀਟਰ ਪਹਿਲਾਂ ਹੀ ਪੁਲਸ ਟੀਮ ਤਾਇਨਾਤ ਕੀਤੀ ਗਈ ਸੀ, ਜਿਸ ਕੋਲ ਟਿਕਟ ਨਹੀਂ ਸੀ, ਉਨ੍ਹਾਂ ਨੂੰ ਉਥੋਂ ਵਾਪਸ ਭੇਜ ਦਿੱਤਾ ਜਾ ਰਿਹਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।