‘ਗਣਪਤ’ ਦੀ ਸ਼ੂਟਿੰਗ ਬਹੁਤ ਚੁਣੌਤੀਪੂਰਨ ਸੀ : ਵਿਕਾਸ ਬਹਿਲ

Saturday, Oct 14, 2023 - 04:10 PM (IST)

‘ਗਣਪਤ’ ਦੀ ਸ਼ੂਟਿੰਗ ਬਹੁਤ ਚੁਣੌਤੀਪੂਰਨ ਸੀ : ਵਿਕਾਸ ਬਹਿਲ

ਮੁੰਬਈ (ਬਿਊਰੋ) - ਇਨ੍ਹੀਂ ਦਿਨੀਂ ਹਰ ਕਿਸੇ ਦੀ ਜ਼ੁਬਾਨ ’ਤੇ ਪੂਜਾ ਐਂਟਰਟੇਨਮੈਂਟ ਦੀ ‘ਗਣਪਤ : ਏ ਹੀਰੋ ਇਜ਼ ਬਰਨ’ ਦਾ ਹੀ ਨਾਂ ਹੈ। ਫਿਲਮ ਦੇ ਟਾਪ ਕਲਾਸ ਟ੍ਰੇਲਰ ਵਿਚ ਟਾਈਗਰ ਸ਼ਰਾਫ, ਕ੍ਰਿਤੀ ਸੈਨਨ ਤੇ ਮਹਾਨਾਇਕ ਅਮਿਤਾਭ ਬੱਚਨ ਦੀ ਖਾਸ ਝਲਕ ਪੇਸ਼ ਕੀਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਫ਼ਿਲਮ 'ਜਵਾਨ' ਦੀ ਅਦਾਕਾਰਾ ਨਾਲ ਥਾਈਲੈਂਡ 'ਚ ਵੱਡਾ ਹਾਦਸਾ, ਸ਼ੂਟਰਾਂ ਤੋਂ ਜਾਨ ਬਚਾ ਕੇ ਇੰਝ ਭੱਜੀ

ਨਿਰਦੇਸ਼ਕ ਵਿਕਾਸ ਬਹਿਲ ਨੇ ਕਿਹਾ, ‘ਹਾਲਾਂਕਿ ਅਜਿਹੀਆਂ ਕਈ ਫਿਲਮਾਂ ਹਨ, ਜਿਨ੍ਹਾਂ ਵਿਚ ਲੱਦਾਖ ਵਿਚ ਐਕਸ਼ਨ ਸ਼ੂਟ ਕੀਤਾ ਗਿਆ ਹੈ ਪਰ ਅਸੀਂ ਅਸਲ ਵਿਚ ਖੁਸ਼ਕਿਸਮਤ ਸੀ ਕਿਉਂਕਿ ਅਸੀਂ ਇਕ ਬਿਲਕੁਲ ਨਵੇਂ ਇਲਾਕੇ ਵਿਚ ਸ਼ੂਟਿੰਗ ਕੀਤੀ ਹੈ। 

ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਹੇਜ਼ਲ ਕੀਚ ਨੇ ਦਾਨ ਕੀਤੇ ਆਪਣੇ ਵਾਲ, ਵਜ੍ਹਾ ਜਾਣ ਯੁਵਰਾਜ ਸਿੰਘ ਨੂੰ ਹੋਵੇਗਾ ਪਤਨੀ 'ਤੇ ਮਾਣ

ਇਹ ਲਾਮਾਯੁਰੂ ਦੇ ਉੱਪਰ ਇਕ ਸ਼ਹਿਰ ਸੀ, ਜਿੱਥੇ ਜ਼ਿਆਦਾਤਰ ਦ੍ਰਿਸ਼ ਸ਼ੂਟ ਕੀਤੇ ਗਏ ਸਨ  ਪਰ ਹਾਂ, ਆਕਸੀਜਨ ਦਾ ਪੱਧਰ ਲਗਾਤਾਰ ਘਟਣ ਨਾਲ ਮੌਸਮ ਵਿਚ ਮੁਸ਼ਕਿਲਾਂ ਤਾਂ ਮੌਜੂਦ ਸਨ ਹੀ। ਅਸੀਂ ਅਸਲ ਵਿਚ ਇਕ ਮੁਸ਼ਕਿਲ ਸ਼ੂਟ ਨੂੰ ਚੰਗੀ ਤਰ੍ਹਾਂ ਕਰਨ ਵਿਚ ਕਾਮਯਾਬ ਰਹੇ, ਕਿਉਂਕਿ ਸਾਡੇ ਕੋਲ ਇਕ ਬਿਹਤਰੀਨ ਟੀਮ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News