ਪਹਿਲੇ ਦਿਨ ‘ਗੰਗੂਬਾਈ ਕਾਠੀਆਵਾੜੀ’ ਨੇ ਕਮਾਏ ਇੰਨੇ ਕਰੋੜ ਰੁਪਏ

02/26/2022 2:02:54 PM

ਮੁੰਬਈ (ਬਿਊਰੋ)– ਕਮਾਠੀਪੁਰਾ ਦੇ ਲੋਕਾਂ ਦਾ ਭਰੋਸਾ ਜਿੱਤਣ ਤੋਂ ਬਾਅਦ ਹੁਣ ‘ਗੰਗੂਬਾਈ ਕਾਠੀਆਵਾੜੀ’ ਜਨਤਾ ਦਾ ਦਿਲ ਜਿੱਤਣ ਨਿਕਲ ਪਈ ਹੈ। ਇਸ ਗੱਲ ਦਾ ਸਬੂਤ ਸੰਜੇ ਲੀਲਾ ਭੰਸਾਲੀ ਦੇ ਨਿਰਦੇਸ਼ਨ ’ਚ ਬਣੀ ਫ਼ਿਲਮ ‘ਗੰਗੂਬਾਈ ਕਾਠੀਆਵਾੜੀ’ ਨੇ ਪਹਿਲੇ ਦਿਨ ਹੀ ਦੇ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਐਕਸੀਡੈਂਟ ਵਾਲੇ ਦਿਨ ਦੀਪ ਸਿੱਧੂ ਦੀ ਕਾਰ ’ਚ ਮੌਜੂਦ ਰੀਨਾ ਰਾਏ ਨੇ ਬਿਆਨ ਕੀਤਾ ਭਿਆਨਕ ਮੰਜ਼ਰ

ਫ਼ਿਲਮ ਨੇ ਬਾਕਸ ਆਫਿਸ ’ਤੇ ਤਾਬੜਤੋੜ ਕਮਾਈ ਦੇ ਨਾਲ ਓਪਨਿੰਗ ਕੀਤੀ ਹੈ। ਫ਼ਿਲਮ ਨੇ ਪਹਿਲੇ ਦਿਨ 10.50 ਕਰੋੜ ਦੀ ਕਮਾਈ ਕੀਤੀ ਹੈ। ਆਲੀਆ ਭੱਟ ਸਟਾਰਰ ਇਸ ਫ਼ਿਲਮ ਨੂੰ ਕ੍ਰਿਟਿਕਸ ਤੇ ਜਨਤਾ ਦੋਵਾਂ ਦੀ ਤਾਰੀਫ਼ ਮਿਲ ਰਹੀ ਹੈ। ਇਹ ਫ਼ਿਲਮ ਸ਼ੁੱਕਰਵਾਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ ਹੈ।

ਟਰੈਂਡ ਐਨਾਲਿਸਟ ਤਰਣ ਆਦਰਸ਼ ਨੇ ਫ਼ਿਲਮ ਦਾ ਬਾਕਸ ਆਫਿਸ ਕਲੈਕਸ਼ਨ ਰਿਲੀਜ਼ ਕਰਦੇ ਦੱਸਿਆ ਕਿ ‘ਗੰਗੂਬਾਈ ਕਾਠੀਆਵਾੜੀ’ ਨੇ 10.50 ਕਰੋੜ ਨਾਲ ਮੋਟੀ ਓਪਨਿੰਗ ਕੀਤੀ ਹੈ। ਮਹਾਮਾਰੀ ਦੇ ਇਸ ਦੌਰਾਨ ਦੀ ਇਹ ਤੀਜੀ ਸਭ ਤੋਂ ਵੱਧ ਓਪਨਿੰਗ ਵਾਲੀ ਹਿੰਦੀ ਫ਼ਿਲਮ ਹੈ।

‘ਗੰਗੂਬਾਈ ਕਾਠੀਆਵਾੜੀ’ ਜਿਸ ਨੇ ਨਾਨ-ਹਾਲੀਡੇ ਰਿਲੀਜ਼ ’ਤੇ 10.50 ਕਰੋੜ ਦੀ ਕਮਾਈ ਕੀਤੀ, ਇਸ ਤੋਂ ਪਹਿਲਾਂ ਦੀਵਾਲੀ ਮੌਕੇ ਰਿਲੀਜ਼ ‘ਸੂਰਿਆਵੰਸ਼ੀ’ ਨੇ 26.29 ਕਰੋੜ ਤੇ ਕ੍ਰਿਸਮਸ ਮੌਕੇ ਰਿਲੀਜ਼ ‘83’ ਨੂੰ 12.64 ਕਰੋੜ ਰੁਪਏ ਦੀ ਓਪਨਿੰਗ ਮਿਲੀ ਸੀ।

 
 
 
 
 
 
 
 
 
 
 
 
 
 
 

A post shared by Taran Adarsh (@taranadarsh)

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News