ਗਿੱਪੀ ਗਰੇਵਾਲ ਪਹੁੰਚੇ ਸਿੱਧੂ ਮੂਸੇ ਵਾਲਾ ਦੇ ਘਰ, ਪਰਿਵਾਰ ਨਾਲ ਸਾਹਮਣੇ ਆਈਆਂ ਤਸਵੀਰਾਂ

Wednesday, Dec 01, 2021 - 12:38 PM (IST)

ਗਿੱਪੀ ਗਰੇਵਾਲ ਪਹੁੰਚੇ ਸਿੱਧੂ ਮੂਸੇ ਵਾਲਾ ਦੇ ਘਰ, ਪਰਿਵਾਰ ਨਾਲ ਸਾਹਮਣੇ ਆਈਆਂ ਤਸਵੀਰਾਂ

ਚੰਡੀਗੜ੍ਹ (ਬਿਊਰੋ) - ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ, ਜੋ ਕਿ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਇੰਨੀਂ ਦਿਨੀਂ ਉਹ ਕੈਨੇਡਾ ਤੋਂ ਪੰਜਾਬ ਆਏ ਹੋਏ ਹਨ। ਹਾਲ ਹੀ 'ਚ ਉਹ ਆਪਣੀ ਪੰਜਾਬੀ ਫ਼ਿਲਮ 'ਪਾਣੀ 'ਚ ਮਧਾਣੀ' ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਏ। ਉਹ ਬੈਕ-ਟੂ-ਬੈਕ ਫ਼ਿਲਮਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ। ਦਰਅਸਲ, ਅਗਲੇ ਮਹੀਨੇ ਉਹ ਆਪਣੀ ਫ਼ਿਲਮ 'ਸ਼ਾਵਾ ਨੀ ਗਿਰਧਾਰੀ ਲਾਲ' ਨਾਲ ਦਰਸ਼ਕਾਂ ਦੀ ਕਚਹਿਰੀ 'ਚ ਹਾਜ਼ਰ ਹੋਣਗੇ।

PunjabKesari

ਗਿੱਪੀ ਗਰੇਵਾਲ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋਈ ਰਹੀਆਂ ਹਨ। ਉਹ ਸਿੱਧੂ ਮੂਸੇ ਵਾਲੇ ਦੇ ਘਰ ਗਏ ਸਨ। ਜਿੱਥੋ ਇਹ ਵੀਡੀਓ ਵਾਇਰਲ ਹੋ ਰਹੀਆਂ ਹਨ। ਇੱਕ ਤਸਵੀਰ 'ਚ ਵੇਖ ਸਕਦੇ ਹੋਏ ਗਿੱਪੀ ਗਰੇਵਾਲ ਗਾਇਕ ਸਿੱਧੂ ਮੂਸੇ ਵਾਲਾ ਦੇ ਮਾਪਿਆਂ ਨਾਲ ਨਜ਼ਰ ਆ ਰਹੇ ਹਨ। ਦੂਜੀ ਤਸਵੀਰ 'ਚ ਗਿੱਪੀ ਗਰੇਵਾਲ ਸਿੱਧੂ ਅਤੇ ਆਪਣੇ ਖ਼ਾਸ ਦੋਸਤ ਭਾਨੇ ਨਾਲ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਤੋਂ ਪ੍ਰਸ਼ੰਸਕ ਇਹ ਅੰਦਾਜ਼ਾ ਲਾਇਆ ਰਹੇ ਨੇ ਕੇ ਦੋਵੇਂ ਕਲਾਕਾਰ ਇਕੱਠੇ ਕੁਝ ਨਵਾਂ ਲੈ ਕੇ ਆ ਰਹੇ ਨੇ। ਇਹ ਤਾਂ ਹੁਣ ਆਉਣ ਵਾਲਾ ਸਮੇਂ ਹੀ ਦੱਸੇਗਾ ਗਿੱਪੀ ਗਰੇਵਾਲ ਅਤੇ ਸਿੱਧੂ ਮੂਸੇਵਾਲਾ ਇਕੱਠੇ ਗੀਤ ਜਾਂ ਫਿਰ ਫ਼ਿਲਮ ਲੈ ਕੇ ਆਉਂਦੇ ਨੇ।

PunjabKesari
 
ਜੇ ਗੱਲ ਕਰੀਏ ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਮਲਟੀ ਸਟਾਰ ਕਲਾਕਾਰ ਹਨ। ਉਹ ਬਤੌਰ ਗਾਇਕ, ਐਕਟਰ, ਡਾਇਰੈਕਟਰ, ਲੇਖਕ ਕੰਮ ਕਰ ਚੁੱਕੇ ਹਨ। ਉਨ੍ਹਾਂ ਨੇ ਕਈ ਸੁਪਰ ਹਿੱਟ ਫ਼ਿਲਮਾਂ ਪੰਜਾਬੀ ਮਿਊਜ਼ਿਕ ਜਗਤ ਨੂੰ ਦਿੱਤੀਆਂ ਹਨ। 


ਜੇ ਗੱਲ ਕਰੀਏ ਸਿੱਧੂ ਮੂਸੇ ਵਾਲਾ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਚਰਚਿਤ ਗਾਇਕ ਹਨ। ਜੋ ਕਿ ਆਪਣੇ ਗੀਤਾਂ ਕਰਕੇ ਚਰਚਾ 'ਚ ਬਣੇ ਰਹਿੰਦੇ ਨੇ। ਸਿੱਧੂ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਹਨ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News