ਪ੍ਰਸ਼ਾਸਨ ਨੇ ਦਿਲਜੀਤ ਦੇ ਚੰਡੀਗੜ੍ਹ ਸ਼ੋਅ ਸੰਬੰਧੀ ਪ੍ਰਬੰਧਕਾਂ ਨੂੰ ਭੇਜਿਆ ਨੋਟਿਸ, ਕਿਹਾ..

Wednesday, Dec 18, 2024 - 02:56 PM (IST)

ਚੰਡੀਗੜ੍ਹ-  ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਚੰਡੀਗੜ੍ਹ ’ਚ ਕੀਤਾ ਗਿਆ ਕੰਸਰਟ ਲਗਾਤਾਰ ਵਿਵਾਦਾਂ ’ਚ ਚੱਲ ਰਿਹਾ ਹੈ। ਹੁਣ ਇਸ ਸਬੰਧੀ ਚੰਡੀਗੜ੍ਹ ਪ੍ਰਸ਼ਾਸਨ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਜਵਾਬ ਵੀ ਦਾਖਲ ਕੀਤਾ ਹੈ।ਦਰਅਸਲ ਹਾਈਕੋਰਟ ’ਚ ਚੰਡੀਗੜ੍ਹ ਪ੍ਰਸ਼ਾਸਨ ਨੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਚੰਡੀਗੜ੍ਹ ’ਚ ਹੋਏ ਸ਼ੋਅ ਨੂੰ ਲੈ ਕੇ ਕਿਹਾ ਕਿ ਰਾਤ ਸਮੇਂ ਆਵਾਜ਼ ਪ੍ਰਦੂਸ਼ਣ ਦੇ ਨਿਰਧਾਰਤ ਮਾਪਦੰਡਾਂ ਦੀ ਉਲੰਘਣਾ ਕੀਤੀ ਗਈ। ਜਿਸ ਦੇ ਚੱਲਦੇ ਉਨ੍ਹਾਂ ਨੇ ਸ਼ੋਅ ਦੇ ਪ੍ਰਬੰਧਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। 

ਇਹ ਵੀ ਪੜ੍ਹੋ- ਸੰਧਿਆ ਥੀਏਟਰ ਮਾਮਲਾ: 8 ਸਾਲਾ ਬੱਚੇ ਦੀ ਹਾਲਤ ਗੰਭੀਰ, ਮਾਂ ਦੀ ਹੋ ਗਈ ਸੀ ਮੌਤ

ਚੰਡੀਗੜ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪੂਰੇ ਸ਼ੋਅ ਦਰਮਿਆਨ ਆਵਾਜ਼ 75 ਡੇਸਿਬਲ ਤੋਂ ਜਿਆਦਾ ਰਹੀ ਹੈ। ਦੂਜੇ ਪਾਸੇ ਇਸ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇਸ ਰਿਕਾਰਡ ਸਬੰਧੀ ਜਾਣਕਾਰੀ ਲੈਂਦੇ ਹੋਏ ਸੁਣਵਾਈ ਨੂੰ ਜਨਵਰੀ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਉੱਥੇ ਹੀ ਦੂਜੇ ਪਾਸੇ ਪੰਜਾਬ ਗਾਇਕ ਨੇ ਬੀਤੇ ਦਿਨ ਸੋਸ਼ਲ ਮੀਡੀਆ ਐਕਸ ’ਤੇ ਭਾਰਤ ’ਚ ਸ਼ੋਅ ਨਾ ਕਰਨ ਵਾਲੇ ਬਿਆਨ ’ਤੇ ਸਪਸ਼ਟੀਕਰਨ ਨੂੰ ਲੈ ਕੇ ਕਿਹਾ ਸੀ ਕਿ ਉਨ੍ਹਾਂ ਦੀਆਂ ਟਿੱਪਣੀਆਂ ਪੂਰੀ ਤਰ੍ਹਾਂ ਚੰਡੀਗੜ੍ਹ ਦੇ ਸਮਾਗਮ ਵਾਲੀ ਥਾਂ ਦੇ ਮੁੱਦਿਆਂ ਬਾਰੇ ਸਨ। ਸਪੱਸ਼ਟੀਕਰਨ ਜਾਰੀ ਕਰਦੇ ਹੋਏ ਦਿਲਜੀਤ ਨੇ ਆਪਣੀ ਨਵੀਂ ਪੋਸਟ 'ਚ ਲਿਖਿਆ, 'ਨਹੀਂ। ਮੈਂ ਕਿਹਾ ਸੀ ਕਿ ਚੰਡੀਗੜ੍ਹ (ਸੀ.ਐਚ.ਡੀ.) ਵਿੱਚ ਸਮਾਗਮ ਦੇ ਸਥਾਨ ਨੂੰ ਲੈ ਕੇ ਸਮੱਸਿਆ ਹੈ। ਇਸ ਲਈ ਜਦੋਂ ਤੱਕ ਮੈਨੂੰ ਸਹੀ ਥਾਂ ਨਹੀਂ ਮਿਲ ਜਾਂਦੀ, ਮੈਂ ਚੰਡੀਗੜ੍ਹ ਵਿੱਚ ਅਗਲੇ ਸ਼ੋਅ ਦੀ ਯੋਜਨਾ ਨਹੀਂ ਬਣਾਵਾਂਗਾ। ਇਹ ਸਭ ਕੁਝ ਹੈ।' ਹਾਲਾਂਕਿ ਬਾਅਦ ’ਚ ਉਨ੍ਹਾਂ ਨੇ ਇਹ ਵਾਲੀ ਪੋਸਟ ਵੀ ਡਿਲੀਟ ਕਰ ਦਿੱਤੀ। 

ਇਹ ਵੀ ਪੜ੍ਹੋ-ਅਕਸ਼ੈ ਕੁਮਾਰ ਨੇ ਕੀਤਾ ਇਹ ਨੇਕ ਕੰਮ, ਜੈਕਲੀਨ- ਭੂਮੀ ਪੇਡਨੇਕਰ ਨੇ ਕੀਤੀ ਤਾਰੀਫ਼

ਕਾਬਿਲਗੌਰ ਹੈ ਕਿ ਜਿੱਥੇ ਪੰਜਾਬੀ ਗਾਇਕਾਂ ਨੇ ਚੰਡੀਗੜ੍ਹ ’ਚ ਸ਼ੋਅ ਕਰਨ ਤੋਂ ਤੌਬਾ ਕਰ ਲਈ ਹੈ ਉੱਥੇ ਹੀ ਹੁਣ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਸ਼ੋਅ ਦੀ ਥਾਂ ਨੂੰ ਬਦਲ ਦਿੱਤਾ ਗਿਆ ਹੈ। ਜੀ ਹਾਂ ਗਾਇਕ ਏਪੀ ਢਿੱਲੋਂ ਦਾ ਸ਼ੋਅ ਸੈਕਟਰ 34 ਤੋਂ ਸੈਕਟਰ 25 ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਢਿੱਲੋਂ ਦਾ ਸ਼ੋਅ ਚੰਡੀਗੜ੍ਹ ਵਿੱਚ 21 ਦਸੰਬਰ ਨੂੰ ਹੋਣਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Priyanka

Content Editor

Related News