ਜਾਨਹਨੀ ਕਪੂਰ ਨੂੰ ਤੋਹਫੇ ''ਚ ਮਿਲੀ ਕਰੋੜਾਂ ਦੀ ਕਾਰ, ਜਾਣੋ ਕਿਸ ਨੇ ਦਿੱਤੀ?

Friday, Apr 11, 2025 - 04:12 PM (IST)

ਜਾਨਹਨੀ ਕਪੂਰ ਨੂੰ ਤੋਹਫੇ ''ਚ ਮਿਲੀ ਕਰੋੜਾਂ ਦੀ ਕਾਰ, ਜਾਣੋ ਕਿਸ ਨੇ ਦਿੱਤੀ?

ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਸਿਤਾਰਿਆਂ ਨੂੰ ਤੋਹਫ਼ੇ ਮਿਲਣਾ ਆਮ ਗੱਲ ਹੈ। ਹੁਣ ਬਾਲੀਵੁੱਡ ਦੀ ਹਸੀਨਾ ਜਾਹਨਵੀ ਕਪੂਰ ਨੂੰ ਲੈ ਕੇ ਇਕ ਖਬਰ ਸਾਹਮਣੇ ਆਈ ਹੈ ਕਿ ਉਸ ਨੂੰ ਕਿਸੇ ਨੇ ਮਹਿੰਗਾ ਤੋਹਫਾ ਦਿੱਤਾ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਵੀਡੀਓ 'ਚ ਇਕ ਖੂਬਸੂਰਤ ਕਾਰ ਨਜ਼ਰ ਆ ਰਹੀ ਹੈ। ਇਹ ਸ਼ਾਨਦਾਰ ਕਾਰ ਕਿਸੇ ਨੇ ਅਦਾਕਾਰਾ ਜਾਹਨਵੀ ਨੂੰ ਤੋਹਫੇ ਵਜੋਂ ਦਿੱਤੀ ਹੈ। ਇਹ ਗੱਡੀ ਕੋਈ ਛੋਟੀ-ਮੋਟੀ ਨਹੀਂ ਸਗੋਂ ਲੈਂਬੌਰਗਿਨੀ ਹੈ। ਇਹ ਕਾਰ ਅਦਾਕਾਰਾ ਨੂੰ ਕਿਸ ਨੇ ਗਿਫਟ ਕੀਤੀ ਹੈ ਉਸ ਸ਼ਖਸ ਦਾ ਨਾਂ ਵੀ ਸਾਹਮਣੇ ਆ ਗਿਆ ਹੈ।
ਤੁਸੀਂ ਦੇਖ ਸਕਦੇ ਹੋ ਕਿ ਵੀਡੀਓ ਵਿੱਚ ਇੱਕ ਪਰਪਲ ਲੈਂਬੋਰਗਿਨੀ ਦਿਖਾਈ ਦੇ ਰਹੀ ਹੈ। ਇਸ ਕਾਰ ਦੀ ਕੀਮਤ 4 ਕਰੋੜ ਰੁਪਏ ਤੋਂ 9 ਕਰੋੜ ਰੁਪਏ ਦੇ ਵਿਚਕਾਰ ਦੱਸੀ ਜਾ ਰਹੀ ਹੈ। ਹੁਣ ਕੋਈ ਵੀ ਕਿਸੇ ਨੂੰ ਇੰਝ ਕਰੋੜਾਂ ਦਾ ਤੋਹਫ਼ਾ ਨਹੀਂ ਦੇਵੇਗਾ। ਜੇਕਰ ਰਿਸ਼ਤਾ ਡੂੰਘਾ ਹੈ, ਤਾਂ ਹੀ ਕਿਸੇ ਨੇ ਜਾਹਨਵੀ ਨੂੰ ਪਿਆਰ ਨਾਲ ਇਹ ਕਾਰ ਤੋਹਫ਼ੇ ਵਿੱਚ ਦਿੱਤੀ।


ਜਾਣੋ ਕਿਸ ਨੇ ਕੀਤੀ ਜਾਹਨਵੀ ਨੂੰ ਕਾਰ ਗਿਫਟ? 
ਇੰਨਾ ਹੀ ਨਹੀਂ ਜਾਨ੍ਹਵੀ ਕਪੂਰ ਦੇ ਬੁਆਏਫ੍ਰੈਂਡ ਸ਼ਿਖਰ ਪਹਾੜੀਆ ਦਾ ਵੀ ਇਸ ਪਰਪਲ ਲੈਂਬੋਰਗਿਨੀ ਨਾਲ ਕੋਈ ਸਬੰਧ ਨਹੀਂ ਹੈ। ਤੁਹਾਨੂੰ ਦੱਸ ਦੇਈਏ ਕਿ ਵਾਇਰਲ ਵੀਡੀਓ ਵਿੱਚ ਇਹ ਦਿਖਾਈ ਦੇ ਰਿਹਾ ਹੈ ਕਿ ਇਹ ਤੋਹਫ਼ਾ ਕਿਸਨੇ ਦਿੱਤਾ ਹੈ? ਇਸ 'ਤੇ ਇੱਕ ਨਾਮ ਲਿਖਿਆ ਹੈ ਜਿਸਨੇ ਇਹ ਕਾਰ ਜਾਨ੍ਹਵੀ ਨੂੰ ਭੇਜੀ ਹੈ। ਅਨੰਨਿਆ ਬਿਰਲਾ ਨੇ ਇਹ ਕਾਰ ਜਾਨ੍ਹਵੀ ਕਪੂਰ ਨੂੰ ਬਹੁਤ ਪਿਆਰ ਨਾਲ ਦਿੱਤੀ ਹੈ। ਅਨੰਨਿਆ ਬਿਰਲਾ ਅਤੇ ਜਾਨ੍ਹਵੀ ਕਪੂਰ ਬਹੁਤ ਕਰੀਬੀ ਦੋਸਤ ਹਨ।
ਅਰਬਪਤੀ ਦੋਸਤ ਨੇ ਅਦਾਕਾਰਾ ਨੂੰ ਦਿੱਤਾ ਕਰੋੜਾਂ ਦਾ ਤੋਹਫਾ
ਤੁਹਾਨੂੰ ਦੱਸ ਦੇਈਏ ਕਿ ਅਨੰਨਿਆ ਬਿਰਲਾ ਇੱਕ ਅਰਬਪਤੀ ਕਾਰੋਬਾਰੀ ਵੂਮੈਨ ਅਤੇ ਗਾਇਕਾ ਹੈ। ਜਾਹਨਵੀ ਕਪੂਰ ਨਾਲ ਉਸਦੀ ਦੋਸਤੀ ਕਿੰਨੀ ਡੂੰਘੀ ਹੈ, ਇਸਦਾ ਸਬੂਤ ਅੱਜ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲਿਆ। ਇਸ ਕੀਮਤੀ ਤੋਹਫ਼ੇ ਤੋਂ ਬਾਅਦ ਇਨ੍ਹਾਂ ਦੋਵਾਂ ਦੀ ਦੋਸਤੀ ਇੱਕ ਉਦਾਹਰਣ ਬਣ ਜਾਵੇਗੀ। ਇਸ ਵੇਲੇ ਜਾਹਨਵੀ ਕਪੂਰ ਨੂੰ ਤੋਹਫ਼ੇ ਵਿੱਚ ਦਿੱਤੀ ਗਈ ਕਸਟਮਾਈਜ਼ਡ ਲੈਂਬੋਰਗਿਨੀ ਕਾਰ ਦੇਖ ਕੇ ਪ੍ਰਸ਼ੰਸਕ ਹੈਰਾਨ ਹਨ।


author

Aarti dhillon

Content Editor

Related News