ਐਮਾਜ਼ੋਨ ਪ੍ਰਾਈਮ ਵੀਡੀਓ ’ਤੇ 25 ਜਨਵਰੀ ਨੂੰ ਹੋਵੇਗਾ ਫ਼ਿਲਮ ‘ਗਹਿਰਾਈਆਂ’ ਦਾ ਵਰਲਡ ਪ੍ਰੀਮੀਅਰ

Tuesday, Dec 21, 2021 - 10:46 AM (IST)

ਐਮਾਜ਼ੋਨ ਪ੍ਰਾਈਮ ਵੀਡੀਓ ’ਤੇ 25 ਜਨਵਰੀ ਨੂੰ ਹੋਵੇਗਾ ਫ਼ਿਲਮ ‘ਗਹਿਰਾਈਆਂ’ ਦਾ ਵਰਲਡ ਪ੍ਰੀਮੀਅਰ

ਮੁੰਬਈ (ਬਿਊਰੋ)– ਸ਼ਕੁਨ ਬਤਰਾ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਡਾਇਰੈਕਟੋਰਿਅਲ ਵੈਂਚਰ ਫ਼ਿਲਮ ‘ਗਹਿਰਾਈਆਂ’ ਦਾ ਵਲਰਡ ਪ੍ਰੀਮੀਅਰ ਕਰਨ ਦਾ ਐਲਾਨ ਐਮਾਜ਼ੋਨ ਪ੍ਰਾਈਮ ਵੀਡੀਓ ਨੇ ਕਰ ਦਿੱਤਾ ਹੈ। ਫ਼ਿਲਮ ‘ਗਹਿਰਾਈਆਂ’ ’ਚ ਦੀਪਿਕਾ ਪਾਦੁਕੋਣ, ਸਿਧਾਂਤ ਚਤੁਰਵੇਦੀ, ਅਨਨਿਆ ਪਾਂਡੇ ਤੇ ਧੈਰਿਆ ਕਾਰਵਾ ਮੁੱਖ ਭੂਮਿਕਾਵਾਂ ਨਿਭਾਅ ਰਹੇ ਹਨ ਤੇ ਨਸੀਰੂਦੀਨ ਸ਼ਾਹ, ਰਜਤ ਕਪੂਰ ਵੀ ਅਹਿਮ ਭੂਮਿਕਾਵਾਂ ’ਚ ਹਨ।

ਇਹ ਖ਼ਬਰ ਵੀ ਪੜ੍ਹੋ : ਬੱਚਨ ਪਰਿਵਾਰ ਦੀ ਨੂੰਹ ਤੋਂ ਈਡੀ ਨੇ 6 ਘੰਟੇ ਕੀਤੀ ਪੁੱਛਗਿੱਛ, ਐਸ਼ਵਰਿਆ ਨੇ ਏਜੰਸੀ ਨੂੰ ਸੌਂਪੇ ਕਈ ਦਸਤਾਵੇਜ਼

ਫ਼ਿਲਮ ਦਾ ਵਰਲਡ ਪ੍ਰੀਮੀਅਰ 25 ਜਨਵਰੀ ਨੂੰ 240 ਤੋਂ ਜ਼ਿਆਦਾ ਦੇਸ਼ਾਂ ਤੇ ਖੇਤਰਾਂ ’ਚ ਵਿਸ਼ੇਸ਼ ਰੂਪ ਨਾਲ ਐਮਾਜ਼ੋਨ ਪ੍ਰਾਈਮ ਵੀਡੀਓ ’ਤੇ ਹੋਵੇਗਾ। ਐਮਾਜ਼ੋਨ ਪ੍ਰਾਈਮ ਵੀਡੀਓ ਦੇ ਕੰਟੈਂਟ ਲਾਇਸੈਂਸਿੰਗ ਹੈੱਡ ਮਨੀਸ਼ ਮੇਂਘਾਨੀ ਨੇ ਕਿਹਾ, ‘ਸਾਲਾਂ ਤੋਂ ਐਮਾਜ਼ੋਨ ਪ੍ਰਾਈਮ ਵੀਡੀਓ ’ਤੇ ਅਸੀਂ ਅਜਿਹੀਆਂ ਕਹਾਣੀਆਂ ਸੁਣਾਉਣ ਲਈ ਵਚਨਬੱਧ ਹਾਂ, ਜੋ ਸਾਡੇ ਗਾਹਕਾਂ ਨਾਲ ਜੁੜੀਆਂ ਹਨ।’

ਧਰਮਾ ਪ੍ਰੋਡਕਸ਼ਨਜ਼ ਦੇ ਕਰਨ ਜੌਹਰ ਦਾ ਕਹਿਣਾ ਹੈ ਕਿ ‘ਗਹਿਰਾਈਆਂ’ ਆਧੁਨਿਕ ਰਿਸ਼ਤਿਆਂ ਦਾ ਇਕ ਅਸਲੀ ਤੇ ਈਮਾਨਦਾਰ ਆਬਜ਼ਰਵੇਸ਼ਨ ਹੈ।

ਡਾਇਰੈਕਟਰ ਸ਼ਕੁਨ ਬਤਰਾ ਨੇ ਦੱਸਿਆ ਕਿ ‘ਗਹਿਰਾਈਆਂ’ ਮਨੁੱਖੀ ਰਿਸ਼ਤਿਆਂ ਦੀਆਂ ਪੇਚੀਦਗੀਆਂ ਦਾ ਇਕ ਸਫ਼ਰ ਹੈ। ਇਹ ਆਧੁਨਿਕ ਐਡਲਟ ਰਿਲੇਸ਼ਨਸ਼ਿਪ ਦਾ ਇਕ ਸ਼ੀਸ਼ਾ ਹੈ। ਧਰਮਾ ਪ੍ਰੋਡਕਸ਼ਨਜ਼ ਦੇ ਸੀ. ਈ. ਓ. ਅਪੂਰਵ ਮਹਿਤਾ ਨੇ ਕਿਹਾ ਕਿ ਧਰਮਾ ਪ੍ਰੋਡਕਸ਼ਨ ’ਚ ਸਾਡੇ ਲਈ ‘ਗਹਿਰਾਈਆਂ’ ਇਕ ਖ਼ਾਸ ਅਨੁਭਵ ਹੈ। ਇਹ ਬੇਹੱਦ ਖ਼ੂਬਸੂਰਤ ਤਰੀਕੇ ਨਾਲ ਸੁਣਾਈ ਗਈ ਇਕ ਖ਼ਾਸ ਕਹਾਣੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News