PICS : ''ਬਿਗ ਬ੍ਰਦਰ'' ਜੇਤੂ ਇਹ ਸਟਾਰ ਕਰਦੀ ਹੈ ਸ਼ਰਮਨਾਕ ਹਰਕਤਾਂ, ਹੁਣ ਕੀਤੀ ਜਾਨ ਲੈਣ ਦੀ ਕੋਸ਼ਿਸ਼
Wednesday, Feb 10, 2016 - 01:32 PM (IST)

ਬਰਲਿਨ : ਆਮ ਲੋਕਾਂ ''ਚੋਂ ਖਾਸ ਬਣਨ ਲਈ ਲੋਕ ਬਹੁਤ ਮਿਹਨਤ ਕਰਦੇ ਹਨ ਅਤੇ ਇਕ ਸੈਲੀਬ੍ਰਿਟੀ ਹੋਣ ਦੇ ਨਾਤੇ ਕਿਸੇ ਵੀ ਵਿਅਕਤੀ ਦੀਆਂ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਹਨ ਪਰ ਜੇਕਰ ਸੈਲੀਬ੍ਰਿਟੀਜ਼ ਹੀ ਸ਼ਰਾਬ ਦੇ ਨਸ਼ੇ ''ਚ ਕਿਸੇ ਦੀ ਜਾਨ ਲੈਣ ਦੀ ਕੋਸ਼ਿਸ਼ ਕਰਨ ਤਾਂ ਕੀ ਹੋਵੇ। ਕੁਝ ਇਹੋ ਜਿਹਾ ਹੀ ਦੋਸ਼ ਲੱਗਾ ਹੈ ਜਰਮਨੀ ਦੀ ਮੰਨੀ-ਪ੍ਰਮੰਨੀ ਹਸਤੀ ਨਤਾਲੀ ਲੈਂਗਰ ''ਤੇ।
ਨਤਾਲੀ ''ਤੇ ਦੋਸ਼ ਹੈ ਕਿ ਉਨ੍ਹਾਂ ਨੇ ਸਾਰੀ ਰਾਤ ਸ਼ਰਾਬ ਪੀਤੀ ਅਤੇ ਆਪਣੇ ਇਕ ਸਾਥੀ ''ਤੇ ਗੱਡੀ ਚਲਾਉਂਦੇ ਹੋਏ ਹਮਲਾ ਕੀਤਾ ਅਤੇ ਉਸ ਨੂੰ ਅੱਧਮਰੀ ਹਾਲਤ ''ਚ ਛੱਡ ਕੇ ਫਰਾਰ ਹੋ ਗਈ। ਜਰਮਨੀ ਦੀ ਪੁਲਸ ਉਨ੍ਹਾਂ ''ਤੇ ਕਤਲ ਦੇ ਇਰਾਦੇ ਨਾਲ ਹਮਲਾ ਕਰਨ ਦਾ ਕੇਸ ਚਲਾ ਰਹੀ ਹੈ। ਪੁਲਸ ਦਾ ਕਹਿਣੈ ਕਿ ਨਤਾਲੀ ਲੈਗਰ ਨੇ ਕਈ ਵਾਰ ਰੈਸਟੋਰੈਂਟ ''ਚ ਸ਼ਰਾਬ ਪੀਤੀ। ਇਸ ਪਿੱਛੋਂ ਉਹ ਕੀ ਹਰਕਤਾਂ ਕਰਦੀ ਹੈ, ਉਨ੍ਹਾਂ ਨੂੰ ਕੁਝ ਵੀ ਯਾਦ ਨਹੀਂ ਰਹਿੰਦਾ ਹੈ। ਹੋਰ ਤਾਂ ਹੋਰ ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਰਹਿੰਦਾ ਕਿ ਉਹ ਘਰ ਕਿਵੇਂ ਪਹੁੰਚੀ।
ਨਤਾਲੀ ਜਰਮਨ ਟੀ.ਵੀ. ਸ਼ੋਅ ''ਬਿਗ ਬ੍ਰਦਰ'' ਸਮੇਤ ਕਈ ਮਸ਼ਹੂਰ ਰੀਐਲਿਟੀ ਸ਼ੋਅਜ਼ ਜਿੱਤ ਚੁੱਕੀ ਹੈ। ਇੰਨਾ ਹੀ ਨਹੀਂ ਪੂਰੇ ਜਰਮਨੀ ''ਚ ਉਨ੍ਹਾਂ ਦੇ ਨਾਂ 20 ਤੋਂ ਵਧੇਰੇ ਸੁੰਦਰਤਾ ਮੁਕਾਬਲੇ ਜਿੱਤਣ ਦਾ ਰਿਕਾਰਡ ਵੀ ਦਰਜ ਹੈ। ਨਤਾਲੀ ਦੇ ਵਿਵਾਦਾਂ ਬਾਰੇ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਇਹੋ ਜਿਹੀਆਂ ਸ਼ਰਮਨਾਕ ਹਰਕਤਾਂ ਕਰ ਚੁੱਕੀ ਹੈ ਜਿਵੇਂ ਸਕ੍ਰੀਨ ''ਤੇ ਆਪਣੇ ਕੱਪੜੇ ਤੱਕ ਲਾਹ ਚੁੱਕੀ ਹੈ, ਜਨਤਕ ਥਾਵਾਂ ''ਤੇ ਸੈਕਸ ਕਰਨ ਦਾ ਦੋਸ਼ ਅਤੇ ਹੁਣ ਇਹ ਨਵਾਂ ਮਾਮਲਾ ਉਸ ਨੂੰ ਕਾਫੀ ਮਹਿੰਗਾ ਪੈ ਸਕਦਾ ਹੈ।
ਜ਼ਿਕਰਯੋਗ ਹੈ ਕਿ ਨਤਾਲੀ ਲੈਂਗਰ ''ਤੇ ਚੱਲ ਰਿਹਾ ਇਹ ਮਾਮਲਾ ਜੂਨ 2013 ਦਾ ਹੈ, ਜਦੋਂ ਉਹ ਆਪਣੇ ਸਾਥੀਆਂ ਨਾਲ ਮੌਜ-ਮਸਤੀ ਕਰਨ ਨਿਕਲੀ ਸੀ ਅਤੇ ਉਨ੍ਹਾਂ ਨੇ ਕਈ ਰੈਸਟੋਰੈਂਟਸ ''ਚ ਘੁੰਮ-ਫਿਰ ਕੇ ਸ਼ਰਾਬ ਪੀਤੀ। ਕਲੱਬਾਂ ''ਚ ਪਾਰਟੀਆਂ ਕੀਤੀਆਂ ਅਤੇ ਸਾਰੀ ਰਾਤ ਮਸਤੀ ਕੀਤੀ। ਸਵੇਰੇ 5 ਵਜੇ ਜਦੋਂ ਉਹ ਘਰ ਜਾਣ ਲਈ ਨਿਕਲੀ, ਉਸ ਸਮੇਂ ਉਨ੍ਹਾਂ ਦਾ ਇਕ ਦੋਸਤ ਵੀ ਨਾਲ ਸੀ, ਜਿਸ ''ਤੇ ਨਤਾਲੀ ਕਾਰ ਚੜ੍ਹਾ ਕੇ ਅੱਧਮਰਿਆ ਕਰਕੇ ਫਰਾਰ ਹੋ ਗਈ। ਇਹ ਤਾਂ ਸ਼ੁਕਰ ਹੈ ਕਿ ਇਕ ਰਾਹਗੀਰ ਨੇ ਉਸ ਨੂੰ ਗੰਭੀਰ ਹਾਲਤ ''ਚ ਦੇਖ ਲਿਆ ਅਤੇ ਪੁਲਸ ਐਂਬੂਲੈਂਸ ਬੁਲਾ ਕੇ ਉਸ ਦੀ ਜਾਨ ਬਚਾਈ। ਖੈਰ, ਨਤਾਲੀ ਲੈਂਗਰ ਮੁਸ਼ਕਿਲਾਂ ''ਚ ਫਸ ਚੁੱਕੀ ਹੈ ਅਤੇ ਹੁਣ ਕੋਈ ਵੀ ਪੈਂਤਰਾ ਉਨ੍ਹਾਂ ਦੇ ਕੰਮ ਨਹੀਂ ਆ ਰਿਹਾ।