ਗੈਵੀ ਚਾਹਲ ਸਿਹਤ ਨੂੰ ਲੈ ਕੇ ਚਿੰਤਤ, ਪ੍ਰਸ਼ੰਸਕਾਂ ਨੂੰ ਆਖੀ ਇਹ ਖ਼ਾਸ ਗੱਲ

Tuesday, Aug 25, 2020 - 12:20 PM (IST)

ਗੈਵੀ ਚਾਹਲ ਸਿਹਤ ਨੂੰ ਲੈ ਕੇ ਚਿੰਤਤ, ਪ੍ਰਸ਼ੰਸਕਾਂ ਨੂੰ ਆਖੀ ਇਹ ਖ਼ਾਸ ਗੱਲ

ਜਲੰਧਰ (ਬਿਊਰੋ) - ਪਾਲੀਵੁੱਡ ਤੇ ਬਾਲੀਵੁੱਡ ਅਦਾਕਾਰ ਗੈਵੀ ਚਾਹਲ ਜੋ ਕਿ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੇ ਹਨ ਪਰ ਕਈ ਦਿਨਾਂ ਤੋਂ ਉਨ੍ਹਾਂ ਨੇ ਸੋਸ਼ਲ ਮੀਡੀਆ ਤੋਂ ਦੂਰੀ ਬਣਾਈ ਹੋਈ ਸੀ। ਉਨ੍ਹਾਂ ਨੇ ਕੁਝ ਸਮੇਂ ਪਹਿਲਾਂ ਹੀ ਆਪਣੀ ਸਿਹਤ ਨੂੰ ਲੈ ਕੇ ਇੱਕ ਪੋਸਟ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਸੀ। ਉਨ੍ਹਾਂ ਨੇ ਆਪਣੀ ਇੱਕ ਤਸਵੀਰ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਹੈ। ਇਸ ਤਸਵੀਰ ‘ਚ ਨਜ਼ਰ ਗੈਵੀ ਚਾਹਲ ਦੀ ਇੱਕ ਅੱਖ 'ਤੇ ਪੱਟੀ ਬੰਨੀ ਹੋਈ ਨਜ਼ਰ ਆ ਰਹੀ ਹੈ। ਗੈਵੀ ਚਾਹਲ ਨੇ ਤਸਵੀਰ ਨੂੰ ਸਾਂਝੀ ਕਰਦਿਆਂ ਕੈਪਸ਼ਨ ‘ਚ ਲਿਖਿਆ ਹੈ- ਕਿ ਮੇਰੀ ਅੱਖ ਦੀ ਸਰਜਰੀ ਹੋਈ ਹੈ। ਇਹ ਸਰਜਰੀ ਸਫਲਤਾਪੂਰਵਕ ਰਹੀ ਹੈ ਅਤੇ ਹੁਣ ਰਿਕਵਰੀ ਚੱਲ ਰਹੀ ਹੈ । ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਕਿਹਾ ਕਿ ਉਹ ਦੀ ਸਿਹਤ ਲਈ ਦੁਆਵਾਂ ਕਰਨ, ਸਭ ਜਲਦੀ ਠੀਕ ਹੋ ਜਾਵੇ। ਪ੍ਰਸ਼ੰਸਕ ਵੀ ਕੁਮੈਂਟਸ ‘ਚ ਗੈਵੀ ਚਾਹਲ ਦੇ ਜਲਦੀ ਠੀਕ ਹੋਣ ਦੀਆਂ ਦੁਆਵਾਂ ਕਰ ਰਹੇ ਹਨ।

 
 
 
 
 
 
 
 
 
 
 
 
 
 

Kindly Pray 🙏🏻 as He Undergoes SUCCESSFULL major Eye Surgery , Now on Crucial Recovery mode .

A post shared by Gavie Chahal (@chahalgavie) on Aug 24, 2020 at 8:24pm PDT

ਦੱਸਣਯੋਗ ਹੈ ਕਿ ਪਟਿਆਲਾ ਸ਼ਹਿਰ ਦੇ ਜੰਮਪਲ ਗੈਵੀ ਚਾਹਲ ਲੰਬੇ ਅਰਸੇ ਤੋਂ ਮਾਇਆ ਨਗਰੀ ਮੁੰਬਈ ਵਿਖੇ ਫ਼ਿਲਮੀ ਦੁਨੀਆ ‘ਚ ਸਰਗਰਮੀ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਕਈ ਪੰਜਾਬੀ ਗੀਤਾਂ ‘ਚ ਅਦਾਕਾਰੀ ਕੀਤੀ ਹੈ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੇ ਹਨ।
PunjabKesari
 


author

sunita

Content Editor

Related News