ਇਸ ਦੀਵਾਲੀ ਹੰਗਾਮਾ ਤੁਹਾਡੇ ਲਈ ਲੈ ਕੇ ਆ ਰਿਹਾ ਹੈ ‘ਚੈਕਮੇਟ’
Friday, Oct 25, 2024 - 04:07 PM (IST)

ਮੁੰਬਈ (ਬਿਊਰੋ) - ਹੰਗਾਮਾ ਦੀਵਾਲੀ ਦੇ ਮੌਕੇ ’ਤੇ ਇਕ ਨਵੀਂ ਓਰਿਜਨਲ ਹਿੰਦੀ ਸੀਰੀਜ਼ ‘ਚੈਕਮੇਟ’ ਰਿਲੀਜ਼ ਕਰਨ ਜਾ ਰਿਹਾ ਹੈ। ਸੀਰੀਜ਼ ਦੀ ਕਹਾਣੀ ਰਹੱਸ, ਭਾਵਨਾਤਮਕ ਦ੍ਰਿਸ਼ਾਂ ਅਤੇ ਹੈਰਾਨੀਜਨਕ ਮੋੜਾਂ ਨਾਲ ਭਰੀ ਹੋਈ ਹੈ, ਜੋ ਦਰਸ਼ਕਾਂ ਵਿਚ ਸੀਰੀਜ਼ ਨਾਲ ਜੁੜੇ ਰਹਿਣ ਲਈ ਦਿਲਚਸਪੀ ਪੈਦਾ ਕਰਦੀ ਹੈ। ‘ਚੈਕਮੇਟ’ ਇਕ ਆਮ ਘਰੇਲੂ ਔਰਤ ਦੀ ਕਹਾਣੀ ਹੈ ਅਤੇ ਇਹ ਕਿਰਦਾਰ ਨਿਆਰਾ ਬੈਨਰਜੀ ਦੁਆਰਾ ਨਿਭਾਇਆ ਗਿਆ ਹੈ। ਇਸ ਪਾਤਰ ਨੂੰ ਇਕ ਪੁਲਸ ਅਧਿਕਾਰੀ ਮਨੁੱਖੀ ਤਸਕਰੀ ਤੋਂ ਬਚਾਉਂਦਾ ਹੈ ਅਤੇ ਬਾਅਦ ਵਿਚ ਦੋਵੇਂ ਵਿਆਹ ਕਰਵਾ ਲੈਂਦੇ ਹਨ। ਇਹ ਅਧਿਕਾਰੀ ਇਮਾਨਦਾਰ ਹੈ ਜਾਂ ਨਹੀਂ ਇਹ ਭੇਤ ਹੈ।
ਇਹ ਖ਼ਬਰ ਵੀ ਪੜ੍ਹੋ - ਸਲਮਾਨ ਖ਼ਾਨ ਦਾ ਵੱਡਾ ਕਦਮ, ਕਲੇਸ਼ ਤੋਂ ਬਚਣ ਲਈ ਰੱਖੀ ਚੈੱਕਬੁੱਕ
ਵਿਆਹ ਤੋਂ ਬਾਅਦ ਉਹ ਅਜਿਹੀ ਦੁਨੀਆ ਵਿਚ ਕੈਦ ਹੋ ਜਾਂਦੀ ਹੈ, ਜਿੱਥੇ ਉਸ ਨੂੰ ਆਪਣੇ ਪਤੀ ਦੀ ਹਰ ਗੱਲ ਮੰਨ ਕੇ ਚੁੱਪ ਰਹਿਣਾ ਪੈਂਦਾ ਹੈ। ਉਸ ਨੂੰ ਵੱਡਾ ਝਟਕਾ ਲੱਗਦਾ ਹੈ ਜਦੋਂ ਉਸ ਨੂੰ ਪਤਾ ਲੱਗਦਾ ਕਿ ਉਸ ਦਾ ਪਤੀ ਉਸ ਨੂੰ ਮਾਰਨ ਦੀ ਸਾਜ਼ਿਸ਼ ਰਚ ਰਿਹਾ ਹੈ। ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਉਸਨੇ ਆਪਣੇ ਪਤੀ ਨੂੰ ਹੀ ਮਾਰ ਦਿੱਤਾ। ਜਦੋਂ ਉਹ ਘਰ ਵਾਪਸ ਆਉਂਦੀ ਹੈ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਉਸਦੀ ਜ਼ਿੰਦਗੀ ਪੂਰੀ ਤਰ੍ਹਾਂ ਉਲਟ ਗਈ ਹੈ। ਨਵਾਂ ਆਦਮੀ, ਜਿਸ ਨੂੰ ਉਹ ਜਾਣਦੀ ਵੀ ਨਹੀਂ ਹੈ, ਆਪਣੇ ਆਪ ਨੂੰ ਉਸਦਾ ਪਤੀ ਦੱਸ ਰਿਹਾ ਹੈ। ਇਥੋਂ ਉਹ ਸੱਚਾਈ ਦਾ ਪਤਾ ਲਾਉਣ ਲਈ ਇਕ ਮਿਸ਼ਨ ’ਤੇ ਨਿਕਲਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।