ਗੈਰੀ ਸੰਧੂ ਨੇ ਸ਼ਰੇਆਮ ਕਬੂਲਿਆ ਆਪਣਾ ਰਿਲੇਸ਼ਨ, ਕਿਹਾ- ‘ਉਹ ਬਿਲਕੁਲ ਨਸ਼ਾ ਨਹੀਂ ਕਰਦੀ ਤੇ ਸ਼ਰਾਬ ਵੀ ਨਹੀਂ ਪੀਂਦੀ’

Thursday, May 20, 2021 - 12:04 PM (IST)

ਗੈਰੀ ਸੰਧੂ ਨੇ ਸ਼ਰੇਆਮ ਕਬੂਲਿਆ ਆਪਣਾ ਰਿਲੇਸ਼ਨ, ਕਿਹਾ- ‘ਉਹ ਬਿਲਕੁਲ ਨਸ਼ਾ ਨਹੀਂ ਕਰਦੀ ਤੇ ਸ਼ਰਾਬ ਵੀ ਨਹੀਂ ਪੀਂਦੀ’

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਗੈਰੀ ਸੰਧੂ ਇਨ੍ਹੀਂ ਦਿਨੀਂ ਕਾਫੀ ਚਰਚਾ ’ਚ ਹਨ। ਉਨ੍ਹਾਂ ਦੇ ਚਰਚਾ ’ਚ ਰਹਿਣ ਦੇ ਦੋ ਕਾਰਨ ਹਨ, ਪਹਿਲਾਂ ਉਨ੍ਹਾਂ ਦਾ ਇਕ ਕੁਮੈਂਟ ਵਿਵਾਦਾਂ ’ਚ ਬਣਿਆ ਹੋਇਆ ਹੈ, ਜਿਸ ’ਚ ਉਨ੍ਹਾਂ ਨੇ ਪਰਮੀਸ਼ ਵਰਮਾ, ਗਗਨ ਕੋਕਰੀ, ਨੀਟੂ ਸ਼ਟਰਾਂ ਵਾਲਾ ਤੇ ਹਰਮਨ ਚੀਮਾ ’ਤੇ ਤੰਜ ਕੱਸਿਆ ਹੈ। ਦੂਜਾ ਕਾਰਨ ਹੈ ਉਨ੍ਹਾਂ ਦਾ ਗੀਤ ‘ਇਸ਼ਕ’।

ਦੱਸਣਯੋਗ ਹੈ ਕਿ ਇਹ ਗੀਤ ਕੁਝ ਸਾਲ ਪਹਿਲਾਂ ਵਾਇਰਲ ਹੋਇਆ ਸੀ, ਜਿਸ ’ਚ ਗੈਰੀ ਸੰਧੂ ਨਾਲ ਜੈਸਮੀਨ ਸੈਂਡਲਸ ਨੇ ਆਵਾਜ਼ ਦਿੱਤੀ ਸੀ। ਹੁਣ ਜਦੋਂ ਇਹ ਗੀਤ ਰਿਲੀਜ਼ ਹੋਇਆ ਹੈ ਤਾਂ ਇਸ ’ਚ ਗੈਰੀ ਸੰਧੂ ਨਾਲ ਸ਼ਿਪਰਾ ਗੋਇਲ ਨੇ ਆਪਣੀ ਆਵਾਜ਼ ਦਿੱਤੀ ਹੈ। ਗੈਰੀ ਨੂੰ ਇਸ ’ਤੇ ਸੋਸ਼ਲ ਮੀਡੀਆ ’ਤੇ ਕਾਫੀ ਕੁਮੈਂਟਸ ਵੀ ਆ ਰਹੇ ਹਨ ਤੇ ਲੋਕ ਵਾਰ-ਵਾਰ ਗੈਰੀ ਸੰਧੂ ਨੂੰ ਉਸ ਦੀ ਐਕਸ ਗਰਲਫਰੈਂਡ ਜੈਸਮੀਨ ਸੈਂਡਲਸ ਨੂੰ ਮਨਾਉਣ ਦੀ ਗੱਲ ਕਰ ਰਹੇ ਹਨ।

ਇਸ ’ਤੇ ਹੁਣ ਗੈਰੀ ਸੰਧੂ ਨੇ ਖੁੱਲ੍ਹ ਕੇ ਗੱਲ ਕੀਤੀ ਹੈ ਤੇ ਵਾਰ-ਵਾਰ ਜੈਸਮੀਨ ਦਾ ਨਾਂ ਵਰਤਣ ਵਾਲਿਆਂ ਨੂੰ ਵੀ ਸਲਾਹ ਦਿੱਤੀ ਹੈ। ਗੈਰੀ ਨੇ ਵੀਡੀਓ ਸਾਂਝੀ ਕਰਦਿਆਂ ਕਿਹਾ, ‘ਅੱਜ ਤਕ ਮੈਂ ਜੋ ਵੀ ਕੰਮ ਕੀਤਾ ਸ਼ਰੇਆਮ ਕੀਤਾ, ਜੇ ਪਿਆਰ ਕੀਤਾ ਤਾਂ ਸ਼ਰੇਆਮ ਕੀਤਾ, ਸ਼ਰਾਬ ਪੀਤੀ ਤਾਂ ਸ਼ਰੇਆਮ ਪੀਤੀ, ਅਫੀਮ ਖਾਧੀ ਤਾਂ ਸ਼ਰੇਆਮ ਖਾਧੀ, ਟਾਈਮ ਬਹੁਤ ਮਾੜਾ ਸੀ ਲੰਘ ਗਿਆ।’

ਗੈਰੀ ਨੇ ਅੱਗੇ ਕਿਹਾ, ‘ਹੁਣ ਮੇਰੀ ਜ਼ਿੰਦਗੀ ’ਚ ਸੋਹਣੀ ਜਿਹੀ ਕੁੜੀ ਆਈ ਹੈ, ਜੋ ਮੇਰਾ ਬਹੁਤ ਖਿਆਲ ਰੱਖਦੀ ਹੈ, ਮੇਰੇ ਖਾਣ-ਪੀਣ ਦਾ ਤੇ ਮੇਰੀ ਸਿਹਤ ਦਾ ਵੀ। ਉਹ ਬਿਲਕੁਲ ਨਸ਼ਾ ਨਹੀਂ ਕਰਦੀ ਤੇ ਨਾ ਹੀ ਸ਼ਰਾਬ ਪੀਂਦੀ ਹੈ, ਬੜੀ ਚੰਗੀ ਕੁੜੀ ਹੈ।’

ਅਖੀਰ ’ਚ ਗੈਰੀ ਨੇ ਕਿਹਾ, ‘ਮੈਂ ਨਹੀਂ ਚਾਹੁੰਦਾ ਵਾਰ-ਵਾਰ ਤੁਸੀਂ ਮੇਰੀ ਪ੍ਰੋਫਾਈਲ ’ਤੇ ਮੇਰੇ ਪਿਛੋਕੜ ਬਾਰੇ ਕੁਮੈਂਟਸ ਕਰੋ। ਉਹ ਵਧੀਆ, ਜਾ ਕੇ ਉਸ ਨੂੰ ਮਨਾਓ। ਉਹ ਮੇਰਾ ਪਾਸਟ ਸੀ। ਮੈਂ ਆਪਣੀ ਜ਼ਿੰਦਗੀ ’ਚ ਅੱਗੇ ਵੱਧ ਗਿਆ ਹਾਂ ਤੇ ਖੁਸ਼ ਹਾਂ।’

ਨੋਟ– ਗੈਰੀ ਸੰਧੂ ਦੀ ਇਸ ਵੀਡੀਓ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News