ਗਿੱਪੀ ਗਰੇਵਾਲ ਨੇ ਨਵੀਂ ਫ਼ਿਲਮ ਦਾ ਕੀਤਾ ਐਲਾਨ, 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਹੈ ਸਮਰਪਿਤ

Friday, Oct 30, 2020 - 04:05 PM (IST)

ਗਿੱਪੀ ਗਰੇਵਾਲ ਨੇ ਨਵੀਂ ਫ਼ਿਲਮ ਦਾ ਕੀਤਾ ਐਲਾਨ, 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਹੈ ਸਮਰਪਿਤ

ਚੰਡੀਗੜ੍ਹ (ਬਿਊਰੋ) - ਸਾਲ 1984, ਤਿੰਨ ਦਹਾਕਿਆਂ ਤੋਂ ਵੀ ਵੱਧ ਸਮੇਂ ਬਾਅਦ ਵੀ, ਸਿੱਖ ਕਤਲੇਆਮ ਦੀਆਂ ਯਾਦਾਂ ਅੱਜ ਵੀ ਹਰ ਕਿਸੇ ਦੇ ਮਨ ਵਿਚ ਤਾਜ਼ਾ ਹਨ ਅਤੇ ਜਲਦੀ ਹੀ ਇਹ ਖ਼ਤਮ ਹੋਣ ਵਾਲੀਆਂ ਨਹੀਂ ਹਨ। ਹਾਲਾਂਕਿ ਸਮੇਂ-ਸਮੇਂ 'ਤੇ ਫ਼ਿਲਮ ਨਿਰਮਾਤਾ ਵੱਖ-ਵੱਖ ਨਜ਼ਰੀਆਂ ਵਿਚ ਦੰਗਿਆਂ ਦੌਰਾਨ ਭਾਵਨਾਤਮਕ, ਸਰੀਰਕ ਪਰੇਸ਼ਾਨੀ ਦਾ ਪ੍ਰਦਰਸ਼ਨ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰਦੇ ਹਨ। ਇਸ ਵਾਰ ਗਿੱਪੀ ਗਰੇਵਾਲ ਅਤੇ ਹੰਬਲ ਮੋਸ਼ਨ ਪਿਕਚਰਸ ਆਪਣੀ ਆਉਣ ਵਾਲੀ ਫ਼ਿਲਮ 'ਵਿਡੌ ਕਲੌਨੀ' ਨਾਲ ਇਸ ਕਹਾਣੀ ਨੂੰ ਉਨ੍ਹਾਂ ਦੇ ਨਜ਼ਰੀਏ ਤੋਂ ਪੇਸ਼ ਕਰਨ ਲਈ ਤਿਆਰ ਹਨ, ਜੋ 1984 ਦੇ ਕਤਲੇਆਮ ਚ ਪਿੱਛੇ ਰਹਿ ਗਏ।

ਇਹ ਖ਼ਬਰ ਵੀ ਪੋੜ੍ਹੋ : ਪੂਰੀ ਤਰ੍ਹਾਂ ਰੋਹਨਪ੍ਰੀਤ ਦੇ ਰੰਗ 'ਚ ਰੰਗੀ ਨੇਹਾ ਕੱਕੜ, ਵਿਆਹ ਤੋਂ ਬਾਅਦ ਬਦਲਿਆ ਨਾਮ

ਨਵੀਂ ਦਿੱਲੀ ਦੀ ਇਕ ਕਲੋਨੀ 'ਤਿਲਕ ਵਿਹਾਰ', ਜਿਸ ਨੂੰ ਆਮ ਤੌਰ 'ਤੇ 'ਵਿਡੌ ਕਲੋਨੀ' ਕਿਹਾ ਜਾਂਦਾ ਹੈ। ਇਕ ਜਗ੍ਹਾ ਹੈ ਜਿਥੇ ਸਰਕਾਰ ਨੇ 1984 ਦੇ ਸਿੱਖ ਨਸਲਕੁਸ਼ੀ ਤੋਂ ਪ੍ਰਭਾਵਿਤ ਹਜ਼ਾਰਾਂ ਪਰਿਵਾਰਾਂ ਨੂੰ ਪਨਾਹ ਦਿੱਤੀ। ਗਿੱਪੀ ਗਰੇਵਾਲ ਨੇ ਹਾਲ ਹੀ ਵਿਚ ਇਸ ਫ਼ਿਲਮ ਦੀ ਘੋਸ਼ਣਾ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਕੀਤੀ ਸੀ। ਫ਼ਿਲਮ ਦੀ ਕਹਾਣੀ ਸਮੀਪ ਕੰਗ ਨੇ ਲਿਖੀ ਹੈ, ਜੋ ਇਸ ਨੂੰ ਨਿਰਦੇਸ਼ਤ ਕਰਨ ਜਾ ਰਹੇ  ਹੈ। ਗਿੱਪੀ ਗਰੇਵਾਲ ਪੂਰਾ ਪ੍ਰੋਜੈਕਟ ਪ੍ਰੋਡਿਊਸ ਕਰਨਗੇ। ਵਿਨੋਦ ਅਸਵਾਲ ਅਤੇ ਭਾਣਾ ਐਲ ਏ ਪ੍ਰੋਜੈਕਟ ਦੇ ਸਹਿ-ਨਿਰਮਾਤਾ ਹਨ ਅਤੇ ਹਰਦੀਪ ਦੁੱਲਟ ਪ੍ਰੋਜੈਕਟ ਮੁਖੀ ਹਨ। ਫ਼ਿਲਮ ਦੀ ਸ਼ੂਟਿੰਗ 2021 ਤੋਂ ਸ਼ੁਰੂ ਹੋਵੇਗੀ।

ਇਹ ਖ਼ਬਰ ਵੀ ਪੋੜ੍ਹੋ : ਬੌਬੀ ਦਿਓਲ ਦੇ 'ਆਸ਼ਰਮ ਚੈਪਟਰ 2' 'ਚ ਵਿਸ਼ਵਾਸ, ਜੁਰਮ ਤੇ ਰਾਜਨੀਤੀ ਦਾ ਖੇਡ, ਦੇਖੋ ਵੀਡੀਓ 

ਇਸ ਪ੍ਰਾਜੈਕਟ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਗਿੱਪੀ ਗਰੇਵਾਲ ਨੇ ਕਿਹਾ, 'ਵਿਡੌ ਕਲੋਨੀ, ਇਹ ਨਾਮ ਹੀ ਉਨ੍ਹਾਂ ਮੁਸੀਬਤਾਂ ਦਾ ਵਰਣਨ ਕਰਨ ਲਈ ਕਾਫ਼ੀ ਹੈ, ਜੋ ਲੋਕ ਇਸ ਵਿਚ ਲੰਘ ਰਹੇ ਹਨ। ਜਦੋਂ ਸਮੀਪ ਜੀ ਇਸ ਕਹਾਣੀ ਨੂੰ ਲੈ ਕੇ ਆਏ, ਮੈਂ ਮਹਿਸੂਸ ਕੀਤਾ ਕਿ ਇਹ ਉਹ ਵਿਸ਼ਾ ਹੈ, ਜੋ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਅਤੇ ਅਸੀਂ 'ਹੰਬਲ ਮੋਸ਼ਨ ਪਿਕਚਰਜ਼' ਵਿਚ ਇਸ ਭਾਵਨਾਤਮਕ ਦੁਖਾਂਤ ਨੂੰ ਪੂਰੀ ਇਮਾਨਦਾਰੀ ਅਤੇ ਪ੍ਰਮਾਣਿਕਤਾ ਨਾਲ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਮੈਨੂੰ ਉਮੀਦ ਹੈ ਕਿ ਦਰਸ਼ਕ ਪਿਆਰ ਅਤੇ ਹਮਦਰਦੀ ਨਾਲ ਇਸ ਦੀ ਕਦਰ ਕਰਨਗੇ।'

ਇਹ ਖ਼ਬਰ ਵੀ ਪੋੜ੍ਹੋ : ਮੁਸ਼ਕਿਲਾਂ 'ਚ ਘਿਰੇ ਅਮਿਰ ਖ਼ਾਨ, ਯੂਪੀ ਦੇ ਭਾਜਪਾ ਵਿਧਾਇਕ ਨੇ ਪੁਲਸ 'ਚ ਕੀਤੀ ਸ਼ਿਕਾਈਤ

ਫ਼ਿਲਮ ਦੇ ਨਿਰਦੇਸ਼ਕ ਅਤੇ ਲੇਖਕ, ਸਮੀਪ ਕੰਗ ਨੇ ਕਿਹਾ, 'ਜਦੋਂ ਮੈਂ ਇਹ ਕਹਾਣੀ ਲਿਖੀ ਸੀ, ਮੈਂ ਸਿਰਫ ਬੈਂਕਰੋਲਿੰਗ ਨਿਰਮਾਤਾ ਨਹੀਂ ਚਾਹੁੰਦਾ ਸੀ, ਮੈਨੂੰ ਕੋਈ ਅਜਿਹਾ ਵਿਅਕਤੀ ਚਾਹੀਦਾ ਸੀ, ਜੋ ਸਿਰਫ਼ ਇਸ ਵਿਸ਼ੇ ਨੂੰ ਵਿਅਕਤੀਗਤ ਤੌਰ ਤੇ ਸਮਝੇ ਅਤੇ ਇਸ ਵਿਚ ਪੂਰੀ ਤਰ੍ਹਾਂ ਸ਼ਾਮਲ ਹੋਵੇਗਾ। ਮੈਨੂੰ ਭਰੋਸਾ ਹੈ ਕਿ ਗਿੱਪੀ ਗਰੇਵਾਲ ਤੋਂ ਇਲਾਵਾ ਕੋਈ ਵੀ ਇਸ ਨਾਲ ਇਨਸਾਫ ਨਹੀਂ ਕਰ ਸਕਦਾ। ਮੈਨੂੰ ਉਮੀਦ ਹੈ ਕਿ ਅਸੀਂ ਇਕ ਪ੍ਰਾਜੈਕਟ ਪੇਸ਼ ਕਰ ਸਕਾਂਗੇ, ਜਿਸ ਨਾਲ ਵਿਸ਼ਵ ਭਰ ਦੇ ਹਰ ਪੰਜਾਬੀ ਜੁੜੇ ਹੋਣਗੇ।'

ਇਹ ਖ਼ਬਰ ਵੀ ਪੋੜ੍ਹੋ : ...ਤਾਂ ਇਸ ਸਵਾਲ ਦਾ ਜਵਾਬ ਨਾ ਦੇਣ ਕਾਰਨ 1 ਕਰੋੜ ਤੋਂ ਵਾਂਝੀ ਰਹਿ ਗਈ ਛਵੀ ਕੁਮਾਰ


author

sunita

Content Editor

Related News