ਰਿਤੇਸ਼ ਦੇਸ਼ਮੁਖ ਨੂੰ ਪ੍ਰੀਤੀ ਜ਼ਿੰਟਾ ਨੂੰ ਕਿੱਸ ਕਰਨਾ ਪਿਆ ਭਾਰੀ, ਪਤਨੀ ਨੇ ਕੀਤਾ ਇਹ ਹਾਲ

Saturday, Mar 20, 2021 - 11:40 AM (IST)

ਰਿਤੇਸ਼ ਦੇਸ਼ਮੁਖ ਨੂੰ ਪ੍ਰੀਤੀ ਜ਼ਿੰਟਾ ਨੂੰ ਕਿੱਸ ਕਰਨਾ ਪਿਆ ਭਾਰੀ, ਪਤਨੀ ਨੇ ਕੀਤਾ ਇਹ ਹਾਲ

ਮੁੰਬਈ (ਬਿਊਰੋ)– ਬਾਲੀਵੁੱਡ ਇੰਡਸਟਰੀ ’ਚ ਰਿਤੇਸ਼ ਦੇਸ਼ਮੁਖ ਤੇ ਜੈਨੇਲੀਆ ਡਿਸੂਜ਼ਾ ਪਿਆਰੇ ਕੱਪਲਜ਼ ’ਚੋਂ ਇਕ ਹਨ। ਦੋਵਾਂ ਦੀ ਪਿਆਰੀ ਕੈਮਿਸਟਰੀ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਦੇਖਣ ਨੂੰ ਮਿਲਦੀ ਰਹਿੰਦੀ ਹੈ। ਹੁਣ ਦੋਵਾਂ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ’ਚ ਪ੍ਰੀਤੀ ਜ਼ਿੰਟਾ ਦੇ ਗਲੇ ਲੱਗਣ ਤੇ ਹੱਥ ’ਤੇ ਕਿੱਸ ਕਰਨ ’ਤੇ ਜੈਨੇਲੀਆ ਡਿਸੂਜ਼ਾ ਰਿਤੇਸ਼ ਦੇਸ਼ਮੁਖ ਦਾ ਬੁਰਾ ਹਾਲ ਕਰਦੀ ਹੈ। ਉਥੇ ਇਸ ਵੀਡੀਓ ’ਤੇ ਪ੍ਰਸ਼ੰਸਕਾਂ ਦੇ ਖੂਬ ਕੁਮੈਂਟਸ ਆ ਰਹੇ ਹਨ।

ਜੈਨੇਲੀਆ ਡਿਸੂਜ਼ਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਇਕ ਮਜ਼ਾਕੀਆ ਵੀਡੀਓ ਸਾਂਝੀ ਕੀਤੀ ਹੈ। ਉਸ ਨੇ ਦੋ ਵੀਡੀਓਜ਼ ਜੋੜ ਕੇ ਇਕ ਵੀਡੀਓ ਬਣਾਈ ਹੈ। ਇਸ ’ਚ ਤੁਸੀਂ ਦੇਖ ਸਕਦੇ ਹੋ ਕਿ ਆਈਫਾ ਐਵਾਰਡਸ ਦੌਰਾਨ ਰਿਤੇਸ਼ ਦੇਸ਼ਮੁਖ ਪ੍ਰੀਤੀ ਜ਼ਿੰਟਾ ਦੇ ਗਲੇ ਲੱਗਦੇ ਹਨ ਤੇ ਉਸ ਦੇ ਹੱਥਾਂ ’ਤੇ ਕਿੱਸ ਕਰਦੇ ਹਨ। ਇਸ ਦੌਰਾਨ ਕੋਲ ਖੜ੍ਹੀ ਜੈਨੇਲੀਆ ਡਿਸੂਜ਼ਾ ਇਹ ਸਭ ਦੇਖਦੀ ਹੈ ਤੇ ਉਸ ਨੂੰ ਦੇਖ ਕੇ ਲੱਗਦਾ ਹੈ ਕਿ ਉਸ ਦੇ ਚੇਹਰੇ ’ਤੇ ਨਕਲੀ ਹਾਸਾ ਹੈ। ਇਸ ਤੋਂ ਬਾਅਦ ਇਸੇ ਵੀਡੀਓ ’ਚ ਇਕ ਹੋਰ ਕਲਿਪ ’ਚ ਜੈਨੇਲੀਆ ਡਿਸੂਜ਼ਾ ਰਿਤੇਸ਼ ਦੇਸ਼ਮੁਖ ਨੂੰ ਕੁੱਟਦੀ ਨਜ਼ਰ ਆ ਰਹੀ ਹੈ ਤੇ ਉਹ ਪਤਨੀ ਸਾਹਮਣੇ ਹੱਥ ਜੋੜਦੇ ਹਨ। ਇਸ ਦੌਰਾਨ ਬੈਕਗਰਾਊਂਡ ’ਚ ‘ਤੇਰਾ ਨਾਮ ਲਿਆ, ਤੁਝੇ ਯਾਦ ਕੀਆ’ ਗੀਤ ਵੱਜਦਾ ਹੈ।

 
 
 
 
 
 
 
 
 
 
 
 
 
 
 
 

A post shared by Genelia Deshmukh (@geneliad)

ਇਸ ਤੋਂ ਇਲਾਵਾ ਵੀ ਬੀਤੇ ਦਿਨੀਂ ਜੈਨੇਲੀਆ ਡਿਸੂਜ਼ਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਵੀਡੀਓ ਸਾਂਝੀ ਕੀਤੀ ਸੀ। ਇਸ ਵੀਡੀਓ ’ਚ ਰਿਤੇਸ਼ ਦੇਸ਼ਮੁਖ ਆਪਣੀ ਪਤਨੀ ਦੇ ਹੇਅਰ ਸਟਾਈਲਿਸਟ ਬਣੇ ਸਨ। ਅਸਲ ’ਚ ਜੈਨੇਲੀਆ ਡਿਸੂਜ਼ਾ ਦੇ ਹੱਥ ’ਤੇ ਪਲਾਸਟਰ ਲੱਗਾ ਹੋਇਆ ਹੈ।

 
 
 
 
 
 
 
 
 
 
 
 
 
 
 
 

A post shared by Genelia Deshmukh (@geneliad)

ਦੱਸਣਯੋਗ ਹੈ ਕਿ ਜੈਨੇਲੀਆ ਨੇ ਰਿਤੇਸ਼ ਨਾਲ ਫ਼ਿਲਮ ‘ਤੁਝੇ ਮੇਰੀ ਕਸਮ’ ਨਾਲ ਬਾਲੀਵੁੱਡ ਡੈਬਿਊ ਕੀਤਾ ਸੀ। ਇਸੇ ਫ਼ਿਲਮ ਦੌਰਾਨ ਦੋਵਾਂ ਨੂੰ ਇਕ-ਦੂਜੇ ਨਾਲ ਪਿਆਰ ਹੋ ਗਿਆ ਸੀ। ਇਸ ਤੋਂ ਬਾਅਦ ਰਿਤੇਸ਼ ਦੇਸ਼ਮੁਖ ਤੇ ਜੈਨੇਲੀਆ ਡਿਸੂਜ਼ਾ ਨੇ ਸਾਲ 2012 ’ਚ ਵਿਆਹ ਕਰਵਾ ਲਿਆ। ਦੋਵਾਂ ਦੇ ਦੋ ਬੇਟੇ ਰਿਆਨ ਤੇ ਰਾਹਿਲ ਹਨ। ਹਾਲ ਹੀ ’ਚ ਇਸ ਕੱਪਲ ਨੇ ਆਪਣੇ ਵਿਆਹ ਦੀ ਨੌਵੀਂ ਵਰ੍ਹੇਗੰਢ ਮਨਾਈ ਸੀ।

ਨੋਟ– ਰਿਤੇਸ਼ ਤੇ ਜੈਨੇਲੀਆ ਦੀ ਇਸ ਵੀਡੀਓ ’ਤੇ ਤੁਸੀਂ ਕੀ ਕਹੋਗੇ? ਕੁਮੈਂਟ ਕਰਕੇ ਦੱਸੋ।


author

Rahul Singh

Content Editor

Related News