ਗੌਹਰ ਖ਼ਾਨ-ਜੈਦ ਦਰਬਾਰ ਨੇ ਆਪਣੀ ਰਿਸੈਪਸ਼ਨ ''ਚ ਕੀਤਾ ਜ਼ਬਰਦਸਤ ਡਾਂਸ, ਵਾਇਰਲ ਵੀਡੀਓ

12/28/2020 12:38:25 PM

ਮੁੰਬਈ (ਬਿਊਰੋ  : ਅਦਾਕਾਰ ਗੌਹਰ ਖ਼ਾਨ ਤੇ ਜੈਦ ਦਰਬਾਰ ਬੀਤੇ ਸ਼ੁੱਕਰਵਾਰ ਵਿਆਹ ਦੇ ਬੰਧਨ ਬੱਝੇ ਹਨ। ਉਧਰ ਦੋਵਾਂ ਦੇ ਨਿਕਾਹ ਤੋਂ ਪਹਿਲਾਂ ਮੁੰਬਈ ਦੇ ਇਕ ਹੋਟਲ 'ਚ ਹਲਦੀ ਅਤੇ ਮਹਿੰਦੀ ਸੈਰੇਮਨੀ ਦੀ ਰਸਮਾਂ ਨਿਭਾਈਆਂ ਗਈਆਂ। ਮਹਿੰਦੀ ਤੇ ਹਲਦੀ ਸੈਰੇਮਨੀ ਦੀਆਂ ਤਸਵੀਰਾਂ ਜੈਦ ਤੇ ਗੌਹਰ ਨੇ ਆਪਣੇ-ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਸਨ। ਹੁਣ ਉਨ੍ਹਾਂ ਦੇ ਗ੍ਰੈਡ ਵੈਡਿੰਗ ਰਿਸੈਪਸ਼ਨ ਦਾ ਇਕ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਗਿਆ ਸੀ, ਜਿਸ 'ਚ ਗੌਹਰ ਖ਼ਾਨ ਤੇ ਜੈਦ ਫ਼ਿਲਮ 'ਪਰਿੰਦਾ' ਦੇ ਰੋਮਾਂਟਿਕ ਗੀਤ 'ਤੁਮਸੇ ਮਿਲ ਕੇ' 'ਤੇ ਜ਼ਬਰਦਸਤ ਡਾਂਸ ਕਰਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਗੌਹਰ ਇਕ ਸੁਨਹਿਰੇ ਤੇ ਮੈਰੂਨ ਰੰਗ ਦੇ ਲਹਿੰਗੇ 'ਚ ਕਾਫ਼ੀ ਖ਼ੂਬਸੂਰਤ ਲੱਗ ਰਹੀ ਹੈ ਜਦਕਿ ਜੈਦ ਕਾਲੇ ਰੰਗ ਦੀ ਸ਼ੇਰਵਾਨੀ 'ਚ ਨਜ਼ਰ ਆ ਰਹੇ ਹਨ। 

 
 
 
 
 
 
 
 
 
 
 
 
 
 
 
 

A post shared by Gauaharkhansquad (@gauaharkhansquad)

ਦੱਸ ਦਈਏ ਕਿ ਉਨ੍ਹਾਂ ਨੇ ਆਪਣੇ ਰਿਸੈਪਸ਼ਨ 'ਚ 'ਤੁਮਸੇ ਮਿਲ ਕੇ' ਤੋਂ ਬਾਅਦ ਫ਼ਿਲਮ ਮੈਰੀਕਾਮ ਦੇ ਗੀਤ 'ਸੁਕੂਨ ਮਿਲਾ' 'ਤੇ ਰੋਮਾਂਟਿਕ ਡਾਂਸ ਕੀਤਾ। ਰਿਸੈਪਸ਼ਨ ਪਾਰਟੀ ਦੌਰਾਨ ਗੌਹਰ ਖ਼ਾਨ ਆਪਣੇ ਦੋਸਤ ਹੁਸੈਨ ਕੁਵਾਜੇਵਾਲਾ ਪਤਨੀ ਟੀਨਾ ਨਾਲ ਸਮਾਰੋਹ 'ਚ ਸ਼ਾਮਲ ਹੋਈ।

 
 
 
 
 
 
 
 
 
 
 
 
 
 
 
 

A post shared by Gauaharkhansquad (@gauaharkhansquad)

ਦੱਸਣਯੋਗ ਹੈ ਕਿ ਉਨ੍ਹਾਂ ਦੀ ਹਲਦੀ ਸੈਰੇਮਨੀ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ, ਜਿਸ 'ਚ ਗੌਹਰ ਖ਼ਾਨ ਦੇ ਸਹੁਰੇ ਇਸਮਾਇਲ ਦਰਬਾਰ 'ਹਮ ਦਿਲ ਦੇ ਚੁਕੇ ਸਨਮ' ਦਾ ਗੀਤ 'ਹਮ ਲੁੱਟ ਗਏ' ਗਾਉਂਦੇ ਹੋਏ ਨਜ਼ਰ ਆ ਰਹੇ। ਜੈਦ ਦਰਬਾਰ ਤੇ ਗੌਹਰ ਖ਼ਾਨ ਪਿਛਲੇ ਕੁਝ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਸੀ। ਇਕ ਵੈੱਬਸਾਈਟ ਨੂੰ ਦਿੱਤੇ ਇੰਟਰਵਿਊ 'ਚ ਗੌਹਰ ਖ਼ਾਨ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਜੈਦ ਨਾਲ ਪਹਿਲੀ ਮੁਲਾਕਾਤ ਤਾਲਾਬੰਦੀ ਦੌਰਾਨ ਹੋਈ, ਜਿਸ ਤੋਂ ਬਾਅਦ ਸਾਨੂੰ ਦੋਵਾਂ ਨੂੰ ਇਕ-ਦੂਜੇ ਨਾਲ ਪਿਆਰ ਹੋ ਗਿਆ ਤੇ ਅਸੀਂ ਪਰਿਵਾਰਾਂ ਨਾਲ ਗੱਲ ਕੀਤੀ ਅਤੇ ਵਿਆਹ ਕਰਨ ਦਾ ਫੈਸਲਾ ਕੀਤਾ।

 
 
 
 
 
 
 
 
 
 
 
 
 
 
 
 

A post shared by Gauaharkhansquad (@gauaharkhansquad)

ਗੌਹਰ ‘ਬਿੱਗ ਬੌਸ 7’ ਦੀ ਜੇਤੂ ਰਹੀ ਹੈ ਤੇ ਉਹ ਕਈ ਬਾਲੀਵੁੱਡ ਫ਼ਿਲਮਾਂ ’ਚ ਕੰਮ ਕਰ ਚੁੱਕੀ ਹੈ। ਉਸ ਦੇ ਸ਼ੌਹਰ ਜ਼ੈਦ ਦਰਬਾਰ ਮਸ਼ਹੂਰ ਗਾਇਕ ਇਸਮਾਈਲ ਦਰਬਾਰ ਦੇ ਬੇਟੇ ਹਨ। ਗੌਹਰ ਦੇ ਸ਼ੌਹਰ ਦੀ ਉਮਰ ਉਸ ਦੀ ਉਮਰ ਤੋਂ ਘੱਟ ਹੈ ਤੇ ਇਸ ਗੱਲ ਨੂੰ ਲੈ ਕੇ ਕਈ ਕਿਸਮ ਦੀਆਂ ਖ਼ਬਰਾਂ ਸੋਸ਼ਲ ਮੀਡੀਆ ’ਤੇ ਚੱਲਣੀਆਂ ਸ਼ੁਰੂ ਹੋ ਗਈਆਂ ਸਨ, ਜਿਸ ਤੋਂ ਬਾਅਦ ਗੌਹਰ ਨੇ ਖੁਦ ਮੀਡੀਆ ਦੇ ਸਾਹਮਣੇ ਇਸ ਬਾਰੇ ਸਫਾਈ ਦਿੱਤੀ ਸੀ।
 

 
 
 
 
 
 
 
 
 
 
 
 
 
 
 
 

A post shared by Gauaharkhansquad (@gauaharkhansquad)

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।

 


sunita

Content Editor sunita